ਝਬਾਲ : ਕਾਰ ’ਚ ਸਵਾਰ ਹੋ ਡਿਊਟੀ ਜਾ ਰਹੀ ਨਰਸ ਦੀ ਗੱਡੀ ਲੁੱਟ ਫ਼ਰਾਰ ਹੋਏ ਲੁਟੇਰੇ, ਫੈਲੀ ਸਨਸਨੀ
Thursday, Jan 20, 2022 - 03:26 PM (IST)
ਝਬਾਲ (ਨਰਿੰਦਰ)- ਬਾਬਾ ਬੁੱਢਾ ਸਾਹਿਬ ਜੀ ਚੈਰੀਟੇਬਲ ਹਸਪਤਾਲ ਦੀ ਜਗਰੂਪ ਕੌਰ ਕੋਲੋ ਅੱਜ ਸਵੇਰੇ ਡਿਊਟੀ ’ਤੇ ਜਾਂਦੇ ਸਮੇਂ ਤਿੰਨ ਹਥਿਆਰਬੰਦ ਮੂੰਹ ਬੰਨੀ ਹਾਡਾਂ ਕਾਰ ’ਤੇ ਆਏ ਲੁਟੇਰਿਆਂ ਨੇ ਨਵੀਂ ਵੈਨਯੂ ਕਾਰ ਖੋਹ ਲਈ। ਕਾਰ ਲੁੱਟਣ ਦੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਉਕਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟਾਫ ਨਰਸ ਜਗਰੂਪ ਕੌਰ ਨੇ ਦੱਸਿਆ ਕਿ ਉਹ ਰੋਜ਼ ਬੋਪਾਰਾਏ ਤੋਂ ਬੀੜ ਬਾਬਾ ਬੁੱਢਾ ਸਾਹਿਬ ਜੀ ਚੈਰੀਟੇਬਲ ਹਸਪਤਾਲ, ਜਿਥੇ ਉਹ ਸਟਾਫ਼ ਨਰਸ ਦੀ ਡਿਊਟੀ ਕਰਦੀ ਹੈ, ਵਿਖੇ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਟੱਕਰ ਦੇਣ ਲਈ ਤਿਆਰ ਇਹ 'ਆਪ' ਆਗੂ, ਦਿੱਤੀ ਵੱਡੀ ਚੁਣੌਤੀ (ਵੀਡੀਓ)
ਰੋਜ਼ਾਨਾਂ ਦੀ ਤਰ੍ਹਾਂ ਅੱਜ ਵੀ ਉਹ ਆਪਣੀ ਨਵੀਂ ਅਪਲਾਈਡ ਫਾਰ ਵੈਨਯੂ ਕਾਰ ’ਤੇ ਸਵਾਰ ਹੋਕੇ ਡਿਊਟੀ ’ਤੇ ਜਾ ਰਹੀ ਸੀ। ਬੀੜ ਸਾਹਿਬ ਹਸਪਤਾਲ ਨੇੜੇ ਪਹੁੰਚਣ ’ਤੇ ਪਿਛੋਂ ਆਈ ਇਕ ਹਾਡਾ ਸਿਟੀ ਕਾਰ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਉਸ ਕੋਲ ਆਏ। ਉਕਤ ਨੌਜਵਾਨਾਂ ਕੋਲ ਪਿਸਤੌਲ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਉਨ੍ਹਾਂ ਨੇ ਆਪਣੀ ਕਾਰ ਉਸ ਦੀ ਕਾਰ ਅੱਗੇ ਕਰਕੇ ਉਸ ਨੂੰ ਪਿਸਤੌਲ ਵਿਖਾਉਂਦੇ ਹੋਏ ਕਾਰ ਛੱਡ ਬਾਹਰ ਨਿਕਲਣ ਲਈ ਕਿਹਾ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ! ਬਿਨਾਂ ਮਾਸਕ ਤੋਂ ਸੜਕਾਂ ’ਤੇ ਘੁੰਮਣ ਵਾਲੇ ਲੋਕਾਂ ’ਤੇ ਕੱਸਿਆ ਜਾਵੇਗਾ ਹੁਣ ਸ਼ਿਕੰਜਾ
ਉਸ ਨੇ ਕਿਹਾ ਕਿ ਉਹ ਡਰਦੀ ਮਾਰੀ ਕਾਰ ਵਿੱਚੋਂ ਬਾਹਰ ਨਿਕਲ ਗਈ। ਫਿਰ ਹਥਿਆਰਬੰਦ ਲੁਟੇਰੇ ਉਸ ਦੀ ਕਾਰ ਲੈਕੇ ਫ਼ਰਾਰ ਹੋ ਗਏ। ਦਿਨ-ਦਿਹਾੜੇ ਵਾਪਰੀ ਇਸ ਲੁੱਟਖੋਹ ਦੀ ਵਾਰਦਾਤ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਲੁੱਟ ਦੀ ਖ਼ਬਰ ਮਿਲਦਿਆਂ ਹੀ ਐੱਸ.ਪੀ. ਵਿਸ਼ਾਲਜੀਤ ਸਿੰਘ, ਡੀ.ਐੱਸ.ਪੀ. ਸਿਟੀ ਬਰਜਿੰਦਰ ਸਿੰਘ. ਡੀ.ਐੱਸ.ਪੀ. ਗੁਰੂਦੱਤ ਅਤੇ ਥਾਣਾ ਝਬਾਲ ਮੁਖੀ ਇੰਸਪੇਕਟਰ ਜਸਵੰਤ ਸਿੰਘ ਭੱਟੀ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਨਾਕਾ ਬੰਦੀ ਕਰ ਦਿੱਤੀ। ਪੁਲਸ ਨੇ ਕਿਹਾ ਕਿ ਉਹ ਬਹੁਤ ਜਲਦੀ ਲੁਟੇਰਿਆਂ ਨੂੰ ਕਾਬੂ ਕਰ ਲੈਣਗੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵਾਰਦਾਤ: ਉਪ ਮੁੱਖ ਮੰਤਰੀ ਦੇ ਘਰ ਨੇੜੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਫੈਲੀ ਸਨਸਨੀ