ਲੁਧਿਆਣਾ : ਜਿਊਲਰ ਡਕੈਤੀ ਮਾਮਲੇ ''ਚ ਖੁਲਾਸਾ, ਗੈਂਗਸਟਰ ਕੁਨੈਕਸ਼ਨ ਆਇਆ ਸਾਹਮਣੇ

Wednesday, Mar 18, 2020 - 07:02 PM (IST)

ਲੁਧਿਆਣਾ : ਜਿਊਲਰ ਡਕੈਤੀ ਮਾਮਲੇ ''ਚ ਖੁਲਾਸਾ, ਗੈਂਗਸਟਰ ਕੁਨੈਕਸ਼ਨ ਆਇਆ ਸਾਹਮਣੇ

ਲੁਧਿਆਣਾ (ਰਿਸ਼ੀ) : ਮਹਾਨਗਰ ਦੇ ਸਭ ਤੋਂ ਰੁੱਝੇ ਅਤੇ ਪਾਸ਼ ਇਲਾਕੇ ਘੁਮਾਰ ਮੰਡੀ ਸਥਿਤ ਪਰਲ ਪੈਲੇਸ ਦੀ ਪਹਿਲੀ ਮਜ਼ਿਲ 'ਤੇ ਬਣੇ 19 ਜਨਵਰੀ ਦੁਪਹਿਰ 3 ਵਜੇ 4 ਲੁਟੇਰਿਆਂ ਵੱਲੋਂ ਹੋਲਸੇਲ ਦਾ ਕੰਮ ਕਰਨ ਵਾਲੇ ਵੀ.ਕੇ. ਜਿਊਲਰਜ਼ ਅਤੇ ਅਨਿਤਾ ਜਿਊਲਰਜ਼ ਦੇ ਜਿਊਲਰ ਅਤੇ ਉਸ ਦੇ ਨੌਕਰ ਨੂੰ ਗੰਨ ਪੁਆਇੰਟ 'ਤੇ ਬੰਦੀ ਬਣਾ ਕੇ 80 ਲੱਖ ਦੀ ਕੀਮਤ ਦੇ 2 ਕਿਲੋ ਸੋਨੇ ਦੇ ਗਹਿਣੇ ਲੁੱਟ ਕੇ ਲਿਜਾਣ ਦੇ ਕੇਸ ਨੂੰ 40 ਦਿਨ ਬਾਅਦ ਕਮਿਸ਼ਨਰੇਟ ਪੁਲਸ ਵੱਲੋਂ ਸੁਲਝਾ ਲਿਆ ਗਿਆ ਹੈ। ਪੁਲਸ ਵੱਲੋਂ 3 ਗੈਂਗਸਟਰਾਂ ਨੂੰ ਦਬੋਚਿਆ ਜਾ ਚੁੱਕਾ ਹੈ, ਜਦੋਂਕਿ ਮਾਸਟਰਮਾਈਂਡ ਅਜੇ ਫਰਾਰ ਹੈ। ਸੂਤਰਾਂ ਮੁਤਾਬਕ ਵਾਰਦਾਤ ਨੂੰ ਬਲਾਚੌਰ ਦੇ ਨਾਮੀ ਗੈਂਗਸਟਰ ਨੇ ਅੰਜਾਮ ਦਿੱਤਾ ਹੈ। ਇਸ 'ਚ ਉਸ ਦਾ ਸਾਥ ਨਵਾਂਸ਼ਹਿਰ, ਖੰਨਾ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ 3 ਨੌਜਵਾਨਾਂ ਨੇ ਦਿੱਤਾ। ਇਨ੍ਹਾਂ ਵੱਲੋਂ ਯੋਜਨਾ ਬਣਾ ਕੇ ਵਾਰਦਾਤ ਕੀਤੀ ਗਈ ਹੈ। ਪੁਲਸ ਵੱਲੋਂ 3 ਗੈਂਗਸਟਰਾਂ ਨੂੰ ਫੜਿਆ ਜਾ ਚੁੱਕਾ ਹੈ ਅਤੇ ਜਿਊਲਰ ਨੂੰ ਸੀ.ਆਈ.ਏ. 'ਚ ਬੁਲਾ ਕੇ ਪਛਾਣ ਵੀ ਕਰਵਾਈ ਗਈ ਹੈ ਪਰ ਇਸ ਗੱਲ ਦੀ ਕਿਸੇ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ : ਦਵਿੰਦਰ ਬੰਬੀਹਾ ਗਰੁੱਪ ਨੇ ਲਈ ਚੰਡੀਗੜ੍ਹ ਬਾਊਂਸਰ ਕਤਲ ਕਾਂਡ ਦੀ ਜ਼ਿੰਮੇਵਾਰੀ      
 

ਸੂਤਰਾਂ ਮੁਤਾਬਕ ਬਲਾਚੌਰ ਦਾ ਗੈਂਗਸਟਰ ਆਪਣੀ ਸਹੇਲੀ ਦੇ ਨਾਲ ਹੀ ਕਾਫੀ ਸਮੇਂ ਤੋਂ ਰਹਿੰਦਾ ਆ ਰਿਹਾ ਹੈ। ਇਸ ਸਮੇਂ ਉਹ ਗੁੜਗਾਓਂ 'ਚ ਹੈ। ਪੁਲਸ ਦੀਆਂ ਕਈ ਟੀਮਾਂ ਉਸ ਨੂੰ ਫੜਨ ਲਈ ਰਵਾਨਾ ਹੋ ਚੁੱਕੀਆਂ ਹਨ। ਨਾਲ ਹੀ ਜਿਨ੍ਹਾਂ ਗੈਂਗਸਟਰਾਂ ਨੂੰ ਫੜਿਆ ਗਿਆ ਹੈ, ਵਾਰਦਾਤ 'ਚ ਵਰਤੀ ਜਾਅਲੀ ਨੰਬਰ ਲੱਗੀ ਫਾਰਚਿਊਨਰ ਕਾਰ ਦਾ ਪ੍ਰਬੰਧ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ ਪਰ ਹੁਣ ਮਾਸਟਰ ਮਾਈਂਡ ਗੈਂਗਸਟਰ ਵੱਲੋਂ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਲੁੱਟੇ ਗਏ ਸੋਨੇ ਦਾ ਨਾ ਬਰਾਬਰ ਹਿੱਸਾ ਦਿੱਤਾ ਗਿਆ। ਵਰਣਨਯੋਗ ਹੈ ਕਿ ਬੇਖੌਫ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਲੁਟੇਰਿਆਂ ਵੱਲੋਂ ਮਾਲਕ ਅਤੇ ਵਰਕਰ ਦੇ ਹੱਥ-ਪੈਰ ਬੰਨ੍ਹੇ ਗਏ ਸਨ ਅਤੇ ਜਾਂਦੇ ਸਮੇਂ ਕੈਮਰਿਆਂ ਦਾ ਡੀ. ਵੀ. ਆਰ. ਵੀ ਨਾਲ ਲੈ ਗਏ। ਕਿਸੇ ਤਰ੍ਹਾਂ ਦੋਵਾਂ ਨੇ ਆਪਣੇ ਹੱਥ ਪੈਰ ਖੋਲ੍ਹੇ ਅਤੇ ਬਾਹਰ ਆ ਕੇ ਰੌਲਾ ਪਾਇਆ। ਮਾਰਕੀਟ 'ਚ ਲੱਗੇ ਕੈਮਰਿਆਂ 'ਚ ਲੁਟੇਰੇ ਕੈਦ ਹੋ ਗਏ।

ਇਹ ਵੀ ਪੜ੍ਹੋ : ਜਲੰਧਰ: ਲੁਟੇਰਿਆਂ ਨੇ ਕਾਰੋਬਾਰੀ ਨੂੰ ਗੋਲੀ ਮਾਰ ਕੇ ਲੁੱਟੀ ਵਰਨਾ ਕਾਰ      
 

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੀ.ਆਰ.ਐੱਸ. ਨਗਰ ਦੇ ਰਹਿਣ ਵਾਲੇ ਵਿਜੇ ਜੈਨ ਨੇ ਦੱਸਿਆ ਸੀ ਕਿ ਉਸ ਦਾ ਸੋਨੇ ਦਾ ਹੋਲਸੇਲ ਦਾ ਕੰਮ ਹੈ। 17 ਸਾਲਾਂ ਤੋਂ ਉਸੇ ਬਿਲਡਿੰਗ 'ਚ ਕੰਮ ਕਰ ਰਿਹਾ ਹੈ। ਬੁੱਧਵਾਰ ਨੂੰ ਉਹ ਆਪਣੇ ਨੌਕਰ ਨੀਰਜ ਨਿਵਾਸੀ ਹੈਬੋਵਾਲ ਦੇ ਨਾਲ ਆਪਣੇ ਕੰਮ 'ਤੇ ਮੌਜੂਦ ਸੀ। ਨੌਕਰ ਵੀ 15 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਉਹੀ ਕੰਮ ਕਰ ਰਿਹਾ ਹੈ। 3 ਵਜੇ ਉਹ ਕਿਸੇ ਕੰਮ ਦੁਕਾਨ ਤੋਂ ਬਾਹਰ ਗਿਆ ਸੀ ਤਾਂ ਉਸੇ ਸਮੇਂ 4 ਲੁਟੇਰੇ ਉੱਥੇ ਪੁੱਜੇ ਜਿਨ੍ਹਾਂ ਨੇ ਸੂਟ-ਬੂਟ ਪਹਿਨੇ ਹੋਏ ਸਨ। ਆਉਂਦੇ ਹੀ ਬਹਾਨੇ ਨਾਲ ਉਨ੍ਹਾਂ ਨੇ 5 ਲੱਖ ਰੁਪਏ ਦੀ ਅਦਾਇਗੀ ਮੰਗੀ ਸੀ। ਨੌਕਰ ਇਸ ਗੱਲ ਨੂੰ ਸਮਝ ਨਹੀਂ ਸਕਿਆ ਅਤੇ ਉਸ ਨੇ ਮਾਲਕ ਦੇ ਵਾਪਸ ਆਉਣ ਤੱਕ ਇੰਤਜ਼ਾਰ ਕਰਨ ਲਈ ਕਿਹਾ ਤਾਂ ਉਸੇ ਸਮੇਂ ਲੁਟੇਰਿਆਂ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਚਾਰਾਂ ਨੇ ਉਸ 'ਤੇ ਰਿਵਾਲਵਰ ਤਾਣ ਦਿੱਤੇ। 5 ਮਿੰਟ ਬਾਅਦ ਜਦੋਂ ਮਾਲਕ ਵਾਪਸ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ।

ਇਹ ਵੀ ਪੜ੍ਹੋ : ਬਾਊਂਸਰ ਸੁਰਜੀਤ ਕਤਲਕਾਂਡ : ਰਜਿੰਸ਼ ਬਣੀ ਕਤਲ ਦਾ ਕਾਰਨ, ਘਟਨਾ ਸੀ. ਸੀ. ਟੀ. ਵੀ. 'ਚ ਕੈਦ      

ਮਾਲਕ ਵੱਲੋਂ ਕਈ ਆਵਾਜ਼ਾਂ ਮਾਰਨ 'ਤੇ ਲੁਟੇਰਿਆਂ ਦੇ ਇਸ਼ਾਰੇ 'ਤੇ ਨੌਕਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਆਉਂਦੇ ਹੀ ਮਾਲਕ 'ਤੇ ਵੀ ਰਿਵਾਲਵਰ ਤਾਣ ਦਿੱਤੇ ਅਤੇ ਸੇਫ ਦੀ ਚਾਬੀ ਮੰਗੀ। ਗੱਲ ਨਾ ਮੰਨਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲਗ ਪਏ ਜਿਸ 'ਤੇ ਮਾਲਕ ਨੇ ਸੇਫ ਦੀ ਚਾਬੀ ਦਿੱਤੀ ਤਾਂ ਦੋਵਾਂ ਦੇ ਹੱਥ-ਪੈਰ ਟੇਪ ਨਾਲ ਬੰਨ੍ਹ ਦਿੱਤੇ ਅਤੇ ਅੰਦਰ ਪਈ ਜਿਊਲਰੀ ਕੱਢ ਕੇ ਬੈਗ 'ਚ ਪਾ ਕੇ ਨਾਲ ਲੈ ਗਏ ਸਨ। 15 ਮਿੰਟ ਬਾਅਦ ਕਿਸੇ ਤਰ੍ਹਾਂ ਨੌਕਰ ਨੇ ਆਪਣੇ ਹੱਥ-ਪੈਰ ਖੋਲ੍ਹੇ ਅਤੇ ਦਰਵਾਜ਼ਾ ਖੋਲ੍ਹ ਦੇ ਬਾਹਰ ਆ ਕੇ ਰੌਲਾ ਪਾਇਆ ਸੀ।


author

Gurminder Singh

Content Editor

Related News