JEE Main 1 ਸਤੰਬਰ ਤੋਂ ਅਤੇ NEET ਪ੍ਰੀਖਿਆ 13 ਨੂੰ

Friday, Jul 03, 2020 - 09:49 PM (IST)

ਲੁਧਿਆਣਾ (ਵਿੱਕੀ) : ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਇਕ ਵਾਰ ਫਿਰ ਤੋਂ ਜੇ. ਈ. ਈ. ਤੇ ਨੀਟ ਦੀ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਨਵੀਂ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਹੈ। ਐੱਮ. ਐੱਚ. ਆਰ. ਡੀ. ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵੀਟ ਵੀਡੀਓ ’ਚ ਇਹ ਜਾਣਕਾਰੀ ਦਿੱਤੀ। ਜੇ. ਈ. ਈ. ਮੇਨ ਹੁਣ 1 ਤੋਂ 6 ਸਤੰਬਰ ਤਕ ਹੋਵੇਗੀ ਜਦਕਿ ਜੇ. ਈ. ਈ. ਐਡਵਾਂਸ 27 ਸਤੰਬਰ ਨੂੰ ਹੋਵੇਗੀ। ਮੈਡੀਕਲ ਕਾਲਜਾਂ ’ਚ ਦਾਖਲੇ ਦੇ ਲਈ ਹੋਣ ਵਾਲੀ ਨੀਟ ਪ੍ਰੀਖਿਆ ਹੁਣ 13 ਸਤੰਬਰ ਨੂੰ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਪ੍ਰੀਖਿਆਵਾਂ ਵਿਚ ਕਰੀਬ 24.70 ਲੱਖ ਵਿਦਿਆਥੀਆਂ ਨੇ ਹਿੱਸਾ ਲੈਣਾ ਹੈ ਪਰ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਦੌਰਾਨ ਵਿਦਿਆਰਥੀਆਂ ਅਤੇ ਪੈਰੇਟਸ ਪ੍ਰੀਖਿਆ ਦੇ ਲਈ ਤਿਆਰ ਨਹੀਂ ਸੀ। ਦੇਸ਼ ਭਰ ’ਚ ਵਿਦਿਆਰਥੀਆਂ ਦਾ ਦਬਾਅ ਵੱਧਦਾ ਦੇਖ ਵੀਰਵਾਰ ਨੂੰ ਐੱਮ. ਐੱਚ. ਆਰ. ਡੀ. ਮੰਤਰੀ ਨੇ ਐੱਨ. ਟੀ. ਏ. ਦੇ ਡਾਇਰੈਕਟਰ ਜਨਰਲ ਦੀ ਅਗਵਾਈ ਵਿਚ ਇਕ ਟੀਮ ਬਣਾਈ ਸੀ, ਜਿਸ ਨੂੰ ਹਾਲਾਤ ਦੇ ਆਧਾਰ ’ਤੇ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ।

 


Gurdeep Singh

Content Editor

Related News