ਕਿਸਾਨੀ ਸੰਘਰਸ਼ ''ਚ ਨਿੱਤਰੇ ਜੈਜ਼ੀ ਬੀ ਦਾ ਗੋਲਡ ਮੈਡਲ ਨਾਲ ਕੀਤਾ ਸਨਮਾਨ, ਵੀਡੀਓ ਸਾਂਝੀ ਕਰ ਦਿੱਤਾ ਸੁਨੇਹਾ

Tuesday, Jul 06, 2021 - 01:36 PM (IST)

ਕਿਸਾਨੀ ਸੰਘਰਸ਼ ''ਚ ਨਿੱਤਰੇ ਜੈਜ਼ੀ ਬੀ ਦਾ ਗੋਲਡ ਮੈਡਲ ਨਾਲ ਕੀਤਾ ਸਨਮਾਨ, ਵੀਡੀਓ ਸਾਂਝੀ ਕਰ ਦਿੱਤਾ ਸੁਨੇਹਾ

ਚੰਡੀਗੜ੍ਹ (ਬਿਊਰੋ)  : ਕਿਸਾਨ ਅੰਦੋਲਨ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਵੀ ਨਹੀਂ ਕਰ ਰਹੀ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਅੰਦੋਲਨਕਾਰੀ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਪੰਜਾਬ ਦੀਆਂ ਵੀ ਉੱਘੀਆਂ ਹਸਤੀਆਂ ਕਿਸਾਨਾਂ ਦੀ ਬਿਹਤਰੀ ਲਈ ਲਗਤਾਰ ਡਟੀਆਂ ਹੋਈਆਂ ਹਨ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਲਈ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ।

ਇਹ ਖ਼ਬਰ ਵੀ ਪੜ੍ਹ - ਮਸ਼ਹੂਰ ਅਦਾਕਾਰਾ ਸ਼ਗੁਫਤਾ ਅਲੀ ਦੀ ਆਰਥਿਕ ਹਾਲਤ ਹੋਈ ਖ਼ਸਤਾ, ਵੇਚਣ ਲੱਗੀ ਗੱਡੀਆਂ-ਗਹਿਣੇ, ਜਾਣੋ ਕੀ ਹੈ ਵਜ੍ਹਾ

PunjabKesari

ਕਿਸਾਨ ਅੰਦੋਲਨ 'ਚ ਪੰਜਾਬੀ ਗਾਇਕ ਜੈਜ਼ੀ ਬੀ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਖ਼ਾਸ ਸਨਮਾਨ ਦਿੱਤਾ ਗਿਆ ਹੈ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਜੈਜ਼ੀ ਬੀ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹ ਲਗਾਤਾਰ ਕੁਮੈਂਟ ਕਰਕੇ ਜੈਜ਼ੀ ਬੀ ਦੀ ਸ਼ਲਾਘਾ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹ - ਆਮਿਰ ਖ਼ਾਨ ਨੇ ਤਲਾਕ ਲਈ ਪਹਿਲੀ ਪਤਨੀ ਨੂੰ ਦਿੱਤੇ ਸਨ 50 ਕਰੋੜ, ਕੀ ਹੁਣ ਕਿਰਨ ਰਾਓ ਨੂੰ ਵੀ ਦੇਣਗੇ ਗੁਜ਼ਾਰਾ ਭੱਤਾ?

PunjabKesari
ਇਸ ਵੀਡੀਓ 'ਚ ਜੈਜ਼ੀ ਬੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਇਸ ਅੰਦੋਲਨ 'ਚ ਅਸੀਂ ਆਪਣੇ ਬਜ਼ੁਰਗਾਂ ਦਾ ਸਾਥ ਦਈਏ। ਭਾਵੇਂ ਇਸ ਕਿਸਾਨੀ ਅੰਦੋਲਨ 'ਚ ਸਾਡੇ ਪਰਿਵਾਰ ਦਾ ਕੋਈ ਮੈਂਬਰ ਸ਼ਾਮਲ ਨਹੀਂ ਹੋਇਆ ਪਰ ਜਿਹੜੇ ਬਜ਼ਰੁਗ ਕਿਸਾਨੀ ਘੋਲ 'ਚ ਪਿਛਲੇ ਕਈ ਮਹੀਨਿਆਂ ਤੋਂ ਬੈਠੇ ਹਨ, ਉਹ ਸਾਡੇ ਆਪਣੇ ਹੀ ਹਨ, ਉਹ ਸਾਡੇ ਹੀ ਬੇਬੇ-ਬਾਪੂ ਹਨ। ਜ਼ਰੂਰੀ ਨਹੀਂ ਕਿ ਸਾਡਾ ਦਾਦਾ-ਪਿਓ ਇਸ ਧਰਨੇ 'ਚ ਸ਼ਾਮਲ ਹੋਵੇ ਤਾਂ ਹੀ ਅਸੀਂ ਇਸ ਅੰਦੋਲਨ ਦਾ ਪੱਖ ਪੂਰੀਏ, ਜਿਹੜੇ ਸਾਡੇ ਬਜ਼ਰੁਗ ਬਾਬੇ-ਬੀਬੀਆਂ ਬੈਠੇ ਨੇ ਉਹ ਵੀ ਸਾਡੇ ਮਾਤਾ-ਪਿਤਾ, ਦਾਦੇ ਹਨ। ਇਸ ਕਰਕੇ ਵੱਧ ਤੋਂ ਵੱਧ ਚੜ੍ਹ ਕੇ ਇਸ ਅੰਦੋਲਨ ਦਾ ਹਿੱਸਾ ਬਣੋ।'' 

ਇਹ ਖ਼ਬਰ ਵੀ ਪੜ੍ਹ - ਜਦੋਂ ਇਸ ਵਿਗਿਆਪਨ ਨੂੰ ਲੈ ਕੇ ਰਣਵੀਰ ਦੇ ਪਿਤਾ ਨੇ ਆਖੀ ਸੀ ਇਹ ਗੱਲ

 

 
 
 
 
 
 
 
 
 
 
 
 
 
 
 
 

A post shared by Jazzy B (@jazzyb)

ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਧਰਨੇ ਲਾ ਕੇ ਬੈਠੇ ਹੋਏ ਹਨ। ਪੰਜਾਬ 'ਚ ਤਕਰੀਬਨ ਹਰ ਬੰਦੇ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਹਰ ਕਿਸੇ ਨੇ ਅਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ 'ਚ ਆਪਣਾ ਯੋਗਦਾਨ ਦਿੱਤਾ ਹੈ। ਪੰਜਾਬੀ ਕਲਾਕਾਰਾਂ ਨੇ ਵੀ ਕੋਈ ਕਮੀ ਨਹੀਂ ਛੱਡੀ। ਵਿਦੇਸ਼ਾਂ 'ਚ ਬੈਠੇ ਕਲਾਕਾਰਾਂ ਨੇ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਸਰਕਾਰਾਂ ਦਾ ਵਿਰੋਧ ਕੀਤਾ ਹੈ।


author

sunita

Content Editor

Related News