ਪੰਥਕ ਏਕਤਾ ''ਤੇ ਸਿਰ ਜੋੜਨਾ ਹੁਣ ਸਮੇਂ ਦੀ ਲੋੜ : ਜਥੇ. ਗੜਗੱਜ
Monday, Mar 24, 2025 - 06:02 PM (IST)

ਲੁਧਿਆਣਾ (ਮੁੱਲਾਂਪੁਰੀ) : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਅੱਜ ਲੁਧਿਆਣਾ ਦੀਆਂ ਧਾਰਮਿਕ ਸਿੱਖ ਸੰਸਥਾਵਾਂ ਤੇ ਸਮਾਜਿਕ ਆਗੂਆਂ ਵੱਲੋਂ ਵੱਡੇ ਰੂਪ ਵਿਚ ਗੁਰਦੁਆਰਾ ਪੁਰਾਣੀ ਸਬਜ਼ੀ ਮੰਡੀ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਇਹ ਰਸਮ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਬਾਬਾ ਅਜੀਤ ਸਿੰਘ, ਬਲਵਿੰਦਰ ਸਿੰਘ ਲਾਇਲਪੁਰੀ, ਇੰਦਰਜੀਤ ਸਿੰਘ ਮੱਕੜ, ਗੁਰਮੀਤ ਸਿੰਘ, ਭੁਪਿੰਦਰ ਸਿੰਘ ਭਿੰਦਾ ਆਦਿ ਆਗੂਆਂ ਨੇ ਅਦਾ ਕੀਤੀ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਹਰ ਪੱਖੋਂ ਸਿਰ ਜੋੜ ਕੇ ਚਲਣ ਦੀ ਲੋੜ ਹੈ। ਪੰਥਕ ਏਕਤਾ ਹੋਣੀ ਅੱਤ ਜ਼ਰੂਰੀ ਹੈ। ਸਿੱਖ ਕੌਮ ਨੂੰ ਬਾਹਰੀ ਤਾਕਤਾਂਦਾ ਮੁਕਾਬਲਾ ਕਰਨਾ ਚਾਹੀਦਾ ਹੈ। ਹੁਣ ਬੇਅਦਬੀ ਸਹਿਣ ਨਹੀਂ ਹੋਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਵਿਚ ਕੁੱਦਣ ਵਾਲੇ ਦੋਸ਼ੀਆਂ ਦਾ ਡੀ.ਐੱਨ.ਏ. ਨਹੀਂ ਕਰਵਾਇਆ ਕੀ ਇਸ ਦੇ ਪਿੱਛੇ ਕੋਈ ਤਾਕਤਾਂ ਹਨ ਇਹ ਵੀ ਇਕ ਵੱਡਾ ਸਵਾਲ ਹੈ। ਸ੍ਰੀ ਅਕਾਲ ਤਖਤ ਸਾਹਿਬ ਉਨ੍ਹਾਂ ਨੂੰ ਖੁਦ ਸਜ਼ਾਵਾਂ ਦੇ ਕੇ ਉਨ੍ਹਾਂ ਦੇ ਚਿਹਰੇ ਨੰਗੇ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਪਿੰਡ-ਪਿੰਡ ਸਿੱਖੀਂ ਦੀ ਲਹਿਰ ਪੈਦਾ ਕੀਤੀ ਜਾਵੇਗੀ।
ਇਸ ਮੌਕੇ ਜਥੇਦਾਰ ਹੀਰਾ ਸਿੰਘ ਗਾਬੜੀਆ ਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਿੱਖ ਕੌਮ ਤੇ ਸ਼੍ਰੋ. ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਹੋ ਰਹੇ ਗੁਪਤ ਹਮਲਿਆਂ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਸਾਡੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਕੁਝ ਤਾਕਤਾਂ ਅਤੇ ਪੰਥ ਵਿਰੋਧੀ ਏਜੰਸੀਆਂ ਵਿਚ ਸਾਡੇ ਹੀ ਕੁਝ ਲੋਕ ਖੇਡ ਰਹੇ ਹਨ। ਅੱਜ ਦੇ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਪ੍ਰਧਾਨ, ਕੁਲਵਿੰਦਰ ਬੈਲੀਪਾਲ ਬਿੱਲੂ, ਅੰਗਰੇਜ ਸਿੰਘ ਸੰਧੂ, ਬਲਜੀਤ ਸਿੰਘ ਦੁਖੀਆ, ਗੁਰਚਰਨ ਸਿੰਘ ਗੁਰੂ, ਗੁਰਦੇਵ ਸਿੰਘ ਦੰਗਾ ਪੀੜਤ, ਅਵਤਾਰ ਸਿੰਘ ਬਾਬਾ ਨਾਮਦੇਵ, ਗੁਰਮੇਲ ਸਿੰਘ ਪ੍ਰਦੇਸ਼ੀ, ਜੋਗਿੰਦਰ ਸਿੰਘ ਦੁੱਗਰੀ, ਜਸਦੀਪ ਸਿੰਘ ਕਾਉਂਕੇ, ਰਖਵਿੰਦਰ ਸਿੰਘ ਗਾਬੜੀਆ, ਕਮਲ ਅਰੋੜਾ, ਹਰਪ੍ਰੀਤ ਸਿੰਘ ਬੇਦੀ, ਅਮਨ ਗੋਹਲਵੜੀਆ, ਰਛਪਾਲ ਸਿੰਘ ਫੌਜੀ, ਤਰਨਜੀਤ ਸਿੰਘ, ਨਿਮਾਣਾ, ਗੁਰਦੀਪ ਸਿੰਘ ਲੀਲ, ਮਨਦੀਪ ਸਿੰਘ ਮਠਾੜੂ, ਸਤਨਾਮ ਸਿੰਘ ਮਠਾੜੂ, ਸੁਰਜੀਤ ਸਿੰਘ ਪੰਮਾ, ਕੁਲਦੀਪ ਸਿੰਘ ਖੁਰਾਣਾ, ਕੁਲਦੀਪ ਸਿੰਘ ਖਾਲਸਾ, ਬੀਬੀ ਹਰਪ੍ਰੀਤ ਕੌਰ ਸੁਨੀਆ, ਜਸਵਿੰਦਰ ਕੌਰ ਹੈਬੋਵਾਲ, ਬੀਬਾ ਕਿਰਨਦੀਪ ਕੌਰ ਆਦਿ ਸ਼ਾਮਲ ਸਨ।