ਪੁਲਸ ਦੇ ਪਹਿਰੇ ’ਚ ਬੇਟੇ ਦੇ ਵਿਆਹ ''ਚ ਸ਼ਾਮਲ ਹੋ ਸਕੇਗੀ ''ਜਸਵਿੰਦਰ ਕੌਰ''

8/12/2020 1:06:05 PM

ਚੰਡੀਗੜ੍ਹ (ਸੰਦੀਪ) : ਰਿਸ਼ਵਤ ਮਾਮਲੇ 'ਚ ਮੁਲਜ਼ਮ ਮਨੀਮਾਜਰਾ ਦੀ ਸਾਬਕਾ ਥਾਣਾ ਇੰਚਾਰਜ ਜਸਵਿੰਦਰ ਕੌਰ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਅਦਾਲਤ ਨੇ 14 ਅਗਸਤ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਸਵਿੰਦਰ ਕੌਰ ਨੂੰ ਬੇਟੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਜ਼ਮਾਨਤ ਦਿੱਤੀ ਹੈ। ਇਸ ਦੌਰਾਨ ਜਸਵਿੰਦਰ ਕੌਰ ਪੁਲਸ ਦੀ ਨਿਗਰਾਨੀ 'ਚ ਹੀ ਰਹੇਗੀ।

ਇਸ ਤੋਂ ਪਹਿਲਾਂ ਜਸਵਿੰਦਰ ਕੌਰ ਨੇ ਅਦਾਲਤ 'ਚ ਦਰਜ ਪਟੀਸ਼ਨ 'ਚ 13 ਤੋਂ 15 ਅਗਸਤ ਤੱਕ ਲਈ ਅੰਤਿਰਮ ਜ਼ਮਾਨਤ ਦੇਣ ਦੀ ਮੰਗ ਕਰਦਿਆਂ ਕਿਹਾ ਸੀ ਕਿ 14 ਅਗਸਤ ਨੂੰ ਉਸ ਦੇ ਬੇਟੇ ਦਾ ਵਿਆਹ ਹੈ। ਮਾਂ ਹੁੰਦੇ ਹੋਏ ਵਿਆਹ ਦੀਆਂ ਰਸਮਾਂ ਉਨ੍ਹਾਂ ਨੂੰ ਹੀ ਨਿਭਾਉਣੀਆਂ ਹਨ। ਅਦਾਲਤ ਵੱਲੋਂ ਕਿਹਾ ਗਿਆ ਕਿ ਇਸ ਦੌਰਾਨ ਨਾ ਤਾਂ ਉਹ ਮਨੀਮਾਜਰਾ ਥਾਣੇ ਜਾਵੇਗੀ ਅਤੇ ਨਾ ਹੀ ਕਿਸੇ ਗਵਾਹ ਅਤੇ ਸਬੂਤ ਨਾਲ ਛੇੜਛਾੜ ਕਰੇਗੀ। ਸਿਰਫ਼ ਆਪਣੇ ਘਰ ਅਤੇ ਵਿਆਹ ਸਮਾਰੋਹ 'ਚ ਹੀ ਉਹ ਰਹੇਗੀ।


Babita

Content Editor Babita