ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ

Thursday, Oct 12, 2023 - 03:10 PM (IST)

ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਨੇ ਜੱਜ ਬਣ ਚਮਕਾਇਆ ਮਾਪਿਆਂ ਦਾ ਨਾਮ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸਥਾਨਕ  ਮਲੋਟ ਰੋਡ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 7 ਦੇ ਨੇੜੇ ਰਹਿਣ ਵਾਲੇ ਨਗਰ ਕੌਂਸਲ ‘ਚ ਜੂਨੀਅਰ ਅਸਿਸਟੈਂਡ ਵਜੋਂ ਕੰਮ ਕਰ ਰਹੇ ਗੁਰਦੀਪ ਸਿੰਘ ਧਾਲੀਵਾਲ ਦੇ ਪੁੱਤਰ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂ ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਲਈ ਹੈ ਤੇ ਪੰਜਾਬ 'ਚੋਂ ਦਸਵਾਂ ਰੈਂਕ ਹਾਸਲ ਕੀਤਾ ਹੈ ।

ਇਹ ਵੀ ਪੜ੍ਹੋ- ਹਸਪਤਾਲ ਤੋਂ ਨਵਜਨਮੇ ਬੱਚੇ ਨੂੰ ਚੁੱਕਣ ਵਾਲੀ ਔਰਤ ਦੀ ਹੋਈ ਪਛਾਣ, ਸੱਚ ਜਾਣ ਰਹਿ ਜਾਵੋਗੇ ਹੱਕੇ-ਬੱਕੇ

ਜਸਪ੍ਰੀਤ ਦੀ ਇਸ ਉਪਲਬਧੀ 'ਤੇ ਜਿੱਥੇ ਪਿਤਾ ਗੁਰਦੀਪ ਸਿੰਘ ਧਾਲੀਵਾਲ ਤੇ ਮਾਤਾ ਪਰਮਜੀਤ ਕੌਰ ਸਮੇਤ ਸਾਰੇ ਰਿਸ਼ਤੇਦਾਰ ਤੇ ਦੋਸਤ ਵੀ ਗਰਵ ਮਹਿਸੂਸ ਕਰ ਰਹੇ ਹਨ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ । ਇਸ ਮੌਕੇ ਉਨ੍ਹਾਂ ਦੇ ਗ੍ਰਹਿ ਵਿਖੇ ਸ਼ੁਭਕਾਮਨਾਵਾਂ ਭੇਂਟ ਕਰਨ ਵਾਸਤੇ ਰਿਸ਼ਤੇਦਾਰਾਂ ਤੇ ਹੋਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ-  ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ

ਦੱਸ ਦਈਏ ਕਿ ਜਿੱਥੇ ਅੱਜ ਕੱਲ੍ਹ ਕੰਪਟੀਸ਼ਨ ਦੇ ਦੌਰ ‘ਚ ਨੌਜਵਾਨਾਂ 'ਚ ਇੱਕ-ਦੂਜੇ ਤੋਂ ਅੱਗੇ ਵਧਣ ਦੀ ਹੋੜ ਲੱਗੀ ਰਹਿੰਦੀ ਹੈ,  ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਜਸਪ੍ਰੀਤ ਸਿੰਘ ਧਾਲੀਵਾਲ ਤੇ ਉਸਦੇ ਨਾਲ ਹੀ ਉਸਦੇ ਇੱਕ ਹੋਰ ਤਰਨਤਾਰਨ ਸ਼ਹਿਰ ਦੇ ਸਾਥੀ ਨਵਬੀਰ ਸਿੰਘ ਨੇ ਇੱਕਠੀਆਂ ਪੜਾਈ ਕਰਦਿਆਂ ਦੋਵਾਂ ਨੇ ਪ੍ਰੀਖੀਆ ਪਾਸ ਕੀਤੀ ਤੇ ਦੋਵੇਂ ਨੇ ਇੱਕਠਿਆਂ ਜੱਜ ਬਣਕੇ ਦੋਸਤੀ ਦੀ ਮਿਸਾਲ ਵੀ ਪੇਸ਼ ਕੀਤੀ ਹੈ ।

 ਇਹ ਵੀ ਪੜ੍ਹੋ-  ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ

ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਦੇ ਦੋਸਤ ਅੰਮ੍ਰਿਤਪਾਲ ਸਿੰਘ ਬੱਬੂ, ਜਸਦੀਪ ਸਿੰਘ, ਮੰਗਲਜੀਤ ਸਿੰਘ, ਵਤਨ ਬਰਾਡ਼, ਕੇਵੀ ਭੁੱਲਰ ਅਤੇ ਗੁਰਪਾਲ ਸਿੰਘ ਪਾਲੀ ਆਦਿ ਨੇ ਵੀ ਉਸਦੀ ਇਸ ਉਪਲਬਧੀ ਤੇ ਖੁਸ਼ੀ ਜਾਹਿਰ ਕਰਦਿਆਂ ਵਧਾਈ ਦਿੱਤੀ ਤੇ ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ। ਉਨਾਂ ਕਿਹਾ ਕਿ ਜਸਪ੍ਰੀਤ ‘ਚ ਕਦੇ ਵੀ ਦੋਸਤਾਂ ਪ੍ਰਤੀ ਕੰਪਟੀਸ਼ਨ ਦੀ ਭਾਵਨਾ ਨਹੀਂ ਰਹੀ। ਹਮੇਸ਼ਾ ਹੀ ਉਹ ਸਾਰੇ ਦੋਸਤਾਂ ਨਾਲ ਰਲ-ਮਿਲ ਕੇ ਹੀ ਪੜ੍ਹਾਈ ਕਰਦੇ ਸਨ। ਉਨਾਂ ਨੂੰ ਜਸਪ੍ਰੀਤ ਦੀ ਦੋਸਤੀ 'ਤੇ ਮਾਣ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News