ਜੰਡਿਆਲਾ ਗੁਰੂ ’ਚ ਇਨਸਾਫ਼ ਲੈਣ ਲਈ ਟੈਂਕੀ ’ਤੇ ਚੜ੍ਹੀ ਜਨਾਨੀ, ਪੁਲਸ ਨੇ ਹੇਠਾਂ ਉਤਾਰਿਆ

Wednesday, Apr 06, 2022 - 08:49 AM (IST)

ਜੰਡਿਆਲਾ ਗੁਰੂ ’ਚ ਇਨਸਾਫ਼ ਲੈਣ ਲਈ ਟੈਂਕੀ ’ਤੇ ਚੜ੍ਹੀ ਜਨਾਨੀ, ਪੁਲਸ ਨੇ ਹੇਠਾਂ ਉਤਾਰਿਆ

ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) - ਜੰਡਿਆਲਾ ਗੁਰੂ ਵਿਖੇ ਲੋਕਲ ਬੱਸ ਸਟੈਂਡ ’ਤੇ ਉਸ ਵੇਲੇ ਸਥਿਤੀ ਨਾਜ਼ੁਕ ਹੋ ਗਈ, ਜਦੋਂ ਇਕ ਜਨਾਨੀ ਟੈਂਕੀ ’ਤੇ ਚੜ੍ਹ ਗਈ। ਇਸ ਬਾਰੇ ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗਾ ਕਿ ਉਹ ਜਨਾਨੀ ਟੈਂਕੀ ’ਤੇ ਕਿਉਂ ਚੜ੍ਹੀ ਹੈ। ਥੋੜੇ ਚਿਰ ਬਾਅਦ ਟੈਂਕੀ ਦੇ ਲਾਗੇ ਹੀ ਖੜ੍ਹੇ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਨਸਾਫ਼ ਲੈਣ ਵਾਸਤੇ ਟੈਂਕੀ ’ਤੇ ਚੜ੍ਹੀ ਹੈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਉਨ੍ਹਾਂ ਦੱਸਿਆ ਕਿ ਉਕਤ ਜਨਾਨੀ ਪਿੰਡ ਜਾਣੀਆਂ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿੰਡ ਦੇ ਹੀ ਇਕ ਮੁੰਡੇ ਨੇ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਘਰੋਂ ਭਜਾ ਲਿਆ, ਉਨ੍ਹਾਂ ਨੂੰ ਹਾਲੇ ਤਕ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਚਾ ਦਰਜ ਹੋਣ ਦੇ ਬਾਵਜੂਦ ਮੁੰਡੇ ਨੂੰ ਨਹੀਂ ਫੜਿਆ ਹੈ ਤੇ ਮੁਲਜ਼ਮ ਸ਼ਰੇਆਮ ਘੁੰਮ ਰਿਹਾ ਹੈ। ਇਸ ਦੀ ਸੂਚਨਾ ਮਿਲਣ ’ਤੇ ਐੱਸ. ਐੱਚ. ਓ. ਬਲਕਾਰ ਸਿੰਘ ਮੌਕੇ ’ਤੇ ਪੁੱਜੇ ਤੇ ਟੈਂਕੀ ਉੱਪਰ ਚੜ੍ਹੀ ਜਨਾਨੀ ਨੂੰ ਲੇਡੀਜ਼ ਪੁਲਸ ਦੀ ਮਦਦ ਨਾਲ ਹੇਠਾਂ ਉਤਾਰਿਆ।

ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)

ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਮੁੰਡੇ ਵਿਰੁੱਧ ਪਰਚਾ ਦਰਜ ਕੀਤਾ ਹੈ। ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਾਬਾਲਗ ਕੁੜੀ ਨੂੰ ਨਾਰੀ ਨਿਕੇਤਨ ਵਿਚ ਭੇਜ ਦਿੱਤਾ ਹੈ। ਬਾਕੀ ਹੋਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
 


author

rajwinder kaur

Content Editor

Related News