ਜੰਮੂ-ਕਸ਼ਮੀਰ ਦੇ ਪੀੜਤਾਂ ਲਈ ਭਿਜਵਾਇਆ ਗਿਆ ਰਾਹਤ ਸਮੱਗਰੀ ਦਾ 643 ਵਾਂ ਟਰੱਕ
Saturday, Jan 08, 2022 - 05:37 PM (IST)
 
            
            ਜਲੰਧਰ/ਜੰਮੂ-ਕਸ਼ਮੀਰ/ਅੰਮ੍ਰਿਤਸਰ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪੀੜਤਾਂ ਦੀ ਸਹਾਇਤਾ ਲਈ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ 250 ਪਰਿਵਾਰਾਂ ਲਈ ਰਾਸ਼ਨ ਦਾ 642ਵਾਂ ਟਰੱਕ ਰਵਾਨਾ ਕੀਤਾ, ਜੋ ਕਿ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਦੇ ਡਾ. ਅਵਤਾਰ ਸਿੰਘ ਨੇ ਭੇਟ ਕੀਤਾ ਸੀ। ਝੰਡੀ ਵਿਖਾ ਕੇ ਟਰੱਕ ਨੂੰ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਦੇ ਨਾਲ ਡਾ. ਅਵਤਾਰ ਸਿੰਘ, ਸਤਪਾਲ ਸਿੰਘ, ਅਮਰਜੀਤ ਸਿੰਘ, ਲਖਵਿੰਦਰ ਸਿੰਘ, ਮਨਿੰਦਰ ਸਿੰਘ, ਸਤਪਾਲ ਲਾਟੀ, ਡਾ. ਵੋਹਰਾ, ਅਭਿਸ਼ੇਕ ਅਰੋੜਾ, ਰਾਕੇਸ਼ ਗੁਪਤਾ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            