ਜੰਮੂ-ਕਸ਼ਮੀਰ ਦੇ ਸਰਹੱਦੀ ਪਰਿਵਾਰਾਂ ਨੂੰ ਭਿਜਵਾਈ ਗਈ 625ਵੇਂ ਟਰੱਕ ਦੀ ਰਾਹਤ ਸਮੱਗਰੀ
Saturday, Nov 20, 2021 - 01:55 PM (IST)

ਜਲੰਧਰ (ਵਰਿੰਦਰ ਸ਼ਰਮਾ)-ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਅਤੇ ਅੱਤਵਾਦ ਤੋਂ ਪੀੜਤ ਜੰਮੂ-ਕਸ਼ਮੀਰ ਦੇ ਅਨੇਕਾਂ ਪਰਿਵਾਰ ਰੋਜੀ-ਰੋਟੀ ਤੋਂ ਵਾਂਝੇ ਹਨ। ਉਨ੍ਹਾਂ ਦੀ ਸਹਾਇਤਾ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਜਾਰੀ ਹੈ। ਇਸ ਸਿਲਸਿਲੇ ’ਚ ਬੀਤੇ ਦਿਨ ਰਾਹਤ ਸਮੱਗਰੀ ਦਾ ਇਕ ਟਰੱਕ ਮਹਾਲਕਸ਼ਮੀ ਮੰਦਰ ਜੇਲ ਰੋਡ ਜਲੰਧਰ ਦੀ ਮਹਿਲਾ ਸ਼ਕਤੀ ਵਲੋਂ ਸੁਨੀਤਾ ਭਾਰਦਵਾਜ ਦੀ ਅਗਵਾਈ ’ਚ ਭੇਟ ਕੀਤਾ ਗਿਆ, ਜੋ ਕਿ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਵੱਲੋਂ ਸਰਹੱਦੀ ਪਰਿਵਾਰਾਂ ਨੂੰ ਭੇਟ ਕਰਨ ਲਈ ਰਵਾਨਾ ਕੀਤਾ ਗਿਆ।