ਜੰਮੂ-ਕਸ਼ਮੀਰ ਦੇ ਰਾਮਗੜ੍ਹ ਸੈਕਟਰ ''ਚ ਵੰਡੀ ਗਈ 684ਵੇਂ ਟਰੱਕ ਦੀ ਰਾਹਤ ਸਮੱਗਰੀ

12/05/2022 5:11:49 PM

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਠਾਨਕੋਟ-ਜੰਮੂ ਹਾਈਵੇਅ ’ਤੇ ਸਥਿਤ ਹੈ, ਜ਼ਿਲਾ ਸਾਂਬਾ ਅਤੇ ਇਥੋਂ 16 ਕਿਲੋਮੀਟਰ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ ਰਾਮਗੜ੍ਹ ਸੈਕਟਰ, ਜਿੱਥੋਂ ਦੇ ਲੋਕਾਂ ਨੇ ਸਾਲਾਂ ਤਕ ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਝੱਲੀ ਹੈ। ਗੋਲੀਬਾਰੀ ਕਾਰਨ ਇਥੋਂ ਦੇ ਵਾਸੀਆਂ ਦੇ ਪਸ਼ੂ ਮਾਰੇ ਜਾਂਦੇ ਹਨ ਅਤੇ ਖੇਤ ਉੱਜੜ ਜਾਂਦੇ ਹਨ। ਬੱਚਿਆਂ ਦੇ ਸਕੂਲ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ ਅਤੇ ਭੁੱਖ ਤੇ ਲਾਚਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸਹਾਇਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਸਿਲਸਿਲੇ ’ਚ ਬੀਤੇ ਦਿਨੀਂ ਰਾਹਤ ਸਮੱਗਰੀ ਦਾ ਇਕ ਟਰੱਕ ਵੰਡਣ ਲਈ ਪ੍ਰੋਗਰਾਮ ਦਾ ਆਯੋਜਨ ਰਾਮਗੜ੍ਹ ਨੇੜੇ ਢੁੱਡੀ ਪਿੰਡ ’ਚ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਵਿਖੇ ਜਾਗੋ ਮੌਕੇ ਸ਼ਰਾਬ ਦੇ ਪੈੱਗ ਤੋਂ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲੀਆਂ

ਇਥੇ ਰਾਹਤ ਸਮੱਗਰੀ ਦਾ 684ਵਾਂ ਟਰੱਕ ਵੰਡਿਆ ਗਿਆ, ਜੋਕਿ ਐੱਸ. ਐੱਸ. ਜੈਨ ਕਾਨਫ਼ਰੰਸ ਜਲੰਧਰ ਵੱਲੋਂ ਭਿਜਵਾਇਆ ਗਿਆ ਸੀ, ਜਿਸ ਵਿਚ ਔਰਤਾਂ ਤੇ ਮਰਦਾਂ ਦੇ ਕੱਪੜੇ ਸਨ। ਸਮਾਗਮ ਦੀ ਪ੍ਰਧਾਨਗੀ ਮੂਲ ਗਾਦੀ ਕਬੀਰ, ਚੌੜਾ ਮਠ ਸਿੱਧ ਪੀਠ ਕਾਂਸ਼ੀ ਪੰਜਾਬ ਦੇ ਮਹੰਤ ਰਾਜੇਸ਼ ਭਗਤ ਨੇ ਕੀਤੀ। ਸਮਾਜ ਸੇਵਕ ਸ਼ਿਵ ਚੌਧਰੀ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਵਿਚਾਰ ਪ੍ਰਗਟ ਕੀਤੇ।

ਇਹ ਵੀ ਪੜ੍ਹੋ :  ਈਰਾਨ ’ਚ ਹਿਜਾਬ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਅੱਗੇ ਸਰਕਾਰ ਨੇ ਟੇਕੇ ਗੋਡੇ


shivani attri

Content Editor

Related News