ਸਵਾ ਸਾਲ ਬਾਅਦ 10 ਜੂਨ ਤੋਂ ਦੌੜੇਗੀ ਜੰਮੂ-ਤਵੀ

Saturday, Jun 05, 2021 - 07:43 PM (IST)

ਜੈਤੋ(ਰਘੂਨੰਦਨ ਪਰਾਸ਼ਰ)- ਰੇਲ ਯਾਤਰੀਆਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ। ਰੇਲ ਮੰਤਰਾਲਾ ਨੇ ਜੰਮੂ ਤਵੀ-ਕੋਲਕਾਤਾ ਦਰਮਿਆਨ ਇਕ ਵਿਸ਼ੇਸ਼ ਐਕਸਪ੍ਰੈੱਸ ਰੇਲ ਗੱਡੀ ਨੂੰ ਤਕਰੀਬਨ ਸਵਾ ਸਾਲ ਬਾਅਦ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਟ੍ਰੇਨ ਨੰਬਰ 03151-03152 ਕੋਲਕਾਤਾ-ਜੰਮੂ ਤਵੀ-ਕੋਲਕਾਤਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ 03151, 8 ਜੂਨ ਨੂੰ ਕੋਲਕਾਤਾ ਤੋਂ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਜੰਮੂ ਤਵੀ ਲਈ ਰਵਾਨਾ ਹੋਵੇਗੀ, ਜਦੋਂਕਿ ਟ੍ਰੇਨ ਨੰਬਰ 03152 ਜੰਮੂ ਤਵੀ ਤੋਂ 10 ਜੂਨ ਤੋਂ ਸੋਮਵਾਰ, ਬੁੱਧਵਾਰ , ਵੀਰਵਾਰ ਅਤੇ ਸ਼ਨੀਵਾਰ ਨੂੰ ਕੋਲਕਾਤਾ ਲਈ ਰਵਾਨਾ ਹੋਵੇਗੀ।  ਟ੍ਰੇਨ ਦੇ ਨਾਲ 2 ਟੀਅਰ ਏਸੀ, 3 ਟੀਅਰ ਏਸੀ ਸਲੀਪਰ ਅਤੇ ਸੈਕਿੰਡ ਕਲਾਸ ਦਾ ਕੋਚ ਹੋਵੇਗਾ । 
ਇਹ ਟ੍ਰੇਨ ਪੂਰੀ ਤਰ੍ਹਾਂ ਰਾਖਵੀਂ ਹੋਵੇਗੀ। ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ ਅਤੇ ਪੱਛਮੀ ਬੰਗਾਲ ਸਮੇਤ 8 ਰਾਜਾਂ ਦੇ ਹਜ਼ਾਰਾਂ ਯਾਤਰੀਆਂ ਨੂੰ ਇਸ ਵਿਸ਼ੇਸ਼ ਐਕਸਪ੍ਰੈੱਸ ਟ੍ਰੇਨ ਦੇ ਬਹਾਲ  ਦਾ ਲਾਭ ਹੋਵੇਗਾ ਕਿਉਂਕਿ ਇਨ੍ਹਾਂ ਰਾਜਾਂ ਦੇ ਯਾਤਰੀਆਂ ਨੂੰ ਸਿੱਧੀ ਰੇਲ ਮਿਲੇਗੀ। ਇਹ ਟ੍ਰੇਨ ਜੰਮੂ ਤਵੀ ਤੋਂ ਪਠਾਨਕੋਟ, ਮੁਕੇਰੀਆਂ, ਜਲੰਧਰ ਕੈਂਟ, ਫਗਵਾੜਾ, ਫਿਲੌਰ, ਲੁਧਿਆਣਾ, ਖੰਨਾ, ਸਰਹਿੰਦ, ਰਾਜਪੁਰਾ, ਅੰਬਾਲਾ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਵਾਰਾਣਸੀ ਅਤੇ ਡਾਂਕੁਨੀ ਦੇ ਰਸਤੇ ਹੁੰਦਿਆਂ ਹੋ‌ਏ ਕੋਲਕਾਤਾ ਪਹੁੰਚੇਗੀ। ਰੇਲ ਮੰਤਰਾਲਾ ਅਨੁਸਾਰ ਇਹ ਟ੍ਰੇਨ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।


Bharat Thapa

Content Editor

Related News