ਰਾਮਗੜ੍ਹ (ਜੰਮੂ-ਕਸ਼ਮੀਰ) ਬਾਰਡਰ ’ਤੇ ਵੰਡੀ ਗਈ ‘680ਵੇਂ ਟਰੱਕ ਦੀ ਰਾਹਤ ਸਮੱਗਰੀ’

Sunday, Sep 25, 2022 - 05:23 PM (IST)

ਜੰਮੂ-ਕਸ਼ਮੀਰ/ਜਲੰਧਰ- ਪਾਕਿਸਤਾਨੀ ਗੋਲੀਬਾਰੀ ਅਤੇ ਅੱਤਵਾਦ ਤੋਂ ਪੀੜ੍ਹਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਸ਼ੁਰੂ ਕੀਤਾ ਗਿਆ ਆਪ੍ਰੇਸ਼ਨ ਜਾਰੀ ਹੈ। ਇਸੇ ਕੜੀ ਵਿੱਚ ਬੀਤੇ ਦਿਨੀ 680ਵੇਂ ਟਰੱਕ ਦੀ ਰਾਹਤ ਸਮੱਗਰੀ ਰਾਮਗੜ੍ਹ (ਜੰਮੂ-ਕਸ਼ਮੀਰ) ਦੇ ਅੱਤਵਾਦ ਤੋਂ ਪੀੜ੍ਹਤ ਲੋਕਾਂ ਨੂੰ ਸਰਵਜੀਤ ਸਿੰਘ ਜੌਹਲ (ਡੀ. ਡੀ. ਸੀ.) ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਭੇਂਟ ਕੀਤੀ ਗਈ ਜਿਸ ਨੂੰ ਵੈਸਟਰਨ ਲਿਵਿੰਗ ਪ੍ਰਾਈਵੇਟ ਲਿਮਟਿਡ ਲੁਧਿਆਣਾ ਦੇ ਹਿਮਾਂਸ਼ੂ ਕਵਾਤਰਾ ਵੱਲੋਂ ਭੇਜਿਆ ਗਿਆ ਸੀ। ਇਸ ਵਿੱਚ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ। ਸਰਵਜੀਤ ਸਿੰਘ ਜੌਹਲ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪੀੜ੍ਹਤ ਲੋਕ ਸ੍ਰੀ ਵਿਜੇ ਕੁਮਾਰ ਚੋਪੜਾ ਨੂੰ ਮਸੀਹਾ ਵਜੋਂ ਵੇਖਦੇ ਹਨ ਕਿਉਂਕਿ ਅੱਜ ਤੱਕ ਉਨ੍ਹਾਂ ਤੋਂ ਇਲਾਵਾ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਭਾਜਪਾ ਨੇਤਰੀ ਡਿੰਪਲ ਸੂਰੀ ਨੇ ਕਿਹਾ ਕਿ ਅਸਲ ਵਿੱਚ ਸਰਹੱਦ ’ਤੇ ਆ ਕੇ ਹੀ ਪਤਾ ਲੱਗਦਾ ਹੈ ਕਿ ਸਰਹੱਦ ’ਤੇ ਹਾਲਾਤ ਕਿੰਨੇ ਖ਼ਰਾਬ ਹਨ।
 


shivani attri

Content Editor

Related News