ਸ਼੍ਰੀ ਵਿਵੇਕਾਨੰਦ ਟਰੱਸਟ (ਰਜਿ.) ਲੁਧਿਆਣਾ ਨੇ ਭੇਟ ਕੀਤੀ ਲੋੜਵੰਦਾਂ ਲਈ 665ਵੇਂ ਟਰੱਕ ਦੀ ਰਾਹਤ ਸਮੱਗਰੀ

05/13/2022 2:28:10 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 665ਵਾਂ ਟਰੱਕ ਰਵਾਨਾ ਕੀਤਾ। ਇਹ ਟਰੱਕ ਅਨਿਲ ਭਾਰਤੀ ਦੀ ਅਗਵਾਈ ’ਚ ਸ਼੍ਰੀ ਵਿਵੇਕਾਨੰਦ ਟਰੱਸਟ (ਰਜਿ.) ਵੱਲੋਂ ਭੇਟ ਕੀਤਾ ਗਿਆ ਸੀ, ਜਿਸ ਵਿਚ ਕੱਪੜੇ, ਕੰਬਲ ਅਤੇ ਹੋਰ ਸਾਮਾਨ ਸੀ।
 ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਨਾਲ ਅਨਿਲ ਭਾਰਤੀ, ਵੇਦ ਪ੍ਰਕਾਸ਼ ਗੁਪਤਾ, ਰਾਜਿੰਦਰ ਸ਼ਰਮਾ, ਇਕਬਾਲ ਅਰਨੇਜਾ, ਮੀਨੂ ਸ਼ਰਮਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਆਦਿ ਸ਼ਾਮਲ ਸਨ। 


shivani attri

Content Editor

Related News