ਪਨਾਸਾ (ਰਿਆਸੀ) ’ਚ ਪੀੜਤ ਪਰਿਵਾਰਾਂ ਨੂੰ ਵੰਡੀ ਗਈ 655ਵੇਂ ਟਰੱਕ ਦੀ ਸਮੱਗਰੀ

03/30/2022 1:38:07 PM

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲ਼ੀਬਾਰੀ ਅਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨੀਂ 655ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲੇ ਰਿਆਸੀ ਦੇ ਪਿੰਡ ਪਨਾਸਾ ਦੇ ਲੋੜਵੰਦ ਲੋਕਾਂ ਨੂੰ ਇਕ ਸਮਾਗਮ ਵਿਚ ਭੇਟ ਕੀਤੀ ਗਈ। ਉਕਤ ਰਾਹਤ ਸਮੱਗਰੀ ਲੁਧਿਆਣਾ ਤੋਂ ਗਿਆਨ ਸਥਲ ਮੰਦਰ ਸਭਾ ਵੱਲੋਂ ਭਿਜਵਾਈ ਗਈ ਸੀ। ਟਰੱਕ ਵਿਚ 300 ਪਰਿਵਾਰਾਂ ਲਈ ਰਜਾਈਆਂ ਸਨ।

ਸਰਪੰਚ ਬੋਧ ਰਾਜ ਸ਼ਰਮਾ ਨੇ ਕਿਹਾ ਕਿ ਕਸ਼ਮੀਰ ਵਿਚ ਹਾਲਾਤ ਪਹਿਲਾਂ ਨਾਲੋਂ ਬਿਹਤਰ ਜ਼ਰੂਰ ਹਨ ਪਰ ਅਜੇ ਵੀ ਸਹਾਇਤਾ ਦੀ ਬਹੁਤ ਲੋੜ ਹੈ। ਇਕਬਾਲ ਅਰਨੇਜਾ ਨੇ ਕਿਹਾ ਕਿ ਸਿਰਫ਼ ਪੰਜਾਬ ਕੇਸਰੀ ਗਰੁੱਪ ਹੀ ਸਰਹੱਦੀ ਲੋਕਾਂ ਦੀ ਇੰਨੇ ਲੰਬੇ ਸਮੇਂ ਤੋਂ ਸਹਾਇਤਾ ਕਰ ਰਿਹਾ ਹੈ। ਡਿੰਪਲ ਸੂਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਦੇਸ਼ ਪ੍ਰੇਮੀ ਲੋਕਾਂ ਨੂੰ ਜਿਨ੍ਹਾਂ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। ਮੀਨੂ ਸ਼ਰਮਾ ਨੇ ਕਿਹਾ ਕਿ ਇਹ ਮੁਹਿੰਮ ਹਰ ਉਸ ਵਿਅਕਤੀ ਤਕ ਪਹੁੰਚੇਗੀ, ਜਿਸ ਨੂੰ ਲੋੜ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਦਾ ਮੰਨਣਾ ਹੈ ਕਿ ਦਾਨ ਹਮੇਸ਼ਾ ਲੋੜਵੰਦ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ, ਇਸ ਲਈ ਅਸੀਂ ਵਾਰ-ਵਾਰ ਜੰਮੂ-ਕਸ਼ਮੀਰ ਦੇ ਲੋੜਵੰਦਾਂ ਕੋਲ ਆ ਰਹੇ ਹਾਂ।

ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਨ ਦੌਰਾਨ ਸਰਪੰਚ ਬੋਧ ਰਾਜ ਸ਼ਰਮਾ, ਨਾਇਬ ਸਰਪੰਚ ਯਸ਼ ਪਾਲ, ਪ੍ਰੀਤਮ ਲਾਲ, ਚਮਨ ਲਾਲ ਭਗਤ, ਸ਼ੰਭੂ ਨਾਥ ਤ੍ਰਿਪਾਠੀ, ਨੰਬਰਦਾਰ ਰਾਮ ਸਿੰਘ, ਮਦਨ ਲਾਲ, ਮਨੋਹਰ ਲਾਲ ਪੰਚ, ਇਕਬਾਲ ਸਿੰਘ ਅਰਨੇਜਾ, ਮੀਨੂ ਸ਼ਰਮਾ, ਰੇਣੂ ਸ਼ਰਮਾ, ਮੁਹੰਮਦ ਲਤੀਫ, ਰਾਘਵ ਕੇਸਰ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਸ਼ਾਮਲ ਸਨ। 

ਇਹ ਵੀ ਪੜ੍ਹੋ: ਫਿਲੌਰ 'ਚ ਖ਼ੌਫ਼ਨਾਕ ਵਾਰਦਾਤ, ਧੀ ਨੇ ਕੀਤਾ ਬਜ਼ੁਰਗ ਮਾਂ ਦਾ ਬੇਰਹਿਮੀ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News