ਜੰਮੂਤਵੀ-ਬਠਿੰਡਾ ਐਕਸਪ੍ਰੈੱਸ ਟਰੇਨ 15 ਤੋਂ ਜੋਧਪੁਰ ਤੱਕ ਚਲਾਉਣ ਦਾ ਫ਼ੈਸਲਾ

01/12/2020 10:13:20 AM

ਜੈਤੋ (ਪਰਾਸ਼ਰ) - ਰੇਲ ਮੰਤਰਾਲਾ ਨੇ ਜੰਮੂਤਵੀ-ਬਠਿੰਡਾ ਬਰਾਸਤਾ ਜੈਤੋ ਵਿਚਕਾਰ ਚੱਲਣ ਵਾਲੀ ਐਕਸਪ੍ਰੈੱਸ ਟਰੇਨ ਨੂੰ ਜੋਧਪੁਰ ਤੱਕ ਚਲਾਉਣ ’ਤੇ ਮੋਹਰ ਲਗਾ ਦਿੱਤੀ ਹੈ। ਰੇਲਵੇ ਸਟੇਸ਼ਨ ਜੈਤੋ ਦੇ ਅਧਿਕਾਰੀ ਜੈ ਨਰਾਇਣ ਮੀਨਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟਰੇਨ ਨੰਬਰ 19226-19225 ਜੰਮੂਤਵੀ-ਬਠਿੰਡਾ ਵਿਚਕਾਰ ਰੋਜ਼ਾਨਾ ਚੱਲ ਰਹੀ ਹੈ। ਹੁਣ 15 ਜਨਵਰੀ ਤੋਂ ਇਸ ਟਰੇਨ ਦਾ ਰੂਟ ਬਠਿੰਡਾ ਤੋਂ ਅੱਗੇ ਜੋਧਪੁਰ ਤੱਕ ਵਧਾ ਦਿੱਤਾ ਗਿਆ ਹੈ। ਇਹ ਹੁਕਮ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਟਰੇਨ ਨੰਬਰ 19226 ਜੰਮੂਤਵੀ ਤੋਂ ਰਾਤੀਂ 9. 25 ਵਜੇ ਚੱਲ ਕੇ ਫ਼ਿਰੋਜ਼ਪੁਰ, ਫ਼ਰੀਦਕੋਟ, ਕੋਟਕਪੂਰਾ, ਜੈਤੋ ਦੇ ਰਸਤੇ ਬਠਿੰਡਾ ਸਵੇਰੇ 9.40 ਵਜੇ ਪੁੱਜੇਗੀ। ਬਠਿੰਡਾ ਤੋਂ ਸਵੇਰੇ 9.50 ਵਜੇ ਰਵਾਨਾ ਹੋ ਕੇ ਰਾਤੀਂ 9 ਵਜੇ ਇਹ ਗੱਡੀ ਜੋਧਪੁਰ ਪੁੱਜੇਗੀ।

ਟਰੇਨ ਨੰਬਰ 19225 ਜੋਧਪੁਰ ਤੋਂ ਸਵੇਰੇ 6.45 ਵਜੇ ਜੰਮੂਤਵੀ ਲਈ ਚੱਲੇਗੀ ਅਤੇ ਬਠਿੰਡਾ ਸ਼ਾਮੀ 6.30 ਵਜੇ ਪਹੁੰਚ ਕੇ 6.40 ਵਜੇ ਜੰਮੂਤਵੀ ਲਈ ਰਵਾਨਾ ਹੋਵੇਗੀ। ਰੇਲ ਮੰਤਰਾਲਾ ਨੇ ਇਹ ਟਰੇਨ ਚਲਾ ਕੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ, ਕਿਉਂਕਿ ਫ਼ਿਰੋਜ਼ਪੁਰ, ਜੈਤੋ, ਫ਼ਰੀਦਕੋਟ, ਕੋਟਕਪੂਰਾ ਖੇਤਰਾਂ ਲਈ ਸਿੱਧੀ ਕੋਈ ਜੋਧਪੁਰ ਟਰੇਨ ਨਹੀਂ ਜਾਂਦੀ ਸੀ। ਦੂਜੇ ਪਾਸੇ ਬਠਿੰਡਾ ਖੇਤਰ ਦੇ ਲੋਕਾਂ ਨੂੰ ਸਵੇਰ ਸਮੇਂ ਜੋਧਪੁਰ ਜਾਣ ਲਈ ਇਕ ਨਵੀਂ ਐਕਸਪ੍ਰੈੱਸ ਟਰੇਨ ਮਿਲ ਗਈ ਹੈ।


rajwinder kaur

Content Editor

Related News