ਪੰਜਾਬ ਵਾਸੀ ਦੇਣ ਧਿਆਨ! ਇਹ ਰਸਤੇ ਹੋ ਗਏ ਬੰਦ, ਲੱਗਾ ਜਾਮ
Monday, Jun 01, 2026 - 01:05 PM (IST)
ਰੋਪੜ (ਕਰਨ)- ਪੰਜਾਬ-ਹਰਿਆਣਾ ਦੇ ਹਿਮਾਚਲ ਬਾਰਡਰ ਉੱਤੇ 55 ਥਾਵਾਂ 'ਤੇ ਐਂਟਰੀ ਟੈਕਸ ਵਿਰੁੱਧ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਰੋਪੜ-ਢੇਰੋਵਾਲ ਬੈਰੀਅਰ ਉੱਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚ ਟੈਕਸੀ ਯੂਨੀਅਨ, ਟਰੱਕ ਯੂਨੀਅਨ ਅਤੇ ਵੱਖ-ਵੱਖ ਕਿਸਾਨ ਯੂਨੀਅਨ ਵੱਲੋਂ ਇਹ ਰੋਸ ਪ੍ਰਦਰਸ਼ਨ ਹਿਮਾਚਲ ਐਂਟਰੀ ਟੈਕਸ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ। ਇਹ ਰੋਸ ਪ੍ਰਦਰਸ਼ਨ 11 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਚੱਲੇਗਾ। ਇਸ ਦੌਰਾਨ ਕੋਈ ਵੀ ਵਾਹਨ ਹਿਮਾਚਲ ਐਂਟਰ ਨਹੀਂ ਕਰ ਸਕਦਾ। ਸਿਰਫ਼ ਐਮਰਜੈਸੀ ਸੇਵਾਵਾਂ ਨੂੰ ਆਉਣ ਜਾਣ ਲਈ ਪਰਮਿਸ਼ਨ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
ਕਿਸਾਨ ਜਥੇਬੰਦੀਆਂ, ਵਪਾਰੀਆਂ ਅਤੇ ਟ੍ਰਾਂਸਪੋਰਟਰਾਂ ਵੱਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਮੁੱਖ ਮਾਰਗਾਂ 'ਤੇ 4 ਘੰਟੇ ਦੇ ਚੱਕਾ ਜਾਮ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਮੁੱਖ ਤੌਰ 'ਤੇ ਹਿਮਾਚਲ ਨੂੰ ਪੰਜਾਬ ਅਤੇ ਹਰਿਆਣਾ ਨਾਲ ਜੋੜਨ ਵਾਲੇ ਰਸਤਿਆਂ 'ਤੇ ਹੋ ਰਿਹਾ ਹੈ। 'ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਕਮੇਟੀ' ਦੀ ਅਗਵਾਈ ਵਿੱਚ ਹੋ ਰਹੇ ਇਸ ਅੰਦੋਲਨ ਨੂੰ ਪੰਜਾਬ ਮੋਰਚਾ, ਕੀਰਤੀ ਕਿਸਾਨ ਮੋਰਚਾ, ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਅਤੇ ਬੀਕੇਯੂ (ਬਹਿਰਾਮਕੇ) ਵਰਗੀਆਂ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੈ ।

ਇਹ ਵੀ ਪੜ੍ਹੋ: ਹਾਏ...ਗਰਮੀ ਨੇ ਕੀਤਾ ਬੁਰਾ ਹਾਲ, ਕੱਪੜੇ ਭਿੱਜ ਗਏ ਮੁੜਕੇ ਨਾਲ, ਦੇਖੋ Pinkoo Tv ਦੀ ਮਜ਼ੇਦਾਰ ਵੀਡੀਓ
ਟੋਲ ਟੈਕਸ 'ਤੇ ਧਰਨਾ ਲਾ ਕੇ ਬੈਠੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਗਾਇਆ ਗਿਆ ਐਂਟਰੀ ਟੈਕਸ ਗੈਰ-ਸੰਵਿਧਾਨਿਕ ਹੈ ਕਿਉਂਕਿ ਦੇਸ਼ ਇਕ ਹੈ ਦੇਸ਼ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਲਈ ਐਂਟਰੀ ਦੇਣ ਦਾ ਕੀ ਮਤਲਬ ਬਣਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਰਨੇ ਲਗਾਏ ਗਏ ਸਨ ਪਰ ਸਰਕਾਰ ਦੇ ਅੜੀਅਲ ਰੱਵਈਏ ਕਾਰਨ ਅੱਜ ਫਿਰ ਤੋਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਸੁੱਖੂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਇਹ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਸੁੱਖੂ ਸਰਕਾਰ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਨੂੰ ਆਪਸ 'ਚ ਲੜਾਉਣਾ ਚਾਹੁੰਦੀ ਹੈ ਪਰ ਹਿਮਾਚਲ ਅਤੇ ਪੰਜਾਬ ਦੋਵੇਂ ਇਕ ਦੂਜੇ ਦੇ ਭਰਾ ਹਨ। ਇਸ ਧਰਨੇ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
