ਹਿਮਾਚਲ ਦੀਆਂ ਬੱਦੀ ਫੈਕਟਰੀਆਂ ਦਾ ਕਾਲਾ ਪਾਣੀ ਲਗਾਤਾਰ ਪਹੁੰਚ ਰਿਹੈ ਪੰਜਾਬ, ਕੌਣ ਕਰੂ ਕਾਰਵਾਈ

Monday, Oct 19, 2026 - 03:30 PM (IST)

ਹਿਮਾਚਲ ਦੀਆਂ ਬੱਦੀ ਫੈਕਟਰੀਆਂ ਦਾ ਕਾਲਾ ਪਾਣੀ ਲਗਾਤਾਰ ਪਹੁੰਚ ਰਿਹੈ ਪੰਜਾਬ, ਕੌਣ ਕਰੂ ਕਾਰਵਾਈ

ਰੋਪੜ (ਵੈੱਬ ਡੈਸਕ)- ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿੱਥੇ ਲੋਕ ਕਈ ਤਰ੍ਹਾਂ ਯਤਨ ਕਰ ਰਹੇ ਹਨ, ਉਥੇ ਹੀ ਪੰਜਾਬ ਵਾਸੀ ਪ੍ਰਦੂਸ਼ਿਤ ਪਾਣੀ ਦੇ ਕਾਰਨ ਚਿੰਤਾ 'ਚ ਹਨ। ਦਰਅਸਲ ਬੱਦੀ ਦੀਆਂ ਫੈਕਟਰੀਆਂ ਦਾ ਕਾਲਾ ਪਾਣੀ ਪੰਜਾਬ ਦੇ ਲੋਕਾਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹਾ ਕਰ ਰਿਹਾ ਹੈ। ਰੋਪੜ ਵਾਸੀਆਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਦੀਆਂ ਫੈਕਟਰੀਆਂ ਤੋਂ ਆ ਰਿਹਾ ਕਾਲਾ ਪਾਣੀ ਰੋਪੜ ਦੇ ਰਸਤੇ ਹੁੰਦਾ ਹੋਇਆ ਸਤਲੁਜ ਨਦੀ 'ਚ ਪੈ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ

PunjabKesari

ਸਤਲੁਜ 'ਚ ਸਿਰਫ਼ ਬੁੱਢੇ ਨਾਲੇ ਦਾ ਪਾਣੀ ਹੀ ਨਹੀਂ, ਸਗੋਂ ਹਿਮਾਚਲ ਦੇ ਬੱਦੀ 'ਚ ਲੱਗੀਆਂ ਫੈਕਟਰੀਆਂ ਦਾ ਵੀ ਬਹੁਤ ਸਾਰਾ ਪ੍ਰਦੂਸ਼ਿਤ ਕਾਲਾ ਪਾਣੀ ਆ ਰਿਹਾ ਹੈ। ਰੋਪੜ ਵਾਸੀਆਂ ਵੱਲੋਂ ਸਰਕਾਰ ਨੂੰ ਇਸ ਮੁੱਦੇ 'ਤੇ ਧਿਆਨ ਦੇਣ ਦੀ ਅਪਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਸਰਕਾਰ ਇਸ ਮੁੱਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।

ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਦੇ ਪਿਤਾ ਦੀ ਅਮਿਤ ਸ਼ਾਹ ਨੂੰ ਖ਼ਾਸ ਅਪੀਲ,ਧਰਨੇ 'ਚ ਆਉਣ ਦੀ ਬਜਾਏ ਨਿੱਜੀ ਮੁਲਾਕਾਤ ਕਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News