ਜਲਿਆਂਵਾਲਾ ਬਾਗ 15 ਜੂਨ ਤੱਕ ਰਹੇਗਾ ਬੰਦ

Friday, Apr 10, 2020 - 08:51 PM (IST)

ਜਲਿਆਂਵਾਲਾ ਬਾਗ 15 ਜੂਨ ਤੱਕ ਰਹੇਗਾ ਬੰਦ

ਨਵੀਂ ਦਿੱਲੀ– ਕੋਵਿਡ-19 ਕਾਰਣ ਪੰਜਾਬ ਦੇ ਅੰਮ੍ਰਿਤਸਰ ਸਥਿਤ ਇਤਿਹਾਸਕ ਜਲਿਆਂਵਾਲਾ ਬਾਗ ਸਮਾਰਕ ਦਾ ਨਵੀਨੀਕਰਨ ਅਤੇ ਇਸ ਨੂੰ ਦੇਖਣ ਆਉਣ ਵਾਲਿਆਂ ਲਈ ਇਹ 15 ਜੂਨ ਤੱਕ ਬੰਦ ਰਹੇਗਾ। ਕੇਂਦਰੀ ਸੱਭਿਆਚਾਰਕ ਮੰਤਰਾਲਾ ਨੇ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਸ਼ੁੱਕਰਵਾਰ ਨੂੰ ਇਹ ਫੈਸਲਾ ਲਿਆ। ਮੰਤਰਾਲਾ ਦੇ ਬੁਲਾਰੇ ਮੁਤਾਬਕ 13 ਅਪ੍ਰੈਲ 2019 ਤੋਂ 13 ਅਪ੍ਰੈਲ 2020 ਤੱਕ ਜਲਿਆਂਵਾਲਾ ਬਾਗ ਨਸਲਕੁਸ਼ੀ ਦੀ ਸ਼ਤਾਬਦੀ ਮਨਾ ਰਿਹਾ ਹੈ। ਮੌਜੂਦਾ ਸਮੇਂ ਵਿਚ ਸਮਾਰਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਕੰਮ ਮਾਰਚ 2020 ਤੱਕ ਪੂਰਾ ਕੀਤਾ ਜਾਣਾ ਸੀ ਤਾਂ ਕਿ ਇਸ ਨੂੰ 13 ਅਪ੍ਰੈਲ ਦੀ ਮੰਦਭਾਗੀ ਤਰੀਕ ਨੂੰ ਜਨਤਾ ਦੁਆਰਾ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਖੋਲ੍ਹਿਆ ਜਾ ਸਕੇ ਪਰ ਇਸ ਦੌਰਾਨ ਦੇਸ਼ ਵਿਚ ਕੋਵਿਡ-19 ਸੰਕਟ ਕਾਰਣ ਸਾਰਾ ਕੰਮ ਪ੍ਰਭਾਵਿਤ ਹੋਇਆ ਹੈ।


author

Gurdeep Singh

Content Editor

Related News