20 ਕਰੋੜ ਦੀ ਲਾਗਤ ਨਾਲ ਜਲਿਆਂਵਾਲਾ ਬਾਗ ਦਾ ਹੋਇਆ ਸੁੰਦਰੀਕਰਨ (ਤਸਵੀਰਾਂ)

Sunday, Jul 19, 2020 - 06:19 PM (IST)

20 ਕਰੋੜ ਦੀ ਲਾਗਤ ਨਾਲ ਜਲਿਆਂਵਾਲਾ ਬਾਗ ਦਾ ਹੋਇਆ ਸੁੰਦਰੀਕਰਨ (ਤਸਵੀਰਾਂ)

ਅੰਮ੍ਰਿਤਸਰ (ਕਮਲ): ਰਾਜਸਭਾ ਐੱਮ.ਪੀ.ਅਤੇ ਟਰੱਸਟੀ ਜਲਿਆਂਵਾਲਾ ਬਾਗ ਸ਼ਵੇਤ ਮਲਿਕ ਨੇ ਜਲਿਆਂਵਾਲਾ ਬਾਗ 'ਚ ਚੱਲ ਰਹੇ ਸੁੰਦਰੀਕਰਨ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਬੈਠਕ ਕੀਤੀ। ਇਸ ਵਿੱਚ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉੱਤੇ ਡਿਪਟੀ ਸੁਪਰਿੰਟੇਂਡਿੰਗ ਆਰਕੇਲਾਜਿਸਟ ਅਨਿਲ ਤਿਵਾਰੀ, ਪੀ.ਪੀ. ਮਿੱਤਲ, ਸੂਰਜ ਪ੍ਰਤਾਪ, ਹਰਵਿੰਦਰ ਸਿੰਘ ਸੰਧੂ ਆਦਿ ਮੌਜੂਦ ਸਨ।

PunjabKesari

 

ਐੱਮ.ਪੀ. ਸ਼ਵੇਤ ਮਲਿਕ ਦੀਆਂ ਕੋਸ਼ਿਸ਼ਾਂ ਨਾਲ 20 ਕਰੋੜ ਦਾ ਵਿਕਾਸ ਕਾਰਜ ਜਲਿਆਂਵਾਲਾ ਬਾਗ ਹੱਤਿਆਕਾਂਡ ਦੀ 100ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ, ਜਿਸਦੀ ਮਲਿਕ ਵੱਲੋਂ ਜਾਂਚ ਕੀਤੀ ਗਈ। ਉਨ੍ਹਾਂ ਨੇ ਜਲਿਆਂਵਾਲਾ ਬਾਗ 'ਚ ਚੱਲ ਰਹੇ ਵਿਕਾਸ ਕੰਮਾਂ 'ਚ ਸਹਿਯੋਗ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਵਿੱਤ ਮੰਤਰੀ ਸਵ: ਅਰੁਣ ਜੇਟਲੀ, ਮੰਤਰੀ ਹਰਦੀਪ ਸਿੰਘ ਪੁਰੀ, ਪ੍ਰਹਲਾਦ ਪਟੇਲ ਅਤੇ ਹੋਰ ਸਾਰੇ ਮੰਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ।

PunjabKesari

ਇਹ ਵੀ ਪੜ੍ਹੋ:  ਖੁਦ ਨੂੰ ਸੀ.ਐੱਮ. ਕੈਪਟਨ ਦਾ ਖਾਸ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਦਾ ਭਾਂਡਾ ਫੋੜੇਗਾ ਅਕਾਲੀ ਦਲ

ਮਲਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ 3 ਜਨਵਰੀ, 2017 ਨੂੰ ਸੰਸਦ ਮੈਂਬਰ  ਦੇ ਰੂਪ 'ਚ ਜਲਿਆਂਵਾਲਾ ਬਾਗ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ ਕੀਤੀ, ਤਾਂ ਉਹ ਇਸਦੀ ਬੁਰੀ ਹਾਲਤ ਵੇਖ ਕੇ ਹੈਰਾਨ ਰਹਿ ਗਏ, 27 ਦਸੰਬਰ 2017 ਨੂੰ ਡਾ. ਮਹੇਸ਼ ਸ਼ਰਮਾ ਨੇ ਸੰਸਦ 'ਚ ਮਲਿਕ ਨੂੰ ਭਰੋਸਾ ਦਿੱਤਾ ਕਿ 13 ਅਪ੍ਰੈਲ 2019 ਤੋਂ 13 ਅਪ੍ਰੈਲ, 2020 ਤੱਕ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਤਾਬਦੀ ਸਾਲ ਦੇ ਰੂਪ ਵਿੱਚ ਮਨਾਇਆ ਜਾਵੇਗਾ ਅਤੇ ਕੇਂਦਰ ਸਰਕਾਰ ਜਲਿਆਂਵਾਲਾ ਬਾਗ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦੇਵੇਗੀ। ਮਲਿਕ ਨੇ ਕਿਹਾ ਕਿ ਕਾਂਗਰਸ ਦੇ 70 ਸਾਲ ਤੱਕ ਟਰੱਸਟੀ ਹੁੰਦੇ ਹੋਏ ਇਸ ਇਤਿਹਾਸਿਕ ਥਾਂ ਦੀ ਦੁਰਦਸ਼ਾ ਕਰ ਦਿੱਤੀ ਗਈ ਅਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ। ਲਗਭਗ ਇੱਕ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਐੱਮ.ਪੀ. ਸ਼ਵੇਤ ਮਲਿਕ ਅਤੇ ਸਾਬਕਾ ਐੱਮ.ਪੀ. ਤਰਲੋਚਨ ਸਿੰਘ ਨੂੰ ਟਰਸਟੀ ਨਿਯੁਕਤ ਕੀਤਾ। ਜਿਸ ਵਲੋਂ ਅੱਜ ਇੱਕ ਸਾਲ ਵਿੱਚ ਇਸਦੀ ਨੋਹਾਰ ਬਦਲ ਗਈ।  ਮਲਿਕ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਲਿਆਂਵਾਲਾ ਬਾਗ 'ਚ ਅਜਿਹਾ ਵਿਕਾਸ ਹੋ ਰਿਹਾ ਹੈ ਜੋ ਪਿਛਲੇ 70 ਸਾਲ ਵਿੱਚ ਨਹੀਂ ਹੋਇਆ। ਮਲਿਕ ਨੇ ਕਿਹਾ ਕਿ ਜਲਦ ਹੀ ਜਲਿਆਂਵਾਲਾ ਬਾਗ ਨੂੰ ਚਾਲੂ ਕਰਨ ਲਈ ਕੰਮ ਤੇਜੀ ਨਾਲ ਚਾਲੂ ਹੈ, 80 ਫੀਸਦੀ ਕੰਮ ਪੂਰੇ ਹੋ ਚੁੱਕਾ ਹੈ, ਅਤੇ 20 ਫੀਸਦੀ ਕੰਮ ਜਲਦ ਹੀ ਪੂਰਾ ਕੀਤਾ ਜਾਵੇਗਾ , ਤਾਕਿ ਜਨਤਾ ਨੂੰ ਜਲਦ ਹੀ ਜਲਿਆਂਵਾਲਾ ਬਾਗ ਸਮਰਪਿਤ ਕੀਤਾ ਜਾ ਸਕੇ।

PunjabKesari

ਇਹ ਵੀ ਪੜ੍ਹੋ:  ਅੱਧੀ ਰਾਤ ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਘਰੋਂ ਚੁੱਕਿਆ ਨੌਜਵਾਨ, ਪੁਲਸ ਲਈ ਬਣੀ ਬੁਝਾਰਤ

ਇਹ ਵੀ ਪੜ੍ਹੋ:  ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਮੁੱਖ ਮੰਤਰੀ


author

Shyna

Content Editor

Related News