ਜਲੰਧਰ 'ਚ ਵੀਕੈਂਡ ਲਾਕਡਾਊਨ ਦੌਰਾਨ ਲੋਕਾਂ ਨੂੰ ਮਿਲੇਗੀ ਇਹ ਰਾਹਤ

Saturday, Jun 13, 2020 - 11:10 AM (IST)

ਜਲੰਧਰ : ਪੰਜਾਬ ਸਰਕਾਰ ਵਲੋਂ ਦੋ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਦਫਤਰ ਜ਼ਿਲਾ ਮੈਜਿਸਟਰੇਟ, ਜਲੰਧਰ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਰਾਹੀਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਜਲੰਧਰ ਵਾਸੀਆਂ ਨੂੰ ਹੇਠ ਦਿੱਤੇ ਅਨੁਸਾਰ ਰਾਹਤ ਦਿੱਤੀ ਗਈ ਹੈ। ਸੋਮਵਾਰ ਤੇ ਸ਼ੁੱਕਰਵਾਰ (ਗਜਟਿਡ ਛੁੱਟੀਆਂ ਨੂੰ ਛੱਡ ਕੇ) ਮਿਤੀ-31. 5. 2020 ਅਤੇ 6.6.2020 ਨੂੰ ਜਾਰੀ ਹੋਏ ਹੁਕਮ ਲਾਗੂ ਰਹਿਣਗੇ, ਉਨ੍ਹਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਸ਼ਨੀਵਾਰ ਤੇ ਸਾਰੀਆਂ ਗਜਟਿਡ ਛੁੱਟੀਆਂ ਵਾਲੇ ਦਿਨ ਮਿਲੇਗੀ ਇਹ ਰਾਹਤ
-ਸਾਰੇ ਅਦਾਰਿਆਂ ਸਮੇਤ ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।
-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕੀ ਦੁੱਧ, ਸਬਜ਼ੀ, ਗੈਸ, ਦਵਾਈ ਦੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੇ ਰਹਿਣਗੇ।
-ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।
-ਉਦਯੋਗ ਅਦਾਰਿਆਂ ਨੂੰ ਆਮ ਵਾਂਗ ਚੱਲਣ ਦੀ ਆਗਿਆ ਹੋਵੇਗੀ।
-ਸ਼ਨੀਵਾਰ ਤੇ ਸਾਰੀਆਂ ਗਜਟਿਡ ਛੁੱਟੀਆਂ ਦੌਰਾਨ ਜ਼ਰੂਰੀ ਸੇਵਾਵਾਂ ਦੀ ਇੰਟਰ ਡਿਸਟ੍ਰੀਕਟ ਮੂਵਮੈਂਟ ਲਈ ਈ-ਪਾਸ ਦੀ ਲੋੜ ਹੋਵੇਗੀ। ਮੈਡੀਕਲ ਐਮਰਜੈਂਸੀ ਵਾਸਤੇ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ।
-ਸਰਕਾਰੀ/ਪ੍ਰਾਈਵੇਟ/ਉਦਯੋਗਿਕ ਅਦਾਰਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੂਵਮੈਂਟ 'ਤੇ ਕੋਈ ਰੋਕ ਨਹੀਂ ਹੋਵੇਗੀ, ਉਨ੍ਹਾਂ ਦੇ ਵਿਭਾਗ/ਅਦਾਰੇ ਵਲੋਂ ਜਾਰੀ ਕੀਤਾ ਗਿਆ ਆਈ ਕਾਰਡ ਹੀ ਪਾਸ ਦਾ ਕੰਮ ਕਰੇਗਾ।

ਐਤਵਾਰ ਨੂੰ ਮਿਲੇਗੀ ਇਹ ਰਾਹਤ
-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਸਬਜ਼ੀ, ਗੈਸ, ਦਵਾਈ ਦੀਆਂ ਦੁਕਾਨਾਂ ਅਤੇ ਹੋਟਲਾਂ ਤੋਂ ਹੋਮ ਡਿਲੀਵਰੀ ਦੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਆਗਿਆ ਹੋਵੇਗੀ। 

-ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ।
-ਐਤਵਾਰ ਦੌਰਾਨ ਜ਼ਰੂਰੀ ਸੇਵਾਵਾਂ ਦੀ ਇੰਟਰ-ਡਿਸਟ੍ਰੀਕਟ ਮੂਵਮੈਂਟ ਲਈ ਈ-ਪਾਸ ਦੀ ਲੋੜ ਹੋਵੇਗੀ। ਮੈਡੀਕਲ ਐਮਰਜੈਂਸੀ ਵਾਸਤੇ ਕਿਸੇ ਵੀ ਪਾਸ ਦੀ ਲੋੜ ਨਹੀਂ ਹੋਵੇਗੀ।
-ਉਪਰੋਕਤ ਏ. ਅਤੇ ਬੀ. ਨੂੰ ਛੱਡ ਕੇ ਬਾਕੀ ਸਾਰੇ ਅਦਾਰੇ, ਦੁਕਾਨਾਂ ਅਤੇ ਮਾਲ ਆਦਿ ਬੰਦ ਰਹਿਣਗੇ।
-ਸਰਕਾਰੀ/ਪ੍ਰਾਈਵੇਟ/ਉਦਯੋਗਿਕ ਅਦਾਰਿਆਂ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੂਵਮੈਂਟ 'ਤੇ ਕੋਈ ਰੋਕ ਨਹੀਂ ਹੋਵੇਗੀ, ਉਨ੍ਹਾਂ ਦੇ ਵਿਭਾਗ/ਅਦਾਰੇ ਵਲੋਂ ਜਾਰੀ ਕੀਤਾ ਗਿਆ ਆਈ ਕਾਰਡ ਹੀ ਪਾਸ ਦਾ ਕੰਮ ਕਰੇਗਾ।
 

ਇਹ ਹੁਕਮ ਵੀ ਹੋਣਗੇ ਲਾਗੂ
-ਮੈਰਿਜ ਫੰਕਸ਼ਨ ਲਈ ਸ਼ਨੀਵਾਰ, ਐਤਵਾਰ ਅਤੇ ਗਜਟਿਡ ਛੁੱਟੀਆਂ 'ਚ ਈ-ਪਾਸ ਦੀ ਲੋੜ ਹੋਵੇਗੀ, ਜਿਹੜੇ ਕਿ ਕੋਵਾ ਐਪ ਤੋਂ ਲਏ ਜਾ ਸਕਦੇ ਹਨ। ਮੈਰਿਜ ਫੰਕਸ਼ਨਾਂ 'ਚ 50 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ। 
-ਦਾਹ ਸੰਸਕਾਰ ਲਈ ਸ਼ਨੀਵਾਰ, ਐਤਵਾਰ ਅਤੇ ਗਜਟਿਡ ਛੁੱਟੀਆਂ 'ਚ ਈ-ਪਾਸ ਦੀ ਲੋੜ ਹੋਵੇਗੀ, ਜਿਹੜੇ ਕਿ ਕੋਵਾ ਐਪ ਤੋਂ ਉਪਲੱਬਧ ਹੋਣਗੇ। ਦਾਹ ਸੰਸਕਾਰ 'ਚ 20 ਤੋਂ ਵੱਧ ਵਿਅਕਤੀਆਂ ਨੂੰ ਸ਼ਾਮਲ ਹੋਣ ਦੀ ਆਗਿਆ ਨਹੀਂ ਹੋਵੇਗੀ।
-ਓ. ਪੀ. ਡੀ., ਡਾਕਟਰਾਂ/ਪੈਰਾ ਮੈਡੀਕਲ ਸਟਾਫ ਅਤੇ ਮੈਡੀਕਲ ਲੈਬੋਟਰੀਆਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਉਨ੍ਹਾਂ ਦੇ ਆਈ. ਕਾਰਡ ਹੀ ਉਨ੍ਹਾਂ ਦੇ ਪਾਸ ਸਮਝੇ ਜਾਣਗੇ। ਸਾਰੇ     ਡਾਕਟਰ ਓ. ਪੀ. ਡੀ. ਐਮਰਜੈਂਸੀ ਸੇਵਾਵਾਂ ਆਪਣੇ ਸ਼ਡਿਊਲ ਅਨੁਸਾਰ 24 ਘੰਟੇ ਦੌਰਾਨ ਕਦੇ ਵੀ ਖੋਲ੍ਹ ਸਕਦੇ ਹਨ।
-ਉਦਯੋਗਿਕ ਇਕਾਈਆਂ ਸਬੰਧੀ ਮਿਤੀ-31.05. 2020 ਅਤੇ 06.6.2020 ਨੂੰ ਹੋਏ ਹੁਕਮ ਹੀ ਲਾਗੂ ਰਹਿਣਗੇ। ਉਦਯੋਗਿਕ ਇਕਾਈਆਂ ਦੇ ਕਰਮਚਾਰੀਆਂ ਅਤੇ ਮੈਨੇਜਮੈਂਟ ਲਈ   ਉਦਯੋਗਿਕ ਇਕਾਈਆਂ ਵਲੋਂ ਜਾਰੀ ਕੀਤੇ ਆਈ ਕਾਰਡ ਹੀ ਪਾਸ ਦਾ ਕੰਮ ਕਰਨਗੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਈ ਪਾਸ ਲੈਣ ਦੀ ਲੋੜ ਨਹੀਂ ਹੋਵੇਗੀ।
-ਜਿਨ੍ਹਾਂ ਨਿਸ਼ਚਿਤ ਪ੍ਰੀਖਿਆਵਾਂ ਦੀ ਪ੍ਰਵਾਨਗੀ ਦਿੱਤੀ ਜਾ ਚੁਕੀ ਹੈ ਉਹ ਪਹਿਲੇ ਸ਼ਡਿਊਲ ਮੁਤਾਬਕ ਹੀ ਹੋਣਗੀਆਂ।


Deepak Kumar

Content Editor

Related News