ਜਲੰਧਰ: ਵਿਆਹ ਸਮਾਗਮ ’ਚ ਪਿਆ ਭੜਥੂ, ਸੂਟ-ਬੂਟ ਪਾ ਕੇ ਪੁੱਜੇ ਬੱਚੇ ਨੇ ਕੀਤਾ ਇਹ ਕਾਰਾ

Monday, Dec 13, 2021 - 03:25 PM (IST)

ਜਲੰਧਰ: ਵਿਆਹ ਸਮਾਗਮ ’ਚ ਪਿਆ ਭੜਥੂ, ਸੂਟ-ਬੂਟ ਪਾ ਕੇ ਪੁੱਜੇ ਬੱਚੇ ਨੇ ਕੀਤਾ ਇਹ ਕਾਰਾ

ਜਲੰਧਰ— ਜਲੰਧਰ ਦੇ ਬਸਤੀ ਬਾਵਾ ਖੇਲ ਖੇਤਰ ਦੇ ਅਧੀਨ ਆਉਂਦੇ ਜਲੰਧਰ-ਕਪੂਰਥਲਾ ਹਾਈਵੇਅ ’ਤੇ ਸਥਿਤ ਦਰੋਨਾ ਗਾਰਡਨ ’ਚ ਚੱਲ ਰਹੇ ਵਿਆਹ ਸਮਾਗਮ ’ਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਇਥੇ ਸੂਟ-ਬੂਟ ਪਾ ਕੇ ਪਹੁੰਚਿਆ ਬੱਚਾ ਬੈਗ ਚੋਰੀ ਕਰਕੇ ਲੈ ਗਿਆ। ਕਰੀਬ 11 ਸਾਲਾ ਬੱਚੇ ਨੇ ਵਿਆਹ ਦੌਰਾਨ ਲੜਕੀ ਦੇ ਪਿਤਾ ਦਾ ਸ਼ਗਨ ਵਾਲਾ ਬੈਗ 10 ਸੈਕਿੰਡਾਂ ’ਚ ਚੋਰੀ ਕੀਤਾ। ਬੈਗ ’ਚ ਕਰੀਬ ਡੇਢ ਤੋਂ 2 ਲੱਖ ਤੱਕ ਕੈਸ਼ ਸੀ। 

ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ’ਚ ਕਰੀਬ 11 ਸਾਲ ਦਾ ਬੱਚਾ ਬੈਗ ਲੈ ਕੇ ਜਾਂਦਾ ਵੇਖਿਆ ਜਾ ਰਿਹਾ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਕੁੜੀ ਦੇ ਪਿਤਾ ਗੁਲਸ਼ਨ ਨੇ ਦੱਸਿਆ ਕਿ ਸ਼ਨੀਵਾਰ ਰਾਤ ਧੀ ਦੇ ਵਿਆਹ ਦਾ ਪ੍ਰੋਗਰਾਮ ਦਰੋਨਾ ਗਾਰਡਨ ’ਚ ਰੱਖਿਆ ਹੋਇਆ ਸੀ। ਰਾਤ 12 ਵਜੇ ਤੱਕ ਸਭ ਕੁਝ ਠੀਕ ਸੀ। ਜਦੋਂ ਧੀ ਨੂੰ ਸਟੇਜ ’ਤੇ ਲਿਆਂਦਾ ਗਿਆ ਤਾਂ ਫੋਟੋ ਲਈ ਵਾਰੀ-ਵਾਰੀ ਸਾਰੇ ਜਾਣ ਲੱਗੇ। ਇਸ ਦੌਰਾਨ ਜਦੋਂ ਉਹ ਸਟੇਜ ’ਤੇ ਗਏ ਤਾਂ ਪੈਸਿਆਂ ਨਾਲ ਭਰਿਆ ਬੈਗ ਸਟੇਜ ’ਤੇ ਪਈ ਕੁਰਸੀ ’ਤੇ ਰੱਖ ਦਿੱਤਾ। ਕੁਝ ਸੈਕਿੰਡ ਬਾਅਦ ਵੇਖਿਆ ਤਾਂ ਪਤਾ ਲੱਗਾ ਕਿ ਉਥੇ ਬੈਗ ਨਹੀਂ ਸੀ। ਉਥੇ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਪੁੱਛਿਆ ਗਿਆ ਤਾਂ ਕਿਸੇ ਕੋਲ ਵੀ ਇਸ ਦੀ ਜਾਣਕਾਰੀ ਨਹੀਂ ਸੀ। ਫਿਰ ਮਾਮਲੇ ਦੀ ਜਾਣਕਾਰੀ ਰਿਜ਼ਾਰਟ ਦੇ ਮੈਨੇਜਰ ਨੂੰ ਦਿੱਤੀ ਗਈ। 

ਇਹ ਵੀ ਪੜ੍ਹੋ: ਓਮੀਕਰੋਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਸੁਚੇਤ, ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

PunjabKesari

ਕੈਮਰੇ ’ਚ ਬੱਚਾ ਬੈਗ ਲੈ ਕੇ ਬਾਹਰ ਜਾਂਦਾ ਦਿਸਿਆ 
ਪੀੜਤ ਪਰਿਵਾਰ ਨੇ ਰਿਜ਼ਾਰਟ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਸਟੇਜ ਦੇ ਕੋਲ ਸ਼ਗਨ ਵਾਲਾ ਬੈਗ ਇਕ ਬੱਚਾ ਬਾਹਰ ਲੈ ਕੇ ਜਾ ਰਿਹਾ ਹੈ। ਬੱਚੇ ਨੇ ਘਟਨਾ ਨੂੰ 12.05 ਤੋਂ 12.08 ਦੇ ਵਿਚਾਲੇ ਅੰਜਾਮ ਦਿੱਤਾ। ਬਾਹਰ ਨਿਕਲ ਕੇ ਉਸ ਬੱਚਾ ਸੜਕ ਨੂੰ ਕ੍ਰਾਸ ਕਰ ਲੈਂਦਾ ਹੈ। ਸੜਕ ਦੇ ਪਾਰ ਕੌਣ ਉਸ ਬੱਚੇ ਦਾ ਇਤਜ਼ਾਰ ਕਰ ਰਿਹਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸ਼ਾਤਿਰ ਗੈਗ ਨੇ ਬੱਚੇ ਨੂੰ ਕੋਟ-ਪੈਂਟ ਪਾ ਕੇ ਸਮਾਰੋਹ ’ਚ ਭੇਜਿਆ ਤਾਂਕਿ ਕਿਸੇ ਨੂੰ ਪਤਾ ਨਾ ਲੱਗ ਸਕੇ।  ਚੋਰੀ ਬਾਰੇ ਜਦੋਂ ਪੀੜਤ ਪਰਿਵਾਰ ਨੂੰ ਪਤਾ ਲੱਗਾ ਤਾਂ ਤੁਰੰਤ ਮਾਮਲੇ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ ’ਚ ਦਿੱਤੀ ਗਈ। ਘਟਨਾ ਦੇ 20 ਮਿੰਟਾਂ ਬਾਅਦ ਪੁਲਸ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ

ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪਿਛਲੇ ਸਾਲ ਵੀ ਅਜਿਹੀਆਂ ਕਈ ਵਾਰਦਾਤਾਂ ਹੋਈਆਂ ਸਨ। ਇਸ ਸਾਲ ਅਜਿਹੀ ਦੂਜੀ ਵਾਰਦਾਤ ਹੈ। ਦੋ ਨਵੰਬਰ ਨੂੰ ਮਕਸੂਦਾਂ ਚੌਂਕ ਦੇ ਕੋਲ ਸਥਿਤ ਵਿਜੇ ਰਿਜ਼ਾਰਟ ’ਚ 13 ਸਾਲ ਦਾ ਬੱਚਾ ਲਾੜੀ ਦੀ ਚਾਚੀ ਅਤੇ ਚਚੇਰੀ ਭੈਣ ਕੋਲੋ ਪਰਸ ਚੋਰੀ ਕਰਕੇ ਲੈ ਗਿਆ ਸੀ। ਥਾਣਾ ਨੰਬਰ ਇਕ ਦੀ ਪੁਲਸ ਨੇ ਚੋਰੀ ਦਾ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਕਪੂਰਥਲਾ ’ਚ 17 ਅਕਤੂਬਰ ਨੂੰ ਇਕ ਮੈਰਿਜ ਪੈਲੇਸ ’ਚ ਚੋਰੀ ਕਰਦਾ ਹੋਇਆ ਬੱਚਾ ਕੈਮਰੇ ’ਚ ਕੈਦ ਹੋਇਆ ਸੀ। ਦੋਵੇਂ ਮਾਮਲਿਆਂ ’ਚ ਕੋਈ ਵੀ ਮੁਲਜ਼ਮ ਗਿ੍ਰਫ਼ਤਾਰ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਨੀਆ ਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News