ਧੁੱਪ ਚੜ੍ਹਨ ਦੇ ਬਾਵਜੂਦ ਹਵਾਵਾਂ ਰਹੀਆਂ ਠੰਡੀਆਂ
Thursday, Feb 15, 2018 - 02:00 PM (IST)
ਜਲੰਧਰ (ਰਾਹੁਲ)— ਲਗਾਤਾਰ ਤੀਜੇ ਦਿਨ ਵੀ ਤਪਸ਼ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਬੁੱਧਵਾਰ ਦਿਨ ਵੇਲੇ ਧੁੱਪ ਚੜ੍ਹਨ ਦੇ ਬਾਵਜੂਦ ਸਵੇਰ ਅਤੇ ਰਾਤ ਦੀ ਠੰਡ ਦਾ ਪ੍ਰਕੋਪ ਕਾਇਮ ਰਿਹਾ। ਮੌਸਮ ਵਿਭਾਗ ਵੱਲੋਂ ਬੁੱਧਵਾਰ ਹੇਠਲੇ ਤਾਪਮਾਨ ਵਿਚ 1.2 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 6.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਸੈਲਸੀਅਸ ਦੀ ਬੜ੍ਹਤ ਨਾਲ 22 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਅਨੁਸਾਰ 15 ਫਰਵਰੀ ਤੋਂ ਬਾਅਦ ਆਮ ਤੌਰ 'ਤੇ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਗਲੇ 48 ਘੰਟਿਆਂ ਦੌਰਾਨ ਹੇਠਲਾ ਅਤੇ ਉਪਰਲੇ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਅਤੇ ਉਪਰਲਾ 2 ਡਿਗਰੀ ਸੈਲਸੀਅਸ ਵਧਣ ਦੇ ਆਸਾਰ ਹਨ। 17 ਫਰਵਰੀ ਤੋਂ ਬਾਅਦ ਹੇਠਲੇ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦਾ ਉਤਾਰ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ। ਅੱਜ ਵੀ ਹਲਕੀਆਂ ਤੇਜ਼ ਠੰਡੀਆਂ ਹਵਾਵਾਂ ਕਾਰਨ ਸੂਰਜ ਚੜ੍ਹਨ ਦੇ ਬਾਵਜੂਦ ਹੋਰ ਠੰਡਕ ਕਾਇਮ ਰਹੀ। ਠੰਡੀਆਂ ਹਵਾਵਾਂ ਚੱਲਣ ਦਾ ਸਿਲਸਿਲਾ ਅਗਲੇ ਕੁਝ ਦਿਨ ਜਾਰੀ ਰਹਿਣ ਦੀ ਸੰਭਾਵਨਾ ਹੈ।