ਹਰਿਆਵਲ ਪੰਜਾਬ ਬਦਲੇਗਾ ਪੰਜਾਬ ਦੀ ਨੁਹਾਰ  (ਵੀਡੀਓ)

Sunday, Jul 14, 2019 - 12:37 PM (IST)

ਜਲੰਧਰ (ਸੋਨੂੰ, ਵਿਕਰਮ)— ਮਨੁੱਖ ਆਪਣੇ ਨਿੱਜੀ ਫਾਇਦੇ ਲਈ ਕੁਦਰਤ ਦਾ ਘਾਣ ਕਰ ਰਿਹਾ ਹੈ। ਆਪਣੇ ਫਾਇਦੇ ਲਈ ਮਨੁੱਖ ਰੁੱਖਾਂ 'ਤੇ ਆਰੀਆਂ-ਕੁਹਾੜੀਆਂ ਚਲਾ ਕੇ ਉਨ੍ਹਾਂ ਨੂੰ ਕੱਟ ਰਿਹਾ ਹੈ ਪਰ ਕੁਝ ਜਾਗਰੂਕ ਲੋਕ ਅਤੇ ਸਮਾਜਿਕ ਸੰਸਥਾਵਾਂ ਰੁੱਖ ਲਗਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਅਤੇ ਆਪ ਵੀ ਰੁੱਖ ਲਗਾ ਕੇ ਉਨ੍ਹਾਂ ਦੀ ਸਾਰ ਸੰਭਾਲ ਕਰ ਰਹੀਆਂ ਹਨ। ਅਜਿਹਾ ਹੀ ਕੁਝ ਹਰਿਆਵਲ ਪੰਜਾਬ ਸੰਸਥਾ ਵੱਲੋਂ ਕੀਤਾ ਗਿਆ ਹੈ। ਹਰਿਆਵਲ ਪੰਜਾਬ ਵੱਲੋਂ ਜਲੰਧਰ ਦੇ ਸਪੋਰਟਸ ਸਕੂਲ 'ਚ 300 ਰੁੱਖ ਲਗਾਏ ਗਏ। ਇਹ ਰੁੱਖ ਸਪੋਰਟਸ ਸਕੂਲ ਦੇ ਸਟਾਫ ਅਤੇ ਹਰਿਆਵਲ ਪੰਜਾਬ ਦੀ ਟੀਮ ਦੇ ਸਾਂਝੇ ਉਪਰਾਲੇ ਹੇਠ ਰੁੱਖ ਲਗਾਏ ਜਾ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਹਰਿਆਵਲ ਪੰਜਾਬ ਸੰਸਥਾ ਵੱਲੋਂ ਪੰਜਾਬ 'ਚ ਸਵਾ ਲੱਖ ਰੁੱਖ ਲਗਾਏ ਜਾ ਚੁਕੇ ਹਨ ਅਤੇ ਇਸ ਸਾਲ ਢਾਈ ਲੱਖ ਰੁੱਖ ਲਗਾਉਣ ਦਾ ਟਾਰਗੇਟ ਰਖਿਆ ਹੈ। ਸੰਸਥਾ ਵੱਲੋਂ ਇਸ ਸਾਲ ਜਲੰਧਰ 'ਚ 31000 ਰੁੱਖ ਲਗਾਏ ਜਾਣਗੇ। ਹਰਿਆਵਲ ਪੰਜਾਬ ਦੇ ਪੁਨੀਤ ਖੰਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁੱਖ ਲਗਾਉਣਾ ਹੀ ਉਨ੍ਹਾਂ ਦਾ ਕੰਮ ਨਹੀਂ ਹੈ ਸਗੋਂ ਉਹ ਰੁੱਖ ਲਗਾ ਕੇ ਫਿਰ ਆਪਣੀ ਟੀਮ ਦੀ ਜਿੰਮੇਵਾਰੀ ਵੀ ਲਗਾਉਂਦੇ ਹਨ ਅਤੇ ਸਮੇਂ-ਸਮੇ 'ਤੇ ਰੁੱਖਾਂ ਦੀ ਦੇਖਭਾਲ ਕੀਤੀ ਜਾਂਦੀ ਹੈ।

PunjabKesari

ਉਨ੍ਹਾਂ ਕਿਹਾ ਕਿ ਅਕਸਰ ਲੋਕ ਰੁੱਖ ਲਗਾ ਕੇ ਫੋਟੋ ਸੋਸ਼ਲ ਮੀਡੀਆ 'ਤੇ ਪਾ ਦਿੰਦੇ ਹਨ ਪਰ ਰੁੱਖ ਲਗਾਕੇ ਭੁੱਲ ਜਾਂਦੇ ਹਨ। ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਰੁੱਖ ਲਗਾ ਕੇ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਪਾਣੀ ਵੀ ਪਾਇਆ ਜਾਵੇ ਅਤੇ ਦੇਖਭਾਲ ਕੀਤੀ ਜਾਵੇ। 

PunjabKesari
ਧਿਆਨ ਦੇਣ ਵਾਲੀ ਗੱਲ ਹੈ ਕਿ ਕੁਝ ਸਮਾਜਿਕ ਸੰਸਥਾਵਾਂ ਅਤੇ ਲੋਕ ਕੁਦਰਤ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ। ਆਮ ਆਦਮੀ ਦਾ ਵੀ ਫਰਜ ਬਣਦਾ ਹੈ ਕਿ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਉਣ। ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਰ ਸੰਭਾਲ ਕਰਨ ਕਿਉਂਕਿ ਰੁੱਖਾਂ ਦੀ ਘਟ ਰਹੀ ਗਿਣਤੀ ਅਤੇ ਵੱਧ ਰਿਹਾ ਪ੍ਰਦੂਸ਼ਣ ਆਉਣ ਵਾਲੇ ਸਮੇਂ 'ਚ ਖਤਰਨਾਕ ਸਾਬਤ ਹੋਵੇਗਾ।

PunjabKesari


author

shivani attri

Content Editor

Related News