ਜਿਸ ਔਰਤ ਕਰਕੇ ਸਬ-ਇੰਸਪੈਕਟਰ ਦਾ ਨਿਕਲਿਆ ਜਲੂਸ, ਉਸ ਨੇ ਦੱਸਿਆ ਧਰਮ ਦਾ ਭਰਾ (ਵੀਡੀਓ)
Friday, May 22, 2020 - 11:35 AM (IST)
ਜਲੰਧਰ (ਸੋਨੂੰ ਮਹਾਜਨ) : ਜਲੰਧਰ ਪੁਲਸ ਦੇ ਇਕ ਸਬ-ਇੰਸਪੈਕਟਰ ਅਤੇ ਉਨ੍ਹਾਂ ਦੀ ਪਤਨੀ 'ਚ ਹੋਏ ਵਿਵਾਦ ਦੀ ਇਕ ਵੀਡੀਓ ਬੀਤੇ ਦਿਨ ਵਾਇਰਲ ਹੋਈ ਹੈ। ਇਸ ਵੀਡੀਓ 'ਚ ਸਬ-ਇੰਸਪੈਕਟਰ ਦੀ ਪਤਨੀ ਉਨ੍ਹਾਂ 'ਤੇ ਗੰਭੀਰ ਦੋਸ਼ ਲਗਾ ਰਹੀ ਸੀ,ਜਦਕਿ ਸਬ-ਇੰਸਪੈਕਟਰ ਨੇ ਵੀ ਆਪਣੇ ਬਿਆਨਾਂ 'ਚ ਪਤਨੀ 'ਤੇ ਬਜ਼ੁਰਗ ਮਾਂ ਅਤੇ ਪੂਰੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਜਿਸ ਔਰਤ ਕਰਕੇ ਸਬ-ਇੰਸਪੈਕਟਰ ਦਾ ਉਸ ਦੀ ਪਤਨੀ ਵਲੋਂ ਜਲੂਸ ਕੱਢਿਆ ਗਿਆ ਸੀ ਉਸ ਨੇ ਮੀਡੀਆ ਅੱਗੇ ਆਪਣੀ ਸਫਾਈ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ : ਡਾਕਟਰ ਕਾਰ 'ਚ ਹੀ ਚਲਾਉਂਦਾ ਸੀ ਗੋਰਖ ਧੰਦਾ, ਸਿਹਤ ਵਿਭਾਗ ਨੇ ਰੰਗੇ ਹੱਥੀਂ ਕੀਤਾ ਕਾਬੂ
ਔਰਤ ਨੇ ਦੱਸਿਆ ਕਿ ਸਬ-ਇੰਸਪੈਕਟਰ ਮੇਰਾ ਧਰਮ ਦਾ ਭਰਾ ਬਣਿਆ ਹੋਇਆ ਹੈ। ਉਸ ਨੇ ਦੱਸਿਆ ਕਿ ਮੇਰਾ ਸਕਾ ਭਰਾ ਵ੍ਹੀਲਚੇਅਰ 'ਤੇ ਹੈ, ਜਿਸ ਦੀ ਦਵਾਈ ਦੇਣ ਲਈ ਉਹ ਸਾਡੇ ਘਰ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਪਿੱਛੇ ਹੀ ਗਾਲ੍ਹਾ ਕੱਢਦੀ ਹੋਈ ਆ ਗਈ ਤੇ ਬਹੁਤ ਗਲਤ ਸ਼ਬਦ ਬੋਲਣ ਲੱਗੀ। ਇਸ ਦੇ ਨਾਲ ਹੀ ਉਸ ਨੇ ਸਾਡੇ ਇੱਟਾ ਵੀ ਮਾਰੀਆਂ। ਉਸ ਨੇ ਦੱਸਿਆ ਕਿ ਸਾਡਾ ਸਾਰਾ ਪਰਿਵਾਰ ਘਰ ਦੇ ਵਿਹੜੇ 'ਚ ਬੈਠਾ ਹੋਇਆ ਸੀ ਜੇ ਕਿਸੇ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਜਿੰਮੇਵਾਰ ਕੌਣ ਸੀ? ਉਸ ਨੇ ਦੱਸਿਆ ਕਿ ਇਸ ਸਬੰਧੀ ਉਹ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਪਰ ਜਦੋਂ ਪੁਲਸ ਮੁਲਾਜ਼ਮਾਂ ਨੇ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਉਨ੍ਹਾਂ ਨਾਲ ਵੀ ਉਲਝ ਗਈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈਕ, ਪਾਕਿ ਨੇ ਭਾਰਤ ਦੀ ਸੈਨਾ ਨਾਲ ਨਜਿੱਠਣ ਦੀ ਦਿੱਤੀ ਧਮਕੀ
ਇਸ ਦੇ ਨਾਲ ਉਕਤ ਔਰਤ ਦੀ ਕੁੜੀ ਨੇ ਦੱਸਿਆ ਕਿ ਸਬ-ਇੰਸਪੈਕਟਰ ਦੀ ਪਤਨੀ ਦੇ ਸਾਡੇ 'ਤੇ ਲਗਾਏ ਹੋਏ ਇਲਜ਼ਾਮ ਝੂਠੇ ਹਨ। ਉਸ ਨੇ ਘਰ 'ਚ ਦਾਖਲ ਹੁੰਦਿਆਂ ਹੀ ਮੈਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਗਾਲ੍ਹਾਂ ਕੱਢੀਆਂ। ਉਸ ਨੇ ਦੱਸਿਆ ਕਿ ਮੇਰੀ ਮਾਂ ਸਬ-ਇੰਸਪੈਕਟਰ ਨੂੰ ਭਰਾ ਮੰਨਦੇ ਹਨ। ਉਸ ਨੇ ਦੱਸਿਆ ਕਿ ਮੇਰੇ ਮਾਮਾ ਜੀ ਬੀਮਾਰ ਹਨ, ਕਰਫਿਊ ਕਰਕੇ ਅਸੀਂ ਘਰ ਤੋਂ ਦਵਾਈ ਨਹੀਂ ਲੈਣ ਜਾ ਸਕਦੇ ਇਸ ਲਈ ਉਹ ਸਾਨੂੰ ਦਵਾਈ ਦੇਣ ਲਈ ਆਏ ਸਨ।
ਇਹ ਵੀ ਪੜ੍ਹੋ : ਜਲੰਧਰ : 33 ਫੀਸਦੀ ਸਟਾਫ ਨਾਲ ਖੁੱਲਣਗੇ ਵਿਦਿਅਕ ਅਦਾਰੇ
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਹੱਲੇ ਦੀ ਪ੍ਰਧਾਨ ਰਜਨੀ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਾਫੀ ਸਾਫੀ ਤੋਂ ਇਥੇ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬ-ਇੰਸਪੈਕਟਰ ਦੀ ਪਤਨੀ ਜੋ ਵੀ ਇਨ੍ਹਾਂ 'ਤੇ ਇਲਜ਼ਾਮ ਲਗਾ ਰਹੀ ਉਹ ਝੂਠੇ ਹਨ, ਉਸ 'ਤੇ ਮਾਣਹਾਨੀ ਦਾ ਦਾਅਵਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਉਹ ਆਪਣੇ ਤੌਰ 'ਤੇ ਵੀ ਪੁਲਸ ਨੂੰ ਸ਼ਿਕਾਇਤ ਦੇਣਗੇ।
ਇਹ ਵੀ ਪੜ੍ਹੋ : ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ (ਵੀਡੀਓ)