ਜਲੰਧਰ ਆਉਣ ਵਾਲੇ ਸੈਲਾਨੀ ਜ਼ਰੂਰ ਘੁੰਮਣ ਇਹ ਮਸ਼ਹੂਰ ਸਥਾਨ, ਜੋ ਰੱਖਦੇ ਨੇ ਆਪਣੀ ਵਿਸ਼ੇਸ਼ ਮਹੱਤਤਾ

Saturday, Mar 20, 2021 - 03:07 PM (IST)

ਜਲੰਧਰ (ਵੈੱਬ ਡੈਸਕ,ਸ਼ਿਵਾਨੀ) — ਪੰਜਾਬ ਦੇ ਜ਼ਿਲ੍ਹਿਆਂ ’ਚੋਂ ਮਸ਼ਹੂਰ ਜਲੰਧਰ ਸ਼ਹਿਰ ‘ਮਹਾਨਗਰ’ ‘ਸਮਾਰਟ ਸਿਟੀ’ ਵਜੋਂ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਲੰਧਰ ਜ਼ਿਲ੍ਹੇ ਦਾ ਨਾਂ ਇਕ ਰਾਖਕਸ਼ ਰਾਜਾ ਜਲੰਧਰ ਦੇ ਨਾਂ ’ਤੇ ਪਿਆ, ਜਿਸ ਦਾ ਜ਼ਿਕਰ ਪੁਰਾਣਾਂ ਅਤੇ ਮਹਾਭਾਰਤ ’ਚ ਵੀ ਮਿਲਦਾ ਹੈ। ਜਲੰਧਰ ਭਗਵਾਨ ਰਾਮ ਦੇ ਪੁੱਤਰ ਲਵ ਦੀ ਰਾਜਧਾਨੀ ਸੀ। ਇਕ ਹੋਰ ਮਾਨਤਾ ਮੁਤਾਬਕ ਜਲੰਧਰ ਦਾ ਨਾਂ ਪ੍ਰਾਕਿਤਿਕ ਸ਼ਬਦ ’ਜਲੰਧਰ’ ਤੋਂ ਪਿਆ, ਜਿਸ ਦਾ ਭਾਵ ਹੈ ਅੰਦਰ ‘ਜਲ ਦੇ ਅੰਦਰ’ ਅਰਥਾਤ ਸਤਲੁਜ ਅਤੇ ਬਿਆਸ ਦੇ ਵਿਚਕਾਰ ਪੈਂਦਾ ਇਲਾਕਾ।

ਕੋਰੋਨਾ ਦੇ ਮੱਦੇਨਜ਼ਰ ਡੇਰਾ ਬਿਆਸ ਨੇ ਸਾਰੇ ਸਤਿਸੰਗ ਪ੍ਰੋਗਰਾਮ ਇੰਨੀ ਤਾਰੀਖ਼ ਤੱਕ ਕੀਤੇ ਰੱਦ

PunjabKesari

ਇਥੇ ਇਹ ਵੀ ਦੱਸ ਦਈਏ ਕਿ ਜਲੰਧਰ ਨੂੰ ਬਿਸਤ ਦੋਆਬ ਵੀ ਕਿਹਾ ਜਾਂਦਾ ਹੈ। ਕੁਝ ਸਾਲਾਂ ਵਿੱਚ ਇਸ ਦਾ ਤੇਜ਼ੀ ਨਾਲ ਸ਼ਹਿਰੀਕਰਨ ਹੋਇਆ ਹੈ ਅਤੇ ਇਹ ਵਪਾਰਕ ਸਰਗਰਮੀਆਂ ਵਜੋੰ ਇਕ ਬਹੁਤ ਹੀ ਵੱਡੇ ਉਦਯੋਗਿਕ ਕੇਂਦਰ ਵਿੱਚ ਵਿਕਸਤ ਹੋਇਆ ਹੈ। ਭਾਰਤ ਦੀ ਆਜ਼ਾਦੀ (1947) ਦੇ ਬਾਅਦ ਜਲੰਧਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ ਇਹ 1953 ਵਿੱਚ ਚੰਡੀਗੜ੍ਹ ਨੂੰ ਰਾਜ ਦੀ ਰਾਜਧਾਨੀ ਬਣਾਏ ਜਾਣ ਤੱਕ ਰਾਜਧਾਨੀ ਪੁਰਾਣਾ ਜਲੰਧਰ ਹੀ ਪੰਜਾਬ ਦੀ ਰਾਜਧਾਨੀ ਰਿਹਾ। ਇਹ ਪੰਜਾਬ ਦੇ ਉੱਤਰ-ਪੱਛਮੀ ਭਾਰਤ ਦੇ ਰਾਜ ਦੇ ਦੋਆਬਾ ਖੇਤਰ ਵਿੱਚ ਹੈ।
ਸੁਰੱਖਿਆ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਖਹਿਰਾ ਨੇ ਭੇਜਿਆ ਈ. ਡੀ. ਨੂੰ ਪੱਤਰ

ਸੈਲਾਨੀਆਂ ਦੇ ਆਕਰਿਸ਼ਤ ਦਾ ਕੇਂਦਰ ਵੀ ਜਲੰਧਰ ਸ਼ਹਿਰ

ਜਲੰਧਰ ਸ਼ਹਿਰ ਸੈਲਾਨੀਆਂ ਦੇ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸ਼ਹਿਰ ’ਚ ਸੈਲਾਨੀਆਂ ਲਈ ਕਈ ਅਜਿਹੇ ਸਥਾਨ ਹਨ, ਜਿੱਥੇ ਆ ਕੇ ਲੋਕਾਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ। ਇਥੇ ਕਈ ਅਜਿਹੀਆਂ ਥਾਵਾਂ ਹਨ, ਜੋ ਕਿ ਬੇਹੱਦ ਹੀ ਖਿੱਚ ਦਾ ਕੇਂਦਰ ਹਨ ਅਤੇ ਆਪਣੀ ਇਕ ਖ਼ਾਸ ਮਹੱਤਤਾ ਵੀ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੀ ਕੁਝ ਅਜਿਹੀਆਂ ਮਸ਼ਹੂਰ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ ਜੋਕਿ ਸੈਲਾਨੀਆਂ ਲਈ ਬੇਹੱਦ ਮਸ਼ਹੂਰ ਹਨ। 

ਸਿਹਤ ਮਹਿਕਮੇ ਦਾ ਕਾਰਨਾਮਾ, ਕੌਂਸਲਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਪਰ ਮੈਸੇਜ ਨੈਗੇਟਿਵ ਦਾ ਭੇਜਿਆ

ਨਿੱਕੂ ਪਾਰਕ 
ਮਹਾਨਗਰ ਜਲੰਧਰ ਸ਼ਹਿਰ ’ਚ ਨਿੱਕੂ ਪਾਰਕ ਬੇਹੱਦ ਹੀ ਮਸ਼ਹੂਰ ਹੈ। ਇਹ ਪਾਰਕ ਸ਼ਹਿਰ ਵਿਚਕਾਰ ਮਾਡਲ ਟਾਊਨ ’ਚ ਸਥਿਤ ਹੈ। ਇਸ ਸਥਾਨ ਨੂੰ ਸ਼ਹਿਰ ਦੇ ਮੁਖ ਸੈਲਾਨੀਆਂ ਦੇ ਸਥਾਨਾਂ ’ਚੋਂ ਇਕ ਮੰਨਿਆ ਗਿਆ ਹੈ। ਇਥੇ ਆ ਕੇ ਜਿੱਥੇ ਬੱਚੇ ਝੂਲਿਆਂ ਦਾ ਖ਼ੂਬ ਆਨੰਦ ਮਾਨਦੇ ਹਨ, ਉਥੇ ਹੀ ਕਈ ਬਜ਼ੁਰਗ ਕੁਦਰਤੀ ਨਜ਼ਾਰਿਆਂ ਦਾ ਵੀ ਮਜ਼ਾ ਲੈਂਦੇ ਹਨ। ਇਸ ਪਾਰਕ ’ਚ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਇਸ ਪਾਰਕ ਨੂੰ ਪਿਕਨਿਕ ਸਪਾਟ ਦੇ ਵੀ ਤੌਰ ’ਤੇ ਵਿਕਸਿਤ ਕੀਤਾ ਗਿਆ ਹੈ। 

PunjabKesari

 

ਹੋਲੇ-ਮਹੱਲੇ ਮੌਕੇ ਹੁਣ ਸਿਰਫ਼ ਇਨ੍ਹਾਂ ਸ਼ਰਧਾਲੂਆਂ ਲਈ ਲਾਜ਼ਮੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ

ਜੰਗ-ਏ-ਆਜ਼ਾਦੀ ਯਾਦਗਾਰ
ਕਰਤਾਰਪੁਰ ਵਿਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਵਜੋ ਜਾਣਿਆ ਜਾਂਦਾ ਹੈ। ਪੰਜਾਬ ਸਰਕਾਰ ਨੇ ਭਾਰਤ ਦੀ ਆਜ਼ਾਦੀ ਲਈ ਪੰਜਾਬੀ ਅਤੇ ਪੰਜਾਬੀ ਦੇ ਬੇਮਿਸਾਲ ਬਲਿਦਾਨਾਂ ਦੀ ਯਾਦ ’ਚ ਪੰਜਾਬ ਫ੍ਰੀਡਮ ਮੂਵਮੈਂਟ ਮੈਮੋਰੀਅਲ ਨਾਂ ਇਕ ਮੈਗਾ ਪ੍ਰਾਜੈਕਟ ਦਾ ਸੰਕਲਪ ਲਿਆ ਸੀ। ਇਸ ਪ੍ਰਾਜੈਕਟ ਦਾ ਉਦੇਸ਼ ਕਰਤਾਰਪੁਰ ਦੀ ਘੇਰਾਬੰਦੀ ਵਿਚ 25 ਏਕੜ ਜ਼ਮੀਨ ’ਤੇ ਆਜ਼ਾਦੀ ਸੰਘਰਸ਼ ਦੇ ਨਾਇਕਾਂ ਲਈ ਇਕ ਸੰਗਠਿਤ ਕੰਪਲੈਕਸ ਸਥਾਪਤ ਕਰਨਾ ਸੀ।

PunjabKesariਇਸ ਪ੍ਰਾਜੈਕਟ ਨੂੰ ਕਰੀਬ 315 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਯਾਦਗਾਰ ਦਾ ਉਦੇਸ਼ ਨੌਜਵਾਨਾਂ ਦੇ ਦਿਮਾਗ ’ਚ ਸੂਬੇ ਦੇ ਅਮੀਰ ਸਭਿਆਚਾਰਕ ਵਿਰਾਸਤ ਬਾਰੇ ਗਿਆਨ ਵੰਡਣਾ ਹੈ। 

ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ 
ਜਲੰਧਰ ਨੇੜੇ ਸਥਿਤ ਪਿੰਡ ਤੱਲ੍ਹਣ ਵਿਚ ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ ਸਥਿਤ ਹੈ। ਇਥੇ ਦੱਸ ਦਈਏ ਕਿ ਗੁਰਦੁਆਰਾ ਸ਼ਹੀਦਾਂ ਪਿੰਡ ਤੱਲ੍ਹਣ ਦੀ ਮਾਨਤਾ ਦੇਸ਼ਾਂ-ਵਿਦੇਸ਼ਾਂ ਵਿਚ ਹੈ। ਇਹ ਗੁਰਦੁਆਰਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਅਤੇ ਪਰਮ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਪਵਿੱਤਰ ਯਾਦ ਵਿਚ ਉਸਾਰਿਆ ਗਿਆ ਹੈ। ਇਸ ਗੁਰਦੁਆਰੇ ਨੂੰ ਸ਼ਹੀਦਾਂ ਦੀ ਜਗ੍ਹਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਤ ਬਾਬਾ ਨਿਹਾਲ ਸਿੰਘ ਦਾ ਪੂਰਾ ਜੀਵਨ ਪਰਉਪਕਾਰੀ ਵਾਲਾ ਰਿਹਾ ਹੈ।

PunjabKesari

ਆਪ ਦਾ ਦਿਲ ਦੁਨੀਆ ਦੇ ਦੁੱਖਾਂ ਤੋਂ ਸਤਾਏ ਹੋਏ ਲੋਕਾਂ ਵਾਸਤੇ ਦਇਆ ਨਾਲ ਭਰਿਆ ਰਹਿੰਦਾ ਸੀ। ਕਿਹਾ ਜਾਂਦਾ ਹੈ ਕਿ ਸੰਤ ਬਾਬਾ ਨਿਹਾਲ ਸਿੰਘ ਪੂਰਾ  ਜਿਥੇ ਵੀ ਜਾਂਦੇ, ਲੋਕਾਂ ਨੂੰ ਇਕੱਠੇ ਕਰਕੇ ਰੱਬੀ ਉਪਦੇਸ਼ ਦਾ ਪ੍ਰਚਾਰ ਕਰਦੇ, ਅਸਲ ਜੀਵਨ ਜਾਚ ਸਿਖਾਉਂਦੇ, ਭਰਮ-ਭੁਲੇਖਿਆਂ ਤੇ ਜਾਤ-ਪਾਤ ਦੇ ਹਨੇਰੇ 'ਚੋਂ ਬਾਹਰ ਕੱਢਦੇ ਸਨ। 

PunjabKesari
ਇਸ ਤਰ੍ਹਾਂ ਹੀ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਉਪਦੇਸ਼ਾਂ ਤੇ ਪਾਏ ਪੂਰਨਿਆਂ 'ਤੇ ਚੱਲ ਕੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਾਉਣ, ਦਰੱਖਤ ਲਗਵਾਉਣ, ਲੰਗਰ ਸੇਵਾ ਤੇ ਹੋਰ ਸਮਾਜਿਕ ਕੰਮਾਂ ਨੂੰ ਤਰਜੀਹ ਦੇ ਕੇ ਬਿਤਾਇਆ। ਗੁਰਦੁਆਰਾ ਸ੍ਰੀ ਤੱਲ੍ਹਣ ਸਾਹਿਬ ਵਿਚ ਵੀ ਦੂਰ-ਦੂਰ ਤੋਂ ਸੰਗਤ ਨਤਮਸਤਕ ਹੋਣ ਲਈ ਆਉਂਦੀ ਹੈ। ਇਥੇ ਸ਼ਰਧਾਲੂ ਵਿਦੇਸ਼ ਜਾਣ ਦੀਆਂ ਇੱਛਾਵਾਂ ਨੂੰ ਲੈ ਕੇ ਖਿਲੌਣਾ ਜਹਾਜ਼ ਚੜਾਉਂਦੇ ਹਨ। 

ਸ਼੍ਰੀ ਸਿੱਧ ਬਾਬਾ ਸੋਢਲ ਜੀ 
ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੰਦਰ ਅਤੇ ਤਲਾਬ ਕਰੀਬ 200 ਸਾਲ ਪੁਰਾਣਾ ਹੈ। ਜਲੰਧਰ ਸ਼ਹਿਰ ਵਿਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਥਾਂ ’ਤੇ ਇਕ ਛੋਟਾ ਜਿਹਾ ਤਾਲਾਬ ਹੁੰਦਾ ਸੀ। ਉਸ ਸਮੇਂ ਇਥੇ ਚਾਰੇ ਪਾਸੇ ਸੰਘਣਾ ਜੰਗਲ ਹੰੁਦਾ ਸੀ। ਕੰਧ ’ਚ ਉਸ ਦਾ ਸ਼੍ਰੀ ਰੂਪ ਸਥਾਪਤ ਕੀਤਾ ਗਿਆ ਹੈ, ਜਿਸ ਨੂੰ ਮੰਦਰ ਦਾ ਰੂਪ ਦਿੱਤਾ ਗਿਆ ਹੈ।

PunjabKesari

ਬਾਬਾ ਸੋਢਲ ਜੀ ਦੇ ਨਾਂ ਨਾਲ ਮਸ਼ਹੂਰ ਇਹ ਮੰਦਿਰ ਸ਼ਹਿਰ ਦੇ ਧਾਰਮਿਕ ਸਥਾਨਾਂ ’ਚੋਂ ਇਕ ਮੰਨਿਆ ਗਿਆ ਹੈ। ਇਥੇ ਲੋਕ ਦੂਰੋ-ਦੂਰੋ ਪੁੱਤਾਂ ਦੀ ਪ੍ਰਾਪਤੀ ਤੋਂ ਲੈ ਕੇ ਹੋਰ ਕਈ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ। ਇਥੇ ਇਕ ਤਲਾਬ ਹੈ, ਜਿਸ ਦੇ ਚਾਰੇ ਪਾਸੇ ਪੱਕੀਆਂ ਪੌੜੀਆਂ ਬਣੀਆਂ ਹੋਈਆਂ ਹਨ ਅਤੇ ਵਿਚਕਾਰ ਇਕ ਗੋਲ ਚਬੂਤਰੇ ਵਿਚ ਸ਼ੇਸ਼ ਨਾਗ ਦਾ ਸਵਰੂਪ ਹੈ, ਜਿਸ ਦੇ ਦਰਸ਼ਨਾਂ ਲਈ ਲੋਕ ਦੂਰੋ-ਦੂਰੋ ਆਉਂਦੇ ਹਨ। 

ਇਹ ਵੀ ਪੜ੍ਹੋ :ਅੰਧ ਵਿਸ਼ਵਾਸ ਨੇ ਟੱਪੀਆਂ ਹੱਦਾਂ, ਜਲੰਧਰ ’ਚ ਮੰਗਲੀਕ ਅਧਿਆਪਕਾ ਨੇ ਰਚਾਇਆ 13 ਸਾਲਾ ਮੁੰਡੇ ਨਾਲ ਵਿਆਹ

ਸ਼੍ਰੀ ਦੇਵੀ ਤਲਾਬ ਮੰਦਿਰ
ਸ਼੍ਰੀ ਦੇਵੀ ਤਲਾਬ ਮੰਦਿਰ ਵੀ ਜਲੰਧਰ ਦੇ ਪ੍ਰਸਿੱਧ ਧਾਰਮਿਕ ਸਥਾਨਾਂ ’ਚੋਂ ਇਕ ਸਥਾਨ ਹੈ। ਇਹ ਮੰਦਿਰ ਵੀ ਆਪਣੀ ਇਕ ਖ਼ਾਸ ਪਛਾਣ ਰੱਖਦਾ ਹੈ। ਜਲੰਧਰ ਦੇ ਦੋਆਬਾ ਚੌਕ ਨੇੜੇ ਸਥਿਤ ਸ਼੍ਰੀ ਦੇਵੀ ਤਲਾਬ ਮੰਦਿਰ ’ਚ ਲੋਕ ਦੂਰੋ-ਦੂਰੋ ਮੱਥਾ ਟੇਕਣ ਲਈ ਆਉਂਦੇ ਹਨ। ਸ਼੍ਰੀ ਦੇਵੀ ਤਲਾਬ ਮੰਦਰ ਵਿਚ ਬਣੀ ਮਾਤਾ ਵੈਸ਼ਣੋ ਦੇਵੀ ਜੀ ਦੀ ਗੁਫਾ ਅਤੇ ਭਗਵਾਨ ਸ਼ਿਵ ਸ਼ੰਕਰ ਦੀ ਅਮਰਨਾਥ ਵਰਗੀ ਗੁਫ਼ਾ ਬੇਹੱਦ ਹੀ ਆਕਸ਼ਣ ਦਾ ਕੇਂਦਰ ਹੈ। 

PunjabKesari

 

ਇਹ ਵੀ ਪੜ੍ਹੋ :  ਕੈਪਟਨ ਵੱਲੋਂ ਖੇਤਰੀਕਰਨ ਦੀ ਨੀਤੀ ਦਾ ਸਖ਼ਤ ਵਿਰੋਧ, ਕਿਹਾ-‘ਅਮਰਿੰਦਰ ਭਾਰਤੀਆਂ ਦੇ ਹੱਕ ’ਚ ਖੜ੍ਹਾ’

ਰੰਗਲਾ ਪੰਜਾਬ 
ਜਲੰਧਰ-ਫਗਵਾੜਾ ਹਾਈਵੇਅ ’ਤੇ ਰੰਗਲਾ ਪੰਜਾਬ ਵੀ ਬੇਹੱਦ ਹੀ ਮਸ਼ਹੂਰ ਹੈ। ਇਹ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਹੈ। ਇਸ ਉਕਤ ਸਥਾਨ ਨੂੰ ਵੇਖਣ ਲਈ ਵੀ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਇਥੇ ਬਣੀ ਗ੍ਰੀਨ ਵਾਲ ਲੋਕਾਂ ਲਈ ਬੇਹੱਦ ਖਿੱਚ ਦਾ ਕੇਂਦਰ ਹੈ। ਇਸ ਖਾਸ ਸਥਾਨ ’ਤੇ ਕਈ ਜੋੜੇ ਵੈਡਿੰਗ ਸ਼ੂਟ ਲਈ ਵੀ ਆਉਂਦੇ ਹਨ। 

PunjabKesari

 

PunjabKesari

ਬਾਬਾ ਮੁਰਾਦ ਸ਼ਾਹ ਜੀ 
ਨਕੋਦਰ ਨੇੜੇ ਸਥਿਤ ਧਾਰਮਿਕ ਸਥਾਨ ਬਾਬਾ ਮੁਰਾਦ ਸ਼ਾਹ ਜੀ ਦਾ ਸਥਾਨ ਵੀ ਸੈਲਾਨੀਆਂ ਲਈ ਬੇਹੱਦ ਹੀ ਮਸ਼ਹੂਰ ਹੈ। ਦੂਰ-ਦੂਰ ਤੋਂ ਲੋਕ ਇਥੇ ਆਪਣੀਆਂ ਮਨੋਕਾਮਨਾਵਾਂ ਲੈ ਕੇ ਆਉਂਦੇ ਹਨ। ਇਥੇ ਹਰ ਸਾਲ ਬਾਬਾ ਮੁਰਾਦ ਸ਼ਾਹ ਜੀ ਅਤੇ ਸਾਈਂ ਲਾਡੀ ਸ਼ਾਹ ਜੀ ਦੀ ਯਾਦ ਵਿਚ ਮੇਲਾ ਕਰਵਾਇਆ ਜਾਂਦਾ ਹੈ, ਜਿੱਥੇ ਕਈ ਪੰਜਾਬੀ ਗਾਇਕ ਸ਼ਿਰਕਤ ਕਰਦੇ ਹਨ। ਕਿਹਾ ਜਾਂਦਾ ਹੈ ਕਿ ਬਾਬਾ ਮੁਰਾਦ ਸ਼ਾਹ ਜੀ ਹਮੇਸ਼ਾ ਨੰਗੀ ਪੈਰੀਂ ਚੱਲਦੇ ਸਨ।

PunjabKesari

ਬਾਬਾ ਸ਼ਾਹ ਜੀ ਨੇ ਇਕ ਵਾਰ ਉਨ੍ਹਾਂ ਨੂੰ ਕਿਹਾ ਸਲੀ ਕਿ ਜਿਸ ਦਿਨ ਤੇਰੇ ਪੈਰੀ ਕੰਡਾ ਚੁੱਭ ਗਿਆ ਤਾਂ ਸਮਝ ਲਈ ਮੈਂ ਦੁਨੀਆ ਛੱਡ ਗਿਆ। ਇਕ ਦਿਨ ਤੁਰਦੇ-ਤੁਰਦੇ ਬਾਬਾ ਮੁਰਾਦ ਸ਼ਾਹ ਜੀ ਦੇ ਪੈਰੀਂ ਕੰਡਾ ਚੁੱਭ ਜਾਂਦਾ ਹੈ। ਬਾਬਾ ਮੁਰਾਦ ਸ਼ਾਹ ਜੀ ਕੋਲੋਂ ਆਪਣੇ ਮੁਰਸ਼ਦ ਦਾ ਵਿਛੋੜਾ ਸਹਾਰਿਆ ਨਾ ਗਿਆ ਅਤੇ ਉਹ ਵੀ ਜਲਦੀ ਹੀ 28 ਸਾਲਾ ਵਿਚ ਸਰੀਰ ਛੱਡ ਗਏ। ਬਾਬਾ ਮੁਰਾਦ ਸ਼ਾਹ ਜੀ ਨੇ 24 ਸਾਲ ’ਚ ਫਕੀਰੀ ਸ਼ੁਰੂ ਕੀਤੀ ਅਤੇ 28 ਸਾਲ ਦੀ ਉਮਰ ’ਚ ਇਸ ਫਾਨੀ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਗਏ ਸਨ। 

ਵੰਡਰਲੈਂਡ 
ਜਲੰਧਰ ਜ਼ਿਲ੍ਹੇ ’ਚ ਸਥਿਤ ਵੰਡਰਲੈਂਡ ਵੀ ਬੇਹੱਦ ਹੀ ਮਸ਼ਹੂਰ ਪਾਰਕ ਮੰਨੀ ਜਾਂਦੀ ਹੈ। 11 ਏਕੜ ਰਕਬੇ ’ਚ ਫੈਲਿਆ ਵੰਡਰਲੈਂਡ ਥੀਮ ਪਾਰਕ ਜਲੰਧਕ ਬੱਸ ਟਰਮੀਨਲ ਤੋਂ 6 ਕਿਲੋਮੀਟਰ ਅਤੇ ਨਕੋਦਰ ਰੋਡ ’ਤੇ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਾਰਕ ’ਚ ਪਾਣੀ ਦੇ ਝੂਲੇ, ਬੰਪਰ ਕਾਰਾਂ, ਬੋਟਿੰਗ, ਪਲੇ ਹਾਊਸ, ਫਲਾਇੰਗ ਡ੍ਰਗਨ ਸਣੇ ਕਈ ਝੂਲੇ ਲੱਗੇ ਹੋਏ ਹਨ। ਇਥੇ ਇਕ ਐਕੂਆ ਡਾਂਸ ਫਲੋਰ ਵੀ ਹੈ, ਜਿੱਥੇ ਆਉਣ ਵਾਲੇ ਲੋਕ ਪੰਜਾਬੀ ਗੀਤਾਂ ’ਤੇ ਆਨੰਦ ਮਾਨਦੇ ਹਨ।

PunjabKesari

ਸੁਰਜੀਤ ਹਾਕੀ ਸਟੇਡੀਅਮ 
ਸੁਰਜੀਤ ਹਾਕੀ ਸਟੇਡੀਅਮ ਜਲੰਧਰ ਦਾ ਇਕ ਪ੍ਰਸਿੱਧ ਹਾਕੀ ਸਟੇਡੀਅਮ ਹੈ। ਇਸ ਦਾ ਨਾਂ ਜਲੰਧਰ ’ਚ ਪੈਦਾ ਹੋਏ ਉਲੰਪੀਅਨ ਸੁਰਜੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਇਥੇ ਵੀ ਹਰ ਸਾਲ ਟੂਰਨਾਮੈਂਟ ਕਰਵਾਇਆ ਗਿਆ ਜਾਂਦਾ ਹੈ, ਜਿਸ ’ਚ ਕਈ ਖਿਡਾਰੀ ਹਿੱਸਾ ਲੈਂਦਾ ਹੈ। 

PunjabKesari

ਗੁਰੂ ਗੋਬਿੰਦ ਸਿੰਘ ਸਟੇਡੀਅਮ 
ਜਲੰਧਰ ਜ਼ਿਲ੍ਹੇ ’ਚ ਗੁਰੂ ਸਿੰਘ ਸਟੇਡੀਅਮ ਵੀ ਬੇਹੱਦ ਮਸ਼ਹੂਰ ਹੈ। ਇਥੇ ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਪਰੇਡ ਕਰਵਾਈ ਜਾਂਦੀ ਹੈ। ਖਾਸ ਮੌਕੇ ’ਤੇ ਕਈ ਮੰਤਰੀ ਆ ਕੇ ਇਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹਨ। 

PunjabKesari

 

ਇਹ ਵੀ ਪੜ੍ਹੋ : ਕੈਪਟਨ ਦਾ ਵੱਡਾ ਬਿਆਨ, ‘ਕਿਸੇ ਖਾਲਿਸਤਾਨੀ ਜਾਂ ਪਾਕਿਸਤਾਨੀ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗਾ’

ਪੁਸ਼ਪਾ ਗੁਜਰਾਲ ਸਾਇੰਸ ਸਿਟੀ 
ਜਲੰਧਰ-ਕਪੂਰਥਲਾ ਸੜਕ ’ਤੇ ਸਥਿਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬੇਹੱਦ ਮਸ਼ਹੂਰ ਹੈ। ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ। ਇਹ ਕਰੀਬ 72 ਏਕੜ ’ਚ ਫੈਲਿਆ ਹੋਇਆ ਹੈ। ਇਸ ’ਚ 12 ਫੁੱਟ ਦੇ ਦਿਲ ਦੇ ਮਾਡਲ, ਹੋਮੋਡਾਇਲਸਿਸ, ਸਿਟੀ ਸਕੈਨ, ਪਾਰਦਰਸ਼ੀ ਮਨੁੱਖ ਦੇ ਥੀਏਟਰ, ਐੱਚ. ਆਈ. ਵੀ. ਏਡਜ਼ ਅਤੇ ਬਾਇਓਟੈਕ ਨਾਲ ਸਬੰਧਤ ਰੱਖੀਆਂ ਪ੍ਰਦਰਸ਼ਨੀਆਂ ਹਨ।

PunjabKesari

ਸਾਇੰਸ ਸਿਟੀ ਦੀ ਸਪੇਸ ਗੈਲਰੀ ’ਚ ਉਪਰ ਪੁਲਾੜ ਵਿਚ ਕਿਵੇਂ ਰਹਿੰਦੇ ਹਨ ਅਤੇ ਕਿਹੋ ਜਿਹਾ ਭੋਜਨ ਖਾਂਦੇ ਹਨ, ਇਸ ਦੀ ਜਾਣਕਾਰੀ ਮਿਲਦੀ ਹੈ। ਸਾਇੰਸ ਸਿਟੀ ’ਚ 328 ਸੀਟਾਂ ਵਾਲਾ ਬਣਿਆ ਸਪੇਸ ਥੀਏਟਰ ਵੀ ਆਪਣੇ ਆਪ ’ਚ ਕਮਾਲ ਹੈ। ਇਸ ’ਚ ਪਾਣੀ ਦੀ ਇਕ ਬੂੰਦ ਡਿੱਗਣ ਦੀ ਆਵਾਜ਼ ਤੋਂ ਲੈ ਕੇ ਬੱਦਲ ਗਰਜਣ ਤੱਕ ਵੀ ਆਵਾਜ਼ ਬਹੁਤ ਹੀ ਸਾਫ ਸੁਣਾਈ ਦਿੰਦੀ ਹੈ। 

PunjabKesari

ਨਕੋਦਰ ਮਕਬਰਾ 
ਨਕੋਦਰ ਨੇੜੇ ਬਣੇ ਦੋ ਮਕਬਰੇ ਵੀ ਆਪਣੀ ਖ਼ਾਸ ਅਹਿਮੀਅਤ ਰੱਖਦੇ ਹਨ। ਨਕੋਦਰ ਵਿਖੇ ਮੁਸਲਮਾਨਾਂ ਦੇ ਦੋ ਵਧੀਆ ਮਕਬਰੇ ਸਥਿਤ ਹਨ। ਇਹ ਦੋਵੇਂ ਮਕਬਰੇ ਇਕ-ਦੂਜੇ ਦੇ ਨੇੜੇ ਹੀ ਬਣੇ ਹੋਏ ਹਨ। ਇਨ੍ਹਾਂ ’ਚੋਂ ਇਕ ਮਕਬਰਾ 1612 ਈ. ਵਿਚ ਜਹਾਂਗੀਰ ਦੀ ਸਲਤਨਤ ਦੇ ਆਰੰਭ ’ਚ ਬਣਿਆ ਸੀ ਅਤੇ ਦੂਜਾ ਸ਼ਾਹਜਹਾਂ ਦੇ ਅੰਤ ’ਚ 1675 ਈ. ’ਚ ਬਣਿਆ ਸੀ।

PunjabKesari

ਇਹ ਦੋਵੇਂ ਮਕਬਰੇ ਬਾਬਾ ਮੁਰਾਦਸ਼ਾਹ ਵੱਲ ਜਾਂਦੇ ਰਾਹ ਨੇੜੇ ਸਥਿਤ ਹਨ। ਮੁਹੰਮਦ ਮੋਮਿਨ ਦਾ ਮਕਬਰਾ ਉਸਤਾਦ ਮੁਹੰਮਦ ਮੋਮਿਨ ਦੀ ਮ੍ਰਿਤਕ ਦੇਹ ਉਤੇ ਬਣਾਇਆ ਗਿਆ ਹੈ, ਜਿਸ ਨੂੰ ਉਸਤਾਦ ਮੁਹੰਮਦ ਹੁਸੈਨ ਬਨਾਮ ਹਫ਼ੀਜ਼ਕ ਦੇ ਨਾਂ ਨਾਲ ਵੀ ਜਾਇਆ ਹੈ, ਜੋ ਬਾਦਸ਼ਾਹ ਅਕਬਰ ਦੇ ਦਰਬਾਰ ’ਚ 1021 ਈ. ਦੌਰਾਨ ਇਕ ਨਵਰਤਨ ਖਾਨੇਖਾਨ ਦੀ ਸੇਵਾ ’ਚ ਇਕ ਤੰਬੂਰਾ ਵਜਾਉਣ ਵਾਲਾ ਸੀ। ਇਹ ਮਕਬਰਾ ਅੰਦਰੋਂ ਚੌਰਸ ਅਤੇ ਬਾਹਰੋਂ ਅਸ਼ਟਭੁਜਾ ਹੈ। ਇਸ ਦੇ ਸਿਖ਼ਰ ’ਤੇ ਇਕ ਬੁਰਜ ਹੈ ਅਤੇ ਨੀਵੇਂ ਗੋਲ ਡਰੰਮ ਉਤੇ ਇਕ ਅਰਧ ਗੋਲਕਾਰ ਗੁੰਬਜ ਹੈ। 

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਲੇ-ਮਹੱਲੇ ਮੌਕੇ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਇਹ ਹੁਕਮ

PunjabKesari

ਹਾਜੀ ਜਮਾਲ ਦਾ ਮਕਬਰਾ ਮੁਹੰਮਦ ਮੋਮਿਨ ਦੇ ਮਕਬਰੇ ਨੇੜੇ ਹੈ। ਇਹ ਮਕਬਰਾ ਹਾਜੀ ਜਮਾਲ ਦੀ ਕਬਰ ਉਤੇ ਬਣਇਆ ਗਿਆ ਸੀ। ਹਾਜੀ ਜਮਾਲ ਬਾਦਸ਼ਾਹ ਸ਼ਾਹਜਹਾਂ ਦੀ ਸਲਤਨਤ ਦੇ ਅੰਤਿਮ ਸਮੇਂ’ਚ ਇਕ ਤੰਬੂਰਾ ਵਾਦਕ ਉਤਸਾਦ ਮੁਹੰਮਦ ਹੁਸੈਨੀ ਦਾ ਚੇਲਾ ਸੀ। ਇਹ ਦੋਵੇਂ ਮਕਬਰੇ ਜਲੰਧਰ ਜ਼ਿਲ੍ਹੇ ’ਚ ਬੇਹੱਦ ਖਾਸ ਹਨ ਅਤੇ ਸੈਲਾਨੀ ਇਥੇ ਵੀ ਦੂਰੋ-ਦੂਰੋ ਆਉਂਦੇ ਹਨ। ਇਥੇ ਇਹ ਵੀ ਦੱਸ ਦਈਏ  ਕਿ ਇਸ ਦੇ ਇਲਾਵਾ ਹੋਰ ਵੀ ਕਈ ਥਾਵਾਂ ਜਲੰਧਰ ਵਿਚ ਵੇਖਣਯੋਗ ਹਨ। 

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News