ਜਲੰਧਰ: ਰੇਲਵੇ ਸਟੇਸ਼ਨ ''ਤੇ ਵਾਪਰਿਆ ਭਿਆਨਕ ਹਾਦਸਾ, ਟਰੇਨ ਦੇ ਹੇਠਾਂ ਫਸੀ ਔਰਤ ਇੰਝ ਬਚੀ ਮੌਤ ਦੇ ਮੂੰਹੋਂ (ਵੀਡੀਓ)

Saturday, Nov 25, 2017 - 06:27 PM (IST)

ਜੰਲਧਰ(ਸੋਨੂੰ)— ਇਥੋਂ ਦੇ ਰੇਲਵੇ ਸਟੇਸ਼ਨ ਵਿਖੇ ਰੇਲਵੇ ਲਾਈਨਾਂ ਨੂੰ ਪਾਰ ਕਰਦੇ ਸਮੇਂ ਔਰਤ ਦੇ ਟਰੇਨ ਦੀ ਲਪੇਟ 'ਚ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਦੇਖ ਔਰਤ ਨੂੰ ਸਖਤ ਮੁਸ਼ਕਤ ਤੋਂ ਬਾਅਦ ਲੋਕਾਂ ਨੇ ਟਰੇਨ ਦੇ ਥੱਲੀਓ ਬਾਹਰ ਕੱਢਿਆ ਗਿਆ। ਦਰਅਸਲ ਪੂਜਾ ਵਾਸੀ ਨਿਊ ਰਾਜਨ ਨਗਰ ਬਸਤੀ ਪੀਰਦਾਦ ਜਦੋਂ ਜਲੰਧਰ ਰੇਲਵੇ ਸਟੇਸ਼ਨ ਵਿਖੇ ਪੁੱਜੀ ਅਤੇ ਉਹ ਰੇਲਵੇ ਲਾਈਨਾਂ ਪਾਰ ਕਰ ਰਹੀ ਸੀ ਤਾਂ ਇਸੇ ਦੌਰਾਨ ਹੀ ਉਸ ਦਾ ਪੈਰ ਟਰੈਕ 'ਚ ਫਸ ਗਿਆ ਅਤੇ ਪਿੱਛੋ ਆ ਰਹੀ ਟਰੇਨ ਦਾ ਚੱਕਾ ਉਸ ਦੇ ਪੈਰ ਦੇ ਉਪਰੋ ਲੰਘ ਗਿਆ, ਜਿਸ ਕਾਰਨ ਔਰਤ ਟਰੇਨ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਫਸ ਗਈ।

PunjabKesari

ਇਸੇ ਦੌਰਾਨ ਸਟੇਸ਼ਨ 'ਤੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਔਰਤ ਨੂੰ ਬਾਹਰ ਕੱਢਿਆ। ਮੌਕੇ ਤੇ ਪੁੱਜੇ ਥਾਣਾ ਜੀ. ਆਰ. ਪੀ ਦੇ ਏ. ਐੱਸ. ਆਈ. ਹੀਰਾ ਸਿੰਘ ਮੁਤਾਬਕ 108 ਐਬੁਲੈਂਸ ਦੀ ਮਦਦ ਨਾਲ ਔਰਤ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਸ ਵੱਲੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


Related News