ਜਲੰਧਰ: PAP ਦੇ ਹੈੱਡ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸਿਆ ਕਾਰਨ
Sunday, May 02, 2021 - 10:59 AM (IST)
ਜਲੰਧਰ (ਮਹੇਸ਼)— ਪੀ. ਏ. ਪੀ. ਦੀ 7 ਬਟਾਲੀਅਨ ’ਚ ਤਾਇਨਾਤ ਹੈੱਡ ਕਾਂਸਟੇਬਲ ਸਰੇਸ਼ਠ ਗਿੱਲ ਪੁੱਤਰ ਸ਼ਰੀਫ ਮਸੀਹ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣਾ ਆਇਆ ਹੈ। ਉਕਤ ਹੈੱਡ ਕਾਂਸਟੇਬਲ ਨੇ ਅਜਿਹਾ ਕਦਮ ਇਕ ਮਹਿਲਾ ਅਤੇ 2 ਵਕੀਲਾਂ ਸਮੇਤ 5 ਲੋਕਾਂ ਤੋਂ ਪਰੇਸ਼ਾਨ ਹੋ ਕੇ ਚੁੱਕਿਆ। ਹੈੱਡ ਕਾਂਸਸਟੇਬਲ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨਾਲ ਤਿੰਨ ਪੰਨਿਆਂ ਦਾ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ’ਚ ਉਸ ਨੇ ਉਕਤ ਪੰਜ ਲੋਕਾਂ ਨੂੰ ਆਪਣੀ ਮੌਤ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਸਾਰੇ ਹੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮਿ੍ਰਤਕ ਹੈੱਡ ਕਾਂਸਟੇਬਲ ਮੂਲ ਰੂਪ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅੱਬਲ ਖੈਰ ਦਾ ਰਹਿਣ ਵਾਲਾ ਸੀ ਅਤੇ ਕਾਫ਼ੀ ਸਾਲਾਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪੀ. ਏ. ਪੀ. ਕੰਪਲੈਕਸ ’ਚ ਮੰਦਿਰ ਨੇੜੇ ਸਥਿਤ ਕੁਆਰਟਰ ਨੰਬਰ-90 ’ਚ ਰਹਿੰਦਾ ਸੀ।
ਇਹ ਵੀ ਪੜ੍ਹੋ : ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ
ਥਾਣਾ ਜਲੰਧਰ ਕੈਂਟ ਦੇ ਇੰਚਾਰਜ ਇੰਸਪੈਕਟਰ ਰੋਹਿਨੀ, ਦੀਪਿਕਾ, ਤ੍ਰਿਲੋਕ ਸ਼ਰਮਾ ਉਰਫ ਹੈਰੀ, ਨਰਿੰਦਰ ਸ਼ੀਤਲ ਅਤੇ ਇੰਦਰ ਪ੍ਰਕਾਸ਼ ਸਾਰੇ ਵਾਸੀ ਜਲੰਧਰ ਕੈਂਟ ਦੇ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੀ ਧਾਰਾ 306 ਅਤੇ 34 ਆਈ. ਪੀ. ਸੀ. ਦੇ ਤਹਿਤ ਐੱਫ.ਆਈ.ਆਰ. ਨੰਬਰ-43 ਥਾਣਾ ਜਲੰਧਰ ਕੈਂਟ ’ਚ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸ਼ਨੀਵਾਰ ਤੇ ਐਤਵਾਰ ਨੂੰ ਜਲੰਧਰ ਜ਼ਿਲ੍ਹੇ ’ਚ ਨਹੀਂ ਹੋ ਸਕਣਗੇ ਵਿਆਹ, ਡੀ. ਸੀ. ਨੇ ਲਾਈਆਂ ਇਹ ਪਾਬੰਦੀਆਂ
ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਦੀ ਪਤਨੀ ਮੁਤਾਬਕ 30 ਅਪ੍ਰੈਲ ਦੀ ਸ਼ਾਮ ਕਰੀਬ 6 ਵਜੇ ਉਸ ਦੇ ਪਤੀ ਸਰੇਸ਼ਠ ਗਿੱਲ ਨੇ ਕੁਆਰਟਰ ਤੋਂ ਬਾਹਰ ਜਾ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਉਸ ਨੇ ਕੁਆਰਟਰ ਆ ਕੇ ਦੱਸਿਆ ਕਿ ਉਸ ਨੇ ਰੋਹਿਨੀ ਨਾਂ ਦੀ ਮਹਿਲਾ ਅਤੇ ਉਸ ਦੇ ਚਾਰ ਹੋਰ ਸਾਥੀਆਂ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਉਰਵਸ਼ੀ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰਾਮਾ ਮੰਡੀ ਦੇ ਜੌਹਲ ਹਸਪਤਾਲ ’ਚ ਲੈ ਗਈ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਸਰੇਸ਼ਠ ਦੇ ਸਰੀਰ ’ਚ ਜ਼ਹਿਰ ਪੂਰੀ ਤਰ੍ਹਾਂ ਫੈਲ ਚੁੱਕਾ ਹੈ, ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਥਾਣਾ ਕੈਂਟ ਦੇ ਇੰਚਾਰਜ ਔਜਲਾ ਨੇ ਕਿਹਾ ਕਿ ਪੁਲਸ ਨੇ ਮਿ੍ਰਤਕ ਵੱਲੋਂ ਲਿਖੇ ਸੁਸਾਈਡ ਨੋਟ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ ਅਤੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ ਹੈ। ਅਜਾਇਬ ਸਿੰਘ ਨੇ ਕਿਹਾ ਕਿ ਪੁਲਸ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?