ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ ਆਕਸੀਜਨ ਪਲਾਂਟ 'ਚ ਆਈ ਖਰਾਬੀ, ਤਿੰਨ ਮਰੀਜ਼ਾਂ ਦੀ ਮੌਤ
Sunday, Jul 27, 2025 - 10:19 PM (IST)

ਜਲੰਧਰ (ਮਹਾਜਨ) : ਜਲੰਧਰ ਦੇ ਸਿਵਲ ਹਸਪਤਾਲ ਵਿਚ ਵੱਡੀ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸਿਵਲ ਹਸਪਤਾਲ ਵਿਚ ਟ੍ਰਾਮਾ ਸੈਂਟਰ ਦੇ ਆਕਸੀਜਨ ਪਲਾਂਟ ਵਿਚ ਖਰਾਬੀ ਆਉਣ ਕਾਰਨ ਆਈਸੀਯੂ ਵਿਚ ਦਾਖਲ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਸੱਪ ਦੇ ਡੰਗਣ ਕਾਰਨ ਆਈਸੀਯੂ ਵਿਚ ਦਾਖਲ ਸੀ।
ਇਸ ਦੌਰਾਨ ਸਿਵਲ ਹਸਪਤਾਲ ਦੇ ਡਾਕਟਰ ਵਿਨੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਸਪਤਾਲ ਦੇ ਟ੍ਰਾਮਾ ਸੈਂਟਰ ਵਿਚ ਆਕਸੀਜਨ ਪਲਾਂਟ ਵਿਚ ਖਰਾਬੀ ਆਈ ਸੀ, ਜਿਸ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਮਾਮਸੇ ਦੀ ਜਾਂਚ ਕੀਤੀ ਜਾਵੇਗੀ।
ਹੋਰ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਇਕ ਟੀਬੀ, ਇਕ ਓਵਰਡੋਜ਼ ਤੇ ਇਕ ਸੱਪ ਦੇ ਡੰਗੇ ਦਾ ਮਰੀਜ਼ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e