ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ ਘਨਸ਼ਿਆਮ ਥੋਰੀ

Sunday, Jun 14, 2020 - 06:25 AM (IST)

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਬਣੇ ਘਨਸ਼ਿਆਮ ਥੋਰੀ

ਜਲੰਧਰ- ਪੰਜਾਬ ਸਰਕਾਰ ਵਲੋਂ ਅੱਜ 7 ਜ਼ਿਲ੍ਹਿਆਂ ਦੇ ਬਦਲੇ ਡਿਪਟੀ ਕਮਿਸ਼ਨਰਾਂ 'ਚ ਜ਼ਿਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਤਬਾਦਲਾ ਲੁਧਿਆਣਾ 'ਚ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਸ਼੍ਰੀ ਘਨਸ਼ਿਆਮ ਥੋਰੀ ਆਈ. ਏ. ਐਸ. ਨੂੰ ਜ਼ਿਲ੍ਹਾ ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਹੀ ਪ੍ਰਸ਼ਾਸਨਿਕ ਫੇਰਬਦਲ ਦੇ ਲਏ ਵੱਡੇ ਫੈਸਲੇ 'ਚ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਣੇ 2 ਨਗਰ ਨਿਗਮ ਅਫਸਰਾਂ ਤੇ 25 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਡੀ. ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਡੀ. ਸੀ. ਲੁਧਿਆਣਾ, ਘਨਸ਼ਿਆਮ ਥੋਰੀ ਡੀ. ਸੀ. ਸੰਗਰੂਰ, ਕੁਮਾਰ ਸੋਰਵ ਰਾਜ ਡੀ. ਸੀ. ਫਰੀਦਕੋਟ, ਕੁਲਵੰਤ ਸਿੰਘ ਡੀ. ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ. ਸੀ. ਤਰਨਤਾਰਨ, ਵਿਨੇ ਬੁਬਲਾਨੀ ਡੀ. ਸੀ. ਐਸ. ਬੀ. ਐਸ. ਨਗਰ ਦੇ ਤਬਾਦਲੇ ਕੀਤੇ ਗਏ ਹਨ।


author

Bharat Thapa

Content Editor

Related News