ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ, ਭਤੀਜਿਆਂ ਨੇ ਸ਼ਰੇਆਮ ਕਤਲ ਕੀਤਾ ਚਾਚਾ

Tuesday, Jul 02, 2024 - 06:33 PM (IST)

ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ, ਭਤੀਜਿਆਂ ਨੇ ਸ਼ਰੇਆਮ ਕਤਲ ਕੀਤਾ ਚਾਚਾ

ਸ਼ਾਹਕੋਟ (ਸੁਨੀਲ ਮਹਾਜਨ) : ਜਲੰਧਰ ਜ਼ਿਲ੍ਹੇ ਦੇ ਪਿੰਡ ਪਰਜੀਆਂ ਖੁਰਦ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਭਤੀਜਿਆਂ ਵਲੋਂ ਚਾਚੇ ਦਾ ਕਤਲ ਕਰ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਉਰਫ ਲੱਖਾ (65) ਪੁੱਤਰ ਨਾਜਰ ਰਾਮ ਵਾਸੀ ਪਰਜੀਆਂ ਖੁਰਦ (ਸ਼ਾਹਕੋਟ) ਦਾ ਆਪਣੇ ਵੱਡੇ ਭਰਾ ਦੇ ਪੁੱਤਰਾਂ (ਭਤੀਜਿਆਂ) ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭਤੀਜੇ ਲਖਵੀਰ ਸਿੰਘ ਨੂੰ ਖੇਤਾਂ 'ਚ ਪਾਣੀ ਲਗਾਉਣ ਨਹੀਂ ਦਿੰਦੇ ਸਨ ਅਤੇ ਖੂਹ 'ਤੇ ਵੜਨ ਤੋਂ ਵੀ ਮਨ੍ਹਾ ਕਰਦੇ ਸਨ। ਇਸ ਦੇ ਨਾਲ ਹੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਕੇਸ ਵੀ ਚੱਲ ਰਿਹਾ ਸੀ। ਉਨ੍ਹਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਬੈਠ ਕੇ ਗੱਲਬਾਤ ਕਰਨ ਲਈ ਵੀ ਕਿਹਾ ਪਰ ਉਹ ਨਹੀਂ ਸਮਝੇ। ਇਸ ਦੌਰਾਨ ਲਖਵੀਰ ਸਿੰਘ ਸਵੇਰੇ ਕਰੀਬ 10 ਵਜੇ ਖੇਤਾਂ 'ਚ ਚੱਕਰ ਮਾਰ ਕੇ ਵਾਪਸ ਆ ਰਿਹਾ ਸੀ ਤੇ ਉਸਦੇ ਮਗਰ ਪਰਿਵਾਰ ਦੇ ਹੋਰ ਮੈਂਬਰ ਵੀ ਆ ਰਹੇ ਸਨ ਕਿ ਅਚਾਨਕ ਹੀ ਉਥੇ ਮੱਕੀ ਦੇ ਖੇਤ 'ਚੋਂ ਨਿਕਲੇ ਭਤੀਜਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਕਹੀ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਜ਼ਖ਼ਮੀ ਹਾਲਤ 'ਚ ਉਥੇ ਹੀ ਡਿੱਗ ਗਿਆ ਤੇ ਹਮਲਾਵਰ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਨਾਕੇ 'ਤੇ ਪੈ ਗਿਆ ਭੜਥੂ, ਐੱਸ. ਐੱਚ. ਓ. ਨੇ ਕੁੱਟ ਸੁੱਟਿਆ ਏ. ਐੱਸ. ਆਈ.

ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਉਸਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਪਤਾ ਲੱਗਣ 'ਤੇ ਥਾਣਾ ਸ਼ਾਹਕੋਟ ਦੇ ਐੱਸ.ਐੱਚ.ਓ. ਇੰਸਪੈਕਟਰ ਅਮਨ ਸੈਣੀ ਤੇ ਤਲਵੰਡੀ ਸੰਘੋੜਾ ਪੁਲਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਬੂਟਾ ਰਾਮ ਮੌਕੇ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕ ਦੇ ਭਤੀਜਿਆਂ ਤੀਰਥ ਰਾਮ ਤੇ ਸਰਬਜੀਤ (ਦੋਵੇਂ) ਪੁੱਤਰ ਮਲਕੀਤ ਸਿੰਘ ਵਾਸੀ ਪਰਜੀਆਂ ਖੁਰਦ, ਉਨ੍ਹਾਂ ਦੀ ਮਾਤਾ ਇੰਦਰਜੀਤ ਕੌਰ ਤੇ ਸੁਖਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਜੇ ਤਕ ਕਿਸੇ ਵੀ ਮੁਲਜ਼ਮ ਨਹੀਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਪੁਲਸ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪਟਿਆਲਾ ਸ਼ਹਿਰ 'ਚ ਕਾਰ ਨੇ ਪਾਇਆ ਗਾਹ, ਹਰ ਇਕ ਨੂੰ ਮੁੰਡੇ ਨੇ ਦਿੱਤਾ ਥੱਲੇ, ਲੋਕ ਮਾਰਦੇ ਰਹੇ ਚੀਕਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News