ਜਲੰਧਰ-ਜੰਮੂ ਹਾਈਵੇਅ ਨੇੜੇ ਵਾਪਰਿਆ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਬੀਮਾਰ ਪਿਤਾ ਦੀ ਮੌਤ

Thursday, Nov 11, 2021 - 01:27 PM (IST)

ਜਲੰਧਰ-ਜੰਮੂ ਹਾਈਵੇਅ ਨੇੜੇ ਵਾਪਰਿਆ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਬੀਮਾਰ ਪਿਤਾ ਦੀ ਮੌਤ

ਭੋਗਪੁਰ (ਰਾਜੇਸ਼ ਸੂਰੀ)- ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਪਿੰਡ ਪਚਰੰਗਾ ਅਤੇ ਸੱਦਾ ਚੱਕ ਵਿਚਾਲੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ਗੁਰਮੀਤ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਕੈਂਥਾ ਦਸੂਹਾ ਆਪਣੇ ਬੀਮਾਰ ਪਿਤਾ ਸੁਰਜੀਤ ਸਿੰਘ ਦਾ ਡਾਇਲਸਿਸ ਕਰਵਾਉਣ ਲਈ ਜਲੰਧਰ ਨੇੜਲੇ ਇਕ ਨਿੱਜੀ ਹਸਪਤਾਲ ਵੱਲ ਜਾ ਰਿਹਾ ਸੀ।

PunjabKesari

ਇਸੇ ਦੌਰਾਨ ਗੁਰਮੀਤਪਾਲ ਦੀ ਕਾਰ ਜਦੋਂ ਸਦਾ ਚੱਕ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਅਚਾਨਕ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਗਈ। ਕਾਰ ਪਲਟੀਆਂ ਖਾਂਦੀ ਹੋਈ ਇਕ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਵਿੱਚ ਸਵਾਰ ਗੁਰਮੀਤਪਾਲ ਦੇ ਪਿਤਾ ਸੁਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਪਿੰਡ ਸੰਗਲ ਸੋਹਲ ’ਚ ਕੈਮੀਕਲ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ

ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਚੌਂਕੀ ਪਚਰੰਗਾ ਤੋਂ ਥਾਣੇਦਾਰ ਤਲਵਿੰਦਰ ਸਿੰਘ ਅਤੇ ਹੋਰ ਪੁਲਸ ਕਰਮਚਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕ ਸੁਰਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਗੁਰਮੀਤਪਾਲ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਚੌਂਕੀ ਪਚਰੰਗਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ਦੇ CIA ਸਟਾਫ਼ ਬੰਬ ਧਮਾਕੇ ਦੇ ਮਾਮਲੇ 'ਚ ਗੈਂਗਸਟਾਰਾਂ ਤੇ ਅੱਤਵਾਦੀਆਂ ’ਤੇ ਘੁੰਮ ਰਹੀ ਪੁਲਸ ਦੀ ਜਾਂਚ ਦੀ ਸੂਈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News