ਜਲੰਧਰ ਵਿਖੇ ਪ੍ਰੇਮੀ ਵੱਲੋਂ ਕਤਲ ਕੀਤੀ ਗਈ ਪ੍ਰੇਮਿਕਾ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

Thursday, Mar 30, 2023 - 05:27 PM (IST)

ਜਲੰਧਰ ਵਿਖੇ ਪ੍ਰੇਮੀ ਵੱਲੋਂ ਕਤਲ ਕੀਤੀ ਗਈ ਪ੍ਰੇਮਿਕਾ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਜਲੰਧਰ (ਵਰੁਣ)–ਸੰਤੋਖਪੁਰਾ ਦੇ ਸਰਾਭਾ ਨਗਰ ਵਿਚ ਸਕਿਓਰਿਟੀ ਗਾਰਡ ਔਰਤ ਦੇ ਕਤਲ ਕੇਸ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਮਨਦੀਪ ਕੌਰ ਉਰਫ਼ ਸੁਮਨ ਨਾਲ ਲਿਵ-ਇਨ-ਰਿਲੇਸ਼ਨ ਵਿਚ ਰਹਿ ਰਹੇ ਵਿਨੋਦ ਕੁਮਾਰ ਦਾ 3-4 ਔਰਤਾਂ ਨਾਲ ਚੱਕਰ ਹੋਣ ਅਤੇ ਤਲਾਕ ਨਾ ਲਏ ਹੋਣ ਦੀ ਗੱਲ ਦਾ ਪਤਾ ਚੱਲਦੇ ਹੀ ਲੜਾਈ-ਝਗੜਾ ਸ਼ੁਰੂ ਹੋ ਗਿਆ ਸੀ। ਇਸੇ ਕਾਰਨ ਸੁਮਨ ਨੇ ਵਿਨੋਦ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਸ ਨੇ ਖ਼ੁਦ ਲਈ ਕਮਰਾ ਵੀ ਵੇਖ ਲਿਆ ਸੀ, ਜਿਸ ਵਿਚ ਉਸ ਨੇ ਜਲਦ ਹੀ ਸ਼ਿਫਟ ਹੋ ਜਾਣਾ ਸੀ। ਖ਼ੁਦ ਦੀ ਬਦਨਾਮੀ ਦੇ ਚੱਕਰ ਵਿਚ ਵਿਨੋਦ ਨੇ ਪਹਿਲਾਂ ਤਾਂ ਮਿੰਨਤਾਂ ਕਰਕੇ ਉਸ ਨੂੰ ਰੋਕ ਲਿਆ ਅਤੇ ਫਿਰ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਇਕ ਮਹੀਨੇ ਤੋਂ ਸੁਮਨ ਦੇ ਕਤਲ ਦੀ ਪਲਾਨਿੰਗ ਬਣਾ ਰਿਹਾ ਸੀ।

ਇਹ ਵੀ ਪੜ੍ਹੋ : ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਸ਼੍ਰੀ ਰਾਮ ਜਨਮ ਉਤਸਵ, CM ਮਾਨ ਸਣੇ ਪੁੱਜੀਆਂ ਇਹ ਸ਼ਖ਼ਸੀਅਤਾਂ

ਜਾਂਚ ਵਿਚ ਪਤਾ ਲੱਗਾ ਕਿ ਸੁਮਨ ਦੀ ਮੌਤ ਗਲਾ ਘੁੱਟਣ ਨਾਲ ਹੋਈ ਹੈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਮੁਲਜ਼ਮ ਵਿਨੋਦ ਹਾਲੇ ਵੀ ਫਰਾਰ ਹੈ, ਜਿਸ ਦੀ ਤਲਾਸ਼ ਵਿਚ ਥਾਣਾ ਨੰਬਰ 8 ਦੀ ਪੁਲਸ ਨੇ ਬੁੱਧਵਾਰ ਨੂੰ ਕਾਫ਼ੀ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਆਖਰੀ ਲੋਕੇਸ਼ਨ ਵੀ ਉਸ ਦੀ ਲੋਕਲ ਹੀ ਆਈ ਸੀ। ਥਾਣਾ ਨੰਬਰ 8 ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਉਨ੍ਹਾਂ ਦੀਆਂ ਟੀਮਾਂ ਨੇ ਕਈ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਪਰ ਵਿਨੋਦ ਦੀ ਕੋਈ ਫੁਟੇਜ ਨਹੀਂ ਆਈ। ਓਧਰ ਮਨਦੀਪ ਕੌਰ ਉਰਫ਼ ਸੁਮਨ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਏ ਕਿ ਜਦੋਂ ਸੁਮਨ ਨੂੰ ਵਿਨੋਦ ਦੇ ਚਰਿੱਤਰ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਛੱਡਣ ’ਤੇ ਆ ਗਈ ਸੀ। ਬਾਅਦ ਵਿਚ ਪਤਾ ਲੱਗਾ ਕਿ ਉਸ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਵੀ ਨਹੀਂ ਲਿਆ ਸੀ, ਜਿਸ ਕਾਰਨ ਸੁਮਨ ਨੇ 2 ਵਾਰ ਪੁਲਸ ਨੂੰ ਸ਼ਿਕਾਇਤ ਦੇਣ ਦੀ ਧਮਕੀ ਦਿੱਤੀ ਤਾਂ ਵਿਨੋਦ ਮੁਆਫ਼ੀ ਮੰਗ ਕੇ ਉਸ ਨੂੰ ਰੋਕ ਲੈਂਦਾ ਸੀ।

ਇਹ ਵੀ ਦੋਸ਼ ਹੈ ਕਿ ਸੁਮਨ ਵਿਨੋਦ ਨੂੰ ਉਸ ਦੇ ਚਰਿੱਤਰ ਨੂੰ ਲੈ ਕੇ ਸਮਾਜ ਵਿਚ ਲਿਆਉਣ ਦੀ ਗੱਲ ਕਰਦੀ ਸੀ। ਵਿਨੋਦ ਨੂੰ ਡਰ ਸੀ ਕਿ ਸੁਮਨ ਉਸਦੀ ਪੋਲ ਖੋਲ੍ਹ ਦੇਵੇਗੀ। ਉਸਨੇ ਇਕ ਮਹੀਨੇ ਪਹਿਲਾਂ ਹੀ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਉਤਾਰ ਲਏ ਸਨ, ਜੋ ਮਕਾਨ ਮਾਲਕ ਨੇ ਲਗਵਾਏ ਸਨ। ਇਸਦੀ ਪੁਸ਼ਟੀ ਮਕਾਨ ਮਾਲਕ ਨੇ ਖੁਦ ਕੀਤੀ ਹੈ। ਸੁਮਨ ਨੇ ਆਪਣੇ ਅਤੇ ਆਪਣੇ ਬੇਟੇ ਲਈ ਕਮਰਾ ਵੀ ਦੇਖ ਲਿਆ ਸੀ, ਜਿਥੇ ਉਸਨੇ ਜਲਦ ਹੀ ਸ਼ਿਫਟ ਹੋ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦੇ ਪ੍ਰੇਮੀ ਨੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News