ਜਲੰਧਰ 'ਚ ਲੜਕੀ ਨੇ ਕੀਤੀ ਖੁਦਕੁਸ਼ੀ
Monday, May 20, 2019 - 08:55 PM (IST)

ਜਲੰਧਰ,(ਮਰਿਦੁਲ) : ਸ਼ਹਿਰ 'ਚ ਇਕ ਲੜਕੀ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ-ਕਪੂਰਥਲਾ ਰੋਡ 'ਤੇ ਨਹਿਰ ਨੇੜੇ ਸਥਿਤ ਮੱਛੀ ਮਾਰਕਿਟ 'ਚ ਬਣੇ ਇਕ ਕਮਰੇ 'ਚ 18 ਸਾਲ ਦੀ ਲੜਕੀ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਲੜਕੀ ਦੀ ਪਛਾਣ ਵਿਸ਼ਾਖਾ ਪੁੱਤਰੀ ਭੂਸ਼ਣ ਵਾਸੀ ਮੱਛੀ ਮਾਰਕਿਟ ਵਜੋਂ ਹੋਈ ਹੈ। ਹਾਲਾਂਕਿ ਲੜਕੀ ਨੈਨੀਤਾਲ 'ਚ ਰਹਿੰਦੀ ਸੀ, ਜੋ ਕੁੱਝ ਦਿਨ ਪਹਿਲਾਂ ਹੀ ਜਲੰਧਰ ਆਈ ਸੀ। ਲੜਕੀ ਵਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਹੈ। ਇਸ ਮੌਕੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।