ਜਲੰਧਰ: ਗੈਂਗਰੇਪ ਮਾਮਲੇ ''ਚ ਗ੍ਰਿਫ਼ਤਾਰ ਆਸ਼ੀਸ਼ ਦੀ ਜ਼ੁਬਾਨ ’ਚੋਂ ਨਿਕਲਣ ਲੱਗੇ ਕਈ ‘ਸ਼ਰੀਫਜ਼ਾਦਿਆਂ’ ਦੇ ਨਾਂ

Wednesday, May 26, 2021 - 11:11 AM (IST)

ਜਲੰਧਰ (ਜ. ਬ.)– ਥਾਣਾ ਮਾਡਲ ਟਾਊਨ ਅਧੀਨ ਪੈਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਹੋਏ ਗੈਂਗਰੇਪ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਮਾਸਟਰਮਾਈਂਡ ਆਸ਼ੀਸ਼ ਕੋਲੋਂ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦੇ ਕਈ ਅਫ਼ਸਰਾਂ ਨਾਲ ਸੰਪਰਕ ਹਨ, ਜਿਨ੍ਹਾਂ ਵਿਚੋਂ ਕਈ ਅੱਜਕਲ੍ਹ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਹਨ। ਉਸ ਦਾ ਅੰਮ੍ਰਿਤਸਰ ਦੇ ਸਪਾ ਸੈਂਟਰ ਦੇ ਮਾਲਕਾਂ ਨਾਲ ਵੀ ਸੰਪਰਕ ਹੈ, ਜਿਨ੍ਹਾਂ ਨਾਲ ਉਹ ਕੁੜੀਆਂ ਦੀ ਡੀਲ ਕਰਦਾ ਸੀ। ਹਾਲਾਂਕਿ ਪੁਲਸ ਇਸ ਸਬੰਧੀ ਪੂਰਾ ਖਾਕਾ ਤਿਆਰ ਕਰ ਰਹੀ ਹੈ ਤਾਂ ਕਿ ਉਨ੍ਹਾਂ ਸਾਰਿਆਂ ਨੂੰ ਜਾਂਚ ਵਿਚ ਸ਼ਾਮਲ ਕਰ ਸਕੇ।

ਇਹ ਵੀ ਪੜ੍ਹੋ: ਫਿਲੌਰ: ਥਾਣੇਦਾਰ ਦੀ ਧੀ ਨੂੰ ਸੜਕ 'ਤੇ ਰੋਕ ਕੇ ਪਾੜੇ ਕੱਪੜੇ, ਮਾਰਨ ਲਈ ਪਿੱਛੇ ਤਲਵਾਰ ਲੈ ਕੇ ਭੱਜੇ

ਦੂਜੇ ਪਾਸੇ ਪੁਲਸ ਸੂਤਰਾਂ ਦੀ ਮੰਨੀਏ ਤਾਂ ਆਸ਼ੀਸ਼ ਅਤੇ ਇੰਦਰ ਨੂੰ ਸੀ. ਆਈ. ਏ. ਸਟਾਫ਼ ਦੀ ਬੈਰਕ ਵਿਚ ਰੱਖਿਆ ਗਿਆ ਹੈ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਕਮਿਸ਼ਨਰੇਟ ਪੁਲਸ ਦੇ ਆਲਾ ਅਧਿਕਾਰੀਆਂ ਨੇ ਸੀ. ਆਈ. ਏ. ਸਟਾਫ਼ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਮੁਲਾਜ਼ਮ ਜਾਂ ਅਫ਼ਸਰ ਨੂੰ ਉਸ ਕੋਲੋਂ ਪੁੱਛਗਿੱਛ ਕਰਨ ਤੋਂ ਰੋਕਿਆ ਹੋਇਆ ਹੈ ਕਿਉਂਕਿ ਮਾਮਲਾ ਗੰਭੀਰ ਹੋਣ ਕਾਰਨ ਪੁਲਸ ਪ੍ਰਸ਼ਾਸਨ ਚਾਹੁੰਦਾ ਹੈ ਕਿ ਇਸ ਕੇਸ ਦੀ ਜਾਂਚ ਕਿਸੇ ਵੀ ਤਰੀਕੇ ਨਾਲ ਮੀਡੀਆ ਵਿਚ ਜਨਤਕ ਨਾ ਹੋ ਸਕੇ।

PunjabKesari

ਇਹ ਵੀ ਪੜ੍ਹੋ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਆਸ਼ੀਸ਼ ਤੋਂ ਬਾਅਦ ਅੰਡਰਗਰਾਊਂਡ ਹੋਏ ਮਸਾਜ ਤੇ ਕਈ ਸਪਾ ਸੈਂਟਰ ਵਾਲੇ

ਅਰਸ਼ਦ ਲਿਆਉਂਦਾ ਸੀ ਸਿਆਸੀ ਗਾਹਕ
ਮਾਡਲ ਟਾਊਨ ਕਲਾਊਡ ਸਪਾ ਸੈਂਟਰ ਵਿਚ ਹਰ ਤਰ੍ਹਾਂ ਦੇ ਗਾਹਕ ਆਉਂਦੇ ਸਨ ਪਰ ਕੁਝ ਉੱਚੀ ਪਹੁੰਚ ਵਾਲੇ ਸਿਆਸਤਦਾਨ ਵੀ ਮਾਸਟਰਮਾਈਂਡ ਆਸ਼ੀਸ਼ ਅਤੇ ਉਸ ਦੀ ਟੀਮ ਦੇ ਸੰਪਰਕ ਵਿਚ ਸਨ। ਪਤਾ ਲੱਗਾ ਹੈ ਕਿ ਆਸ਼ੀਸ਼ ਦੇ ਮੈਨੇਜਰ ਇੰਦਰ ਅਤੇ ਅਰਸ਼ਦ ਖਾਨ ਦੇ ਕੁਝ ਸਿਆਸਤਦਾਨਾਂ ਨਾਲ ਸਬੰਧ ਸਨ, ਜਿਹੜੇ ਅਕਸਰ ਇਸ ਸੇਵਾ ਲਈ ਆਉਂਦੇ ਸਨ।
ਇਹ ਵੀ ਪਤਾ ਲੱਗਾ ਹੈ ਕਿ ਆਸ਼ੀਸ਼ ਦੀ ਨਿਊ ਗਾਰਡਨ ਕਾਲੋਨੀ ਵਿਚ ਸਥਿਤ ਕੋਠੀ ਵਿਖੇ ਕਈ ਸਿਆਸਤਦਾਨਾਂ ਦਾ ਵੀ ਆਉਣਾ-ਜਾਣਾ ਹੈ। ਪਤਾ ਲੱਗਾ ਹੈ ਕਿ ਇਸ ਕੋਠੀ ਵਿਚ ਬਣੇ ਕੁਝ ਕਮਰਿਆਂ ਨੂੰ ਮਸਾਜ ਸੈਂਟਰ ਵਿਚ ਬਦਲਿਆ ਗਿਆ ਸੀ, ਜਿਥੇ ਵੀ. ਆਈ. ਪੀ. ਕਿਸਮ ਦੇ ਗਾਹਕਾਂ ਦੀ ਸੇਵਾ ਕੀਤੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਸੱਤਾ ਵਿਚ ਰਹੀ ਇਕ ਪਾਰਟੀ ਦੇ ਆਗੂ ਵੀ ਇਥੇ ਅਕਸਰ ਆਉਂਦੇ-ਜਾਂਦੇ ਸਨ ਅਤੇ ਅਰਸ਼ਦ ਖਾਨ ਦੇ ਖਾਸ ਗਾਹਕ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ: ਭਾਰਤ-ਪਾਕਿ ਦੀ ਵੰਡ ਦੌਰਾਨ ਹੋਏ ਕਤਲੇਆਮ ਦੀ ਸੁਣੋ ਅਸਲ ਕਹਾਣੀ, ਬਜ਼ੁਰਗ ਨੇ ਸੁਣਾਈਆਂ ਸੱਚੀਆਂ ਗੱਲਾਂ

PunjabKesari

ਜੋਤੀ ਦੀ ਚਲਾਕੀ

ਜਾਣਕਾਰੀ ਅਨੁਸਾਰ ਜਲੰਧਰ ਵਿਚ ਜੋਤੀ ’ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ, ਉਸ ਵਿਚ ਲੁਧਿਆਣਾ ਦਾ ਉਸ ਦਾ ਪਤਾ ਕੁਝ ਹੋਰ ਹੈ, ਜਦੋਂ ਕਿ ਲੁਧਿਆਣਾ ਵਿਚ ਉਸ ’ਤੇ ਦਰਜ ਮਾਮਲਿਆਂ ਵਿਚ ਐੱਫ. ਆਈ. ਆਰ. ਵਿਚ ਉਸ ਦਾ ਪਤਾ ਵੱਖ ਹੈ। ਜਲੰਧਰ ਦੇ ਥਾਣੇ ਵਿਚ ਜਿਹੜਾ ਮਾਮਲਾ ਦਰਜ ਹੈ, ਉਸ ਵਿਚ ਜੋਤੀ ਦਾ ਪਤਾ 2034/10781 ਮੁਹੱਲਾ ਨਿਊ ਪਟੇਲ ਨਗਰ, ਹੈਬੋਵਾਲ (ਲੁਧਿਆਣਾ) ਦਾ ਦਿੱਤਾ ਗਿਆ ਹੈ। ਜਿਹੜਾ ਮਾਮਲਾ ਲੁਧਿਆਣਾ ਵਿਚ ਦਰਜ ਹੋਇਆ ਹੈ, ਉਸ ਵਿਚ ਜੋਤੀ ਦਾ ਪਤਾ ਬੀ34/010676, ਮੁਹੱਲਾ ਨਿਊ ਪਟੇਲ ਨਗਰ ਹੈਬੋਵਾਲ (ਲੁਧਿਆਣਾ) ਦਿੱਤਾ ਗਿਆ ਹੈ। ਜੋਤੀ ਦਾ ਸਹੀ ਪਤਾ ਇਹੀ ਹੈ ਪਰ ਜਲੰਧਰ ਪੁਲਸ ਨੂੰ ਗੁੰਮਰਾਹ ਕਰਨ ਲਈ ਉਕਤ ਪਤਾ ਦਿੱਤਾ ਗਿਆ ਹੈ ਪਰ ਪੁਲਸ ਨੇ ਫਿਲਹਾਲ ਇਸ ਗੱਲ ਦੀ ਜਾਂਚ ਨਹੀਂ ਕੀਤੀ ।

ਇਹ ਵੀ ਪੜ੍ਹੋ: ਗੋਦ ਲੈਣ ਵਾਲਿਆਂ ਦੀ ਟੁੱਟੀ ਆਸ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚੋਂ ਮਿਲੀ ਨਵਜਨਮੀ ਬੱਚੀ ਨੇ ਤੋੜਿਆ ਦਮ

ਜੋਤੀ ਕੋਲੋਂ ਬਰਾਮਦ ਹੋਈ ਸੀ ਹੈਰੋਇਨ ਅਤੇ ਚਿੱਟਾ
ਲੁਧਿਆਣਾ ਪੁਲਸ ਨੇ ਜੋਤੀ ’ਤੇ 2 ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿਚ ਉਹ 42 ਦਿਨਾਂ ਤੱਕ ਜੇਲ ਵਿਚ ਵੀ ਰਹਿ ਕੇ ਆਈ ਹੈ। ਪਤਾ ਲੱਗਾ ਹੈ ਕਿ 19 ਮਾਰਚ 2019 ਨੂੰ ਇਕ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਹੈਰੋਇਨ ਦੇ ਨਾਲ ਫੜੀ ਗਈ ਸੀ। ਉਸ ਕੋਲੋਂ 3 ਗ੍ਰਾਮ ਹੈਰੋਇਨ ਮਿਲੀ ਸੀ ਅਤੇ ਉਸ ਖ਼ਿਲਾਫ਼ 21-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਜੋਤੀ ਇਕ ਵਾਰ ਫਿਰ 14 ਜੁਲਾਈ 2019 ਨੂੰ ਫੜੀ ਗਈ, ਜਿਸ ਵਿਚ ਉਸ ਦੇ ਇਕ ਸਾਥੀ ਸੰਨੀ ਅਰੋੜਾ ਨੂੰ ਵੀ ਕਾਬੂ ਕੀਤਾ ਗਿਆ। ਇਸ ਵਾਰ ਜੋਤੀ ਕੋਲੋਂ 230 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਸੀ ਅਤੇ ਉਸ ’ਤੇ 21-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੋਤੀ ’ਤੇ ਦਰਜ ਦੋਵਾਂ ਐੱਫ. ਆਈ. ਆਰਜ਼ ਵਿਚ ਇਕ ਹੀ ਪਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਜੋਤੀ ਲੁਧਿਆਣਾ ਵਿਚ 5 ਵੱਖ-ਵੱਖ ਸਪਾ ਸੈਂਟਰਾਂ ’ਤੇ ਨੌਕਰੀ ਕਰ ਚੁੱਕੀ ਹੈ। ਪਹਿਲਾਂ ਉਹ ਆਪਣਾ ਬਿਊਟੀ ਸੈਲੂਨ ਵੀ ਚਲਾਉਂਦੀ ਸੀ। ਜਿਹੜਾ ਉਸਨੇ ਬਾਅਦ ਵਿਚ ਬੰਦ ਕਰ ਕੇ ਨੌਕਰੀ ਸ਼ੁਰੂ ਕਰ ਦਿੱਤੀ ਸੀ। ਆਸ਼ੀਸ਼ ਨਾਲ ਮਿਲ ਕੇ ਜੋਤੀ ਹੁਣ ਲੁਧਿਆਣਾ ਵਿਚ ਸਪਾ ਸੈਂਟਰ ਖੋਲ੍ਹਣ ਦੀ ਤਿਆਰੀ ਕਰ ਰਹੀ ਸੀ।

PunjabKesari

ਇਹ ਵੀ ਪੜ੍ਹੋ:  ਪਤਨੀ ਵੇਖਦੀ ਰਹੀ ਪਤੀ ਕੋਲ ਇਟਲੀ ਜਾਣ ਦੇ ਸੁਫ਼ਨੇ, ਪਤੀ ਦੇ ਕਾਰੇ ਦੀ ਫੇਸਬੁੱਕ ਨੇ ਖੋਲ੍ਹੀ ਪੋਲ ਤਾਂ ਉੱਡੇ ਪਰਿਵਾਰ ਦੇ ਹੋਸ਼

ਅਰਸ਼ਦ ਦੇ ਨਜ਼ਦੀਕੀ ਦਾ ਵੀਡੀਓ ਵਾਇਰਲ
ਜਲੰਧਰ ਵਿਚ ਮਾਡਲ ਟਾਊਨ ਸਪਾ ਸੈਂਟਰ ਵਿਚ ਗੈਂਗਰੇਪ ਦੇ ਮਾਮਲੇ ਵਿਚ ਮੁਲਜ਼ਮ ਅਰਸ਼ਦ ਖਾਨ ਦੇ ਨਜ਼ਦੀਕੀ ਦਾ ਇਕ ਵੀਡੀਓ ਇਨ੍ਹੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਪਾਰਟੀ ਦਾ ਦ੍ਰਿਸ਼ ਹੈ, ਜਿੱਥੇ ਖ਼ੂਬ ਡਾਂਸ ਚੱਲ ਰਿਹਾ ਹੈ। ਇਸ ਵੀਡੀਓ ਵਿਚ ਅਰਸ਼ਦ ਖ਼ਾਨ ਦਾ ਇਕ ਨਜ਼ਦੀਕੀ ਵਿਅਕਤੀ ਡਾਂਸਰ ਨੂੰ ਚੁੱਕ ਕੇ ਖ਼ੂਬ ਠੁਮਕੇ ਲਾ ਰਿਹਾ ਹੈ। ਇਹ ਵੀਡੀਓ ਕਦੋਂ ਦਾ ਹੈ ਅਤੇ ਕਿਥੇ ਬਣਾਇਆ ਗਿਆ ਹੈ, ਇਸ ਬਾਰੇ ਕੋਈ ਹਿਸਾਬ ਨਹੀਂ ਹੈ ਪਰ ਇੰਨਾ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵੀਡੀਓ ਵਿਚ ਠੁਮਕੇ ਲਾ ਰਹੇ ਲੋਕ ਅਰਸ਼ਦ ਦੇ ਹੀ ਗਰੁੱਪ ਦੇ ਹਨ।

PunjabKesari

ਇਹ ਵੀ ਪੜ੍ਹੋ: ਜਲੰਧਰ: ਭਾਬੀ ਨਾਲ ਰੰਗਰਲੀਆਂ ਮਨਾ ਰਹੇ ਪਤੀ ਨੂੰ ਪਤਨੀ ਨੇ ਰੰਗੇ ਹੱਥੀਂ ਫੜਿਆ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ

ਡਰੱਗਜ਼ ’ਤੇ ਕੀ ਹੈ ਅੰਦਰ ਦੀ ਕਹਾਣੀ
ਪਤਾ ਲੱਗਾ ਹੈ ਕਿ ਕਲਾਊਡ ਸਪਾ ਸੈਂਟਰ ਵਿਚ ਜਿਹੜੀਆਂ ਕੁੜੀਆਂ ਭੇਜੀਆਂ ਜਾ ਰਹੀਆਂ ਸਨ, ਉਨ੍ਹਾਂ ਵਿਚ ਕਈ ਡਰੱਗਜ਼ ਦੀਆਂ ਆਦੀ ਸਨ। ਇਨ੍ਹਾਂ ਕੁੜੀਆਂ ਲਈ ਡਰੱਗਜ਼ ਦੀ ਸਪਲਾਈ ਆਸ਼ੀਸ਼ ਦੇ ਇਕ ਨਜ਼ਦੀਕੀ ਵੱਲੋਂ ਕੀਤੀ ਜਾ ਰਹੀ ਸੀ। ਪੁਲਸ ਫਿਲਹਾਲ ਡਰੱਗਜ਼ ਦੇ ਐਂਗਲ ’ਤੇ ਖਾਮੋਸ਼ ਹੈ ਪਰ ਸ਼ਹਿਰ ਵਿਚ ਇਕ ਵਰਗ ਅਜਿਹਾ ਹੈ, ਜਿਹੜਾ ਇਸ ਮਾਮਲੇ ਵਿਚ ਪੁਲਸ ਦੀ ਭੂਮਿਕਾ ਨੂੰ ਨੇੜਿਓਂ ਦੇਖ ਰਿਹਾ ਹੈ। ਜੇਕਰ ਪੁਲਸ ਡਰੱਗਜ਼ ਦੇ ਮਾਮਲੇ ਵਿਚ ਆਸ਼ੀਸ਼ ’ਤੇ ਕੋਈ ਐਕਸ਼ਨ ਨਹੀਂ ਲੈਂਦੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਜਾਂਦੀ ਤਾਂ ਇਸ ਮਾਮਲੇ ਨੂੰ ਅਦਾਲਤ ਵਿਚ ਉਠਾਉਣ ਦੀ ਵੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਆਸ਼ੀਸ਼ ਦੇ ਮੋਬਾਇਲ ਵਿਚੋਂ ਕੁਝ ਨੰਬਰ ਮਿਲੇ ਹਨ, ਜਿਨ੍ਹਾਂ ਵਿਚ ਕੁਝ ਸ਼ੱਕੀ ਉਸਦੇ ਸੰਪਰਕ ਵਿਚ ਪਾਏ ਗਏ ਹਨ। ਇਹ ਲੋਕ ਡਰੱਗਜ਼ ਨਾਲ ਜੁੜੇ ਹੋ ਸਕਦੇ ਹਨ। ਇਹ ਜਾਣਕਾਰੀ ਵੀ ਮਿਲੀ ਹੈ ਕਿ ਸਪਾ ਸੈਂਟਰ ਵਿਚ ਸ਼ਬਾਬ ਦੇ ਨਾਲ-ਨਾਲ ਡਰੱਗਜ਼ ਦਾ ਵੀ ਇੰਤਜ਼ਾਮ ਹੁੰਦਾ ਸੀ। ਕਈ ਸ਼ੌਕੀਨ ਲੋਕ ਇਥੇ ਡਰੱਗਜ਼ ਲੈਂਦੇ ਸਨ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਦੇ ਮਾਮਲੇ 'ਚ ਗ੍ਰਿਫ਼ਤਾਰ ਜੋਤੀ ਦੇ ਖ਼ੁਲਾਸਿਆਂ ਤੋਂ ਪੁਲਸ ਵੀ ਹੈਰਾਨ, ਇੰਝ ਚੱਲਦੀ ਸੀ ਇਹ ਗੰਦੀ ਖੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News