ਤਾਲਾਬੰਦੀ 'ਚ ਜਲੰਧਰ ਦੇ ਮੁੰਡੇ ਦਾ ਮੁੰਬਈ 'ਚ ਅਨੋਖਾ ਵਿਆਹ, ਕੁਝ ਇਸ ਤਰ੍ਹਾਂ ਸ਼ਾਮਲ ਹੋਏ 200 ਤੋਂ ਵਧੇਰੇ ਮਹਿਮਾਨ
Sunday, Jun 07, 2020 - 06:11 PM (IST)
ਜਲੰਧਰ— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ ਕਾਰਨ ਲੱਗੀ ਤਾਲਾਬੰਦੀ ਦੌਰਾਨ ਜਿੱਥੇ ਇਸ ਦਾ ਅਸਰ ਵਿਆਹਾਂ 'ਤੇ ਵੀ ਪਿਆ, ਉਥੇ ਹੀ ਪੂਰੀ ਦੁਨੀਆ 'ਚ ਸਾਦੇ ਵਿਆਹਾਂ ਦਾ ਰੁਝਾਨ ਵੀ ਵਧਿਆ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ 'ਚੋਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚ ਲਾੜਾ-ਲਾੜੀ ਨੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਕਰਵਾਉਣ ਦੀ ਤਰਜੀਹ ਦਿੱਤੀ। ਤਾਜ਼ਾ ਮਾਮਲੇ 'ਚ ਜਲੰਧਰ ਦੇ ਡੀ. ਏ. ਵੀ. ਕਾਲਜ ਦੇ ਪ੍ਰੋਫ਼ੈਸਰ ਡਾ. ਐੱਸ. ਕੇ. ਤੁਲੀ ਦੇ ਇਕਲੌਤੇ ਬੇਟੇ ਨੇ ਮੁੰਬਈ 'ਚ ਬਿਲਕੁਲ ਸਾਦੇ ਢੰਗ ਨਾਲ ਵਿਆਹ ਕੀਤਾ ਹੈ। ਇਸ ਵਿਆਹ 'ਚ ਜੋੜੇ ਤੋਂ ਇਲਾਵਾ ਸਿਰਫ ਪੰਡਿਤ ਹੀ ਮੌਜੂਦ ਰਹੇ ਜਦਕਿ ਕੰਨਿਆਦਾਨ ਦੀ ਰਸਮ ਵੀ ਮੰਦਿਰ 'ਚ ਰਹਿਣ ਵਾਲੀ ਜਨਾਨੀ ਨੇ ਨਿਭਾਈ।
ਇਹ ਵੀ ਪੜ੍ਹੋ: ਜਲੰਧਰ 'ਚ ਕਹਿਰ ਵਰ੍ਹਾਅ ਰਿਹੈ 'ਕੋਰੋਨਾ', 10 ਹੋਰ ਨਵੇਂ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ
ਵਿਆਹ 'ਚ 200 ਤੋਂ ਵੱਧ ਮਹਿਮਾਨ ਜੁੜੇ ਰਹੇ ਅਤੇ ਜੋੜੇ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਪ੍ਰੋਫੈਸਰ. ਡਾ. ਐੱਸ. ਕੇ. ਤੁਲੀ ਅਤੇ ਮਾਤਾ ਪ੍ਰੋਫ਼ੈਸਰ ਰਿਚਾ ਤੁਲੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੌਰਵ ਅਤੇ ਲਾੜੀ ਮਹਿਕ ਮੈਣੀ ਮੁੰਬਈ 'ਚ ਨੌਕਰੀ ਕਰਦੇ ਹਨ। ਉਨ੍ਹਾਂ ਦਾ ਵਿਆਹ 21 ਨਵੰਬਰ ਨੂੰ ਹੋਣਾ ਸੀ ਪਰ ਤਾਲਾਬੰਦੀ ਹੋਣ ਕਰਕੇ ਨਾ ਹੋ ਸਕਿਆ। ਦੋਵੇਂ ਇਕ ਦੂਜੇ ਨੂੰ ਸਕੂਲ ਦੇ ਸਮੇਂ ਤੋਂ ਜਾਣਦੇ ਸਨ ਅਤੇ ਵਿਆਹ ਤਾਲਾਬੰਦੀ ਹੋਣ ਕਾਰਨ ਵਿਆਹ ਨਾ ਹੋ ਸਕਣ ਕਰਕੇ ਤਣਾਅ 'ਚ ਰਹਿੰਦੇ ਸਨ।
ਇਹ ਵੀ ਪੜ੍ਹੋ: ਫਗਵਾੜਾ 'ਚ ਝੋਨਾ ਲਗਾਉਣ ਆਏ 4 ਮਜ਼ਦੂਰਾਂ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ
ਅਜਿਹੇ 'ਚ ਲਾੜੀ ਦੇ ਮਾਤਾ-ਪਿਤਾ ਵਿਵੇਕ ਅਤੇ ਪੂਨਮ ਨਾਲ ਗੱਲਬਾਤ ਕੀਤੀ ਗਈ ਅਤੇ ਵਿਆਹ ਦਾ ਫ਼ੈਸਲਾ ਕੀਤਾ ਗਿਆ। ਦੋਵੇਂ ਪਰਿਵਾਰਾਂ ਨੇ ਮਿਲ ਕੇ ਆਨਲਾਈਨ ਵਿਆਹ 'ਚ ਸ਼ਾਮਲ ਹੋ ਕੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਲਾੜਾ-ਲਾੜੀ ਨਜ਼ਦੀਕੀ ਗਣਪਤੀ ਮੰਦਿਰ 'ਚ ਪਹੁੰਚੇ ਅਤੇ 'ਜ਼ੂਮ ਐਪ' ਜ਼ਰੀਏ ਰਿਸ਼ਤੇਦਾਰ ਵਿਆਹ 'ਚ ਸ਼ਾਮਲ ਹੋਏ।
ਲਾੜੀ ਮਹਿਕ ਨੇ ਦੱਸਿਆ ਕਿ ਮੁੰਬਈ 'ਚ ਕੋਰੋਨਾ ਕਾਰਨ ਉਹ ਮਾਨਸਿਕ ਤਣਾਅ 'ਚ ਸਨ। ਅਜਿਹੇ 'ਚ ਮੋਰਲ ਰਿਪੋਰਟ ਦੀ ਲੋੜ ਸੀ, ਜੋ ਸਾਨੂੰ ਇਕ-ਦੂਜੇ ਤੋਂ ਕੋਈ ਨਹੀਂ ਦੇ ਸਕਦਾ ਸੀ। ਉਨ੍ਹਾਂ ਨੇ ਮਾਤਾ-ਪਿਤਾ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਹਾਮੀ ਭਰ ਦਿੱਤੀ। ਮਹਿਕ ਨੇ ਦੱਸਿਆ ਕਿ ਉਨ੍ਹਾਂ ਦਾ ਕੰਨਿਆਦਾਨ ਮੰਦਿਰ 'ਚ ਰਹਿਣ ਵਾਲੀ ਔਰਤ ਨੇ ਕੀਤਾ। ਉਥੇ ਹੀ ਲੜਕੇ ਦੀ ਮਾਂ ਪ੍ਰੋਫ਼ੈਸਰ ਰਚਨਾ ਤੁਲੀ ਦਾ ਕਹਿਣਾ ਹੈ ਕਿ ਸਾਡੇ ਲਈ ਸਾਡੇ ਬੱਚਿਆਂ ਦੀ ਖੁਸ਼ੀ ਸਭ ਤੋਂ ਪਹਿਲਾਂ ਹੈ, ਸੈਲੀਬ੍ਰੇਸ਼ਨ ਤਾਂ ਬਾਅਦ 'ਚ ਵੀ ਹੋ ਜਾਵੇਗੀ।
ਇਹ ਵੀ ਪੜ੍ਹੋ: ਖਰਬੂਜੇ-ਹਦਵਾਣੇ ਦੀ ਖੇਤੀ ਕਰਕੇ ਇਸ ਕਿਸਾਨ ਨੇ ਚਮਕਾਇਆ ਪਿੰਡ ਦਾ ਨਾਂ, ਦੂਜਿਆਂ ਲਈ ਬਣਿਆ ਮਿਸਾਲ