ਜਲੰਧਰ: ਸਿਵਲ ਹਸਪਤਾਲ ’ਚ ਨਵ ਜਨਮੇ ਬੱਚੇ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ, ਸਿਹਤ ਕਰਮੀ ਨੇ ਮਾਰੇ ਥੱਪੜ

Wednesday, Jun 30, 2021 - 05:14 PM (IST)

ਜਲੰਧਰ: ਸਿਵਲ ਹਸਪਤਾਲ ’ਚ ਨਵ ਜਨਮੇ ਬੱਚੇ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ, ਸਿਹਤ ਕਰਮੀ ਨੇ ਮਾਰੇ ਥੱਪੜ

ਜਲੰਧਰ (ਸੋਨੂੰ)— ਮਹਾਨਗਰ ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਬੁੱਧਵਾਰ ਨੂੰ ਜੰਮ ਕੇ ਹੰਗਾਮਾ ਹੋਇਆ। ਹਸਪਤਾਲ ’ਚ ਦਾਖ਼ਲ ਇਕ ਔਰਤ ਨੇ ਕਿਹਾ ਕਿ ਉਸ ਦਾ ਬੱਚਾ ਕਾਲੇ ਰੰਗ ਸੀ ਪਰ ਬਾਅਦ ’ਚ ਉਸ ਨੂੰ ਗੋਰਾ ਬੱਚਾ ਫੜਾ ਦਿੱਤਾ ਗਿਆ। ਜਦੋਂ ਉਸ ਨੇ ਇਹੀ ਗੱਲ ਇਥੇ ਸਿਹਤ ਕਰਮਚਾਰੀ ਤੋਂ ਪੁੱਛੀ ਤਾਂ ਔਰਤ ਨੂੰ ਥੱਪੜ ਮਾਰ ਦਿੱਤੇ ਗਏ। ਇਸ ਦੌਰਾਨ ਹੰਗਾਮਾ ਇੰਨਾ ਵੱਧ ਗਿਆ ਕਿ ਪੁਲਸ ਤੱਕ ਬੁਲਾਉਣੀ ਪਈ। ਜਿਸ ਤੋਂ ਬਾਅਦ ਔਰਤ ਨੇ ਇਹ ਮੰਨ ਲਿਆ ਕਿ ਉਸ ਦਾ ਬੱਚਾ ਨਹੀਂ ਬਦਲਿਆ ਗਿਆ ਪਰ ਕੁੱਟਮਾਰ ਦੇ ਦੋਸ਼ ਲਗਾਉਂਦੀ ਰਹੀ। 

ਇਹ ਵੀ ਪੜ੍ਹੋ:  ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ

PunjabKesari

ਉਥੇ ਹੀ ਸਿਹਤ ਅਫ਼ਸਰਾਂ ਨੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਕਿਸੇ ਨੇ ਉਸ ਨੂੰ ਥੱਪੜ ਨਹੀਂ ਮਾਰੇ ਹਨ, ਸਿਰਫ਼ ਸਮਝਾਇਆ ਗਿਆ ਕਿ ਉਕਤ ਬੱਚਾ ਉਸ ਦਾ ਹੀ ਹੈ। ਔਰਤ ਨੇ ਆਪਣੇ ਬਿਆਨ ’ਚ ਕਿਹਾ ਕਿ ਜਦੋਂ ਉਸ ਨੂੰ ਬੱਚਾ ਵਿਖਾਇਆ ਗਿਆ ਤਾਂ ਉਹ ਕਾਲਾ ਸੀ। ਇਸ ਦੇ ਬਾਅਦ ਜਿਹੜਾ ਬੱਚਾ ਉਸ ਨੂੰ ਦਿੱਤਾ ਗਿਆ ਉਹ ਗੋਰਾ ਸੀ।

ਇਹ ਵੀ ਪੜ੍ਹੋ: ‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ

PunjabKesari

ਇਹ ਵੇਖ ਉਸ ਨੇ ਮਹਿਲਾ ਸਿਹਤ ਕਰਮਚਾਰੀ ਨੂੰ ਕਿਹਾ ਕਿ ਉਸ ਨੂੰ ਤਾਂ ਕਾਲਾ ਬੱਚਾ ਵਿਖਾਇਆ ਗਿਆ ਸੀ, ਹੁਣ ਗੋਰਾ ਕਿਉਂ ਦੇ ਰਹੋ ਹੋ ਤਾਂ ਇਸੇ ਗੱਲ ’ਤੇ ਉਸ ਨੂੰ ਥੱਪੜ ਮਾਰ ਦਿੱਤੇ ਗਏ। ਔਰਤ ਨੇ ਕਿਹਾ ਕਿ ਉਸ ਨੇ ਬੱਚਾ ਬਦਲਣ ਦੀ ਗੱਲ ਨਹੀਂ ਕੀਤੀ ਸੀ ਸਿਰਫ਼ ਇੰਨਾ ਹੀ ਕਿਹਾ ਸੀ ਕਿ ਕਾਲਾ ਬੱਚਾ ਗੋਰਾ ਕਿਵੇਂ ਹੋ ਗਿਆ। ਹਾਲਾਂਕਿ ਸਿਹਤ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਉਕਤ ਬੱਚਾ ਗੰਦਾ ਸੀ, ਉਸ ਨੂੰ ਸਾਫ਼-ਸੁੱਥਰਾ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ

PunjabKesari

ਪੁਲਸ ਬੋਲੀ, ਬੱਚਾ ਨਹੀਂ ਬਦਲਿਆ, ਥੱਪੜ ਮਾਰਨ ਦੇ ਦੋਸ਼ਾਂ ਦੀ ਹੋ ਰਹੀ ਜਾਂਚ 
ਮੌਕੇ ’ਤੇ ਪਹੰੁਚੀ ਪੁਲਸ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵਿਖਾਇਆ ਗਿਆ ਸੀ ਤਾਂ ਉਹ ਗੰਦਾ ਸੀ। ਸਾਫ਼ ਕਰਨ ਦੇ ਬਾਅਦ ਮਹਿਲਾ ਨੂੰ ਗਲ਼ਤਫਹਿਮੀ ਹੋ ਗਈ, ਜੋਕਿ ਹੁਣ ਦੂਰ ਹੋ ਗਈ ਹੈ। ਔਰਤ ਨੇ ਜੋ ਥੱਪੜ ਮਾਰਨ ਦੇ ਦੋਸ਼ ਲਗਾਏ ਹਨ, ਉਸ ਦੇ ਬਾਰੇ ਦੋਵੇਂ ਪੱਖਾਂ ਦੇ ਬਿਆਨ ਲਏ ਜਾ ਰਹੇ ਹਨ। ਜਾਂਚ ਦੇ ਬਾਅਦ ਹੀ ਇਸ ਬਾਰੇ ’ਚ ਕੁਝ ਕਿਹਾ ਜਾ ਸਕਦਾ ਹੈ। 

PunjabKesari

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕੇਜਰੀਵਾਲ ’ਤੇ ਰਗੜੇ, ਕਿਹਾ-ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਨਾਲ ਵਾਅਦੇ ਕਰਨ ਵਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News