CM ਦਫਤਰ ਪੁੱਜਾ ਗੇਟ ਮੂਹਰੇ ਬੱਚੀ ਨੂੰ ਜਨਮ ਦੇਣ ਦਾ ਮਾਮਲਾ, ਬੇਰੀ ਨੇ ਲਿਆ ਜਾਇਜ਼ਾ

02/18/2020 6:56:17 PM

ਜਲੰਧਰ (ਚੋਪੜਾ)— ਜਲੰਧਰ ਸਿਵਲ ਹਸਪਤਾਲ ਦੇ ਗੇਟ ਮੂਹਰੇ ਗਰਭਵਤੀ ਵੱਲੋਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਮੁੱਖ ਮੰਤਰੀ ਦੇ ਦਫਤਰ ਤੱਕ ਪਹੁੰਚ ਗਿਆ ਹੈ। ਮੁੱਖ ਮੰਤਰੀ ਦੇ ਦਫਤਰ ਤੋਂ ਸੈਂਟਰਲ ਵਿਧਾਨ ਸਭਾ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਸੋਮਵਾਰ ਨੂੰ ਵਿਧਾਇਕ ਰਾਜਿੰਦਰ ਬੇਰੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਬੌਬੀ ਸਹਿਗਲ ਸਿਵਲ ਹਸਪਤਾਲ 'ਚ ਪੀੜਤ ਔਰਤ ਨੂੰ ਮਿਲਣ ਪਹੁੰਚੇ।

ਵਿਧਾਇਕ ਬੇਰੀ ਨੇ ਪੀੜਤ ਔਰਤ ਅਤੇ ਉਸ ਦੇ ਪਤੀ ਨੂੰ ਮਿਲ ਕੇ ਭਰੋਸਾ ਦਿਵਾਇਆ ਕਿ ਘਟਨਾ ਲਈ ਜ਼ਿੰਮੇਵਾਰ ਬਖਸ਼ੇ ਨਹੀਂ ਜਾਣਗੇ। ਇਸ ਮਾਮਲੇ ਸਬੰਧੀ ਐੱਸ. ਐੱਮ. ਓ. ਕੁਲਵਿੰਦਰ ਕੌਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਡਾ. ਸਤਵਿੰਦਰ ਅਤੇ ਵਰਿੰਦਰ ਕੌਰ ਬਿਨਾਂ ਦੱਸੇ ਛੁੱਟੀ 'ਤੇ ਹਨ। ਇਸ 'ਤੇ ਡਾਇਰੈਕਟਰ ਬੌਬੀ ਸਹਿਗਲ ਅਤੇ ਬੇਰੀ ਨੇ ਡਾਕਟਰਾਂ ਦੀ ਸ਼ਿਕਾਇਤ ਸੀ. ਐੱਮ. ਦਫਤਰ ਨਾਲ ਕੀਤੀ ਹੈ।

ਉਥੇ ਹੀ ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਨੇ ਪੀੜਤ ਮਹਿਲਾ ਦੇ ਪਤੀ ਕਾਗਜ਼ 'ਤੇ ਅੰਗੂਠਾ ਲਗਵਾ ਲਿਆ ਕਿ ਉਸ ਨੂੰ ਕਿਸੇ ਨੇ ਗਲਤ ਗਾਈਡ ਨਹੀਂ ਕੀਤਾ ਹੈ। ਸਟਾਫ ਨੇ ਕੋਈ ਵੀ ਲਾਪ੍ਰਵਾਹੀ ਨਹੀਂ ਵਰਤੀ। ਵਿਧਾਇਕ ਬੇਰੀ ਅਤੇ ਬੌਬੀ ਸਹਿਗਲ ਦੇ ਸਾਹਮਣੇ ਲੀਲਾਪੋਤੀ ਕਰਦੇ ਨਜ਼ਰ ਆਏ।

PunjabKesari

ਪ੍ਰਭੂ ਨੇ ਵਿਧਾਇਕ ਬੇਰੀ ਨੂੰ ਦੱਸਿਆ ਕਿ ਉਸ ਦੀ ਪਤਨੀ ਗੁਕਲੂ 25 ਮਿੰਟਾਂ ਤੱਕ ਪ੍ਰਸੂਤਾ ਪੀੜ ਨਾਲ ਤੜਫਦੀ ਰਹੀ ਪਰ ਹਸਪਤਾਲ ਦਾ ਸਟਾਫ ਅਤੇ ਕੋਈ ਵੀ ਕਰਮਚਾਰੀ ਉਸ ਦੀਮਦਦ ਲਈ ਅੱਗੇ ਨਹੀਂ ਆਇਆ। ਔਰਤ ਦਾ ਪਤੀ ਇੰਨੇ ਸਮੇਂ 'ਚ ਹਸਪਤਾਲ 'ਚ ਸਟਰੇਚਰ ਹੀ ਲੱਭਦਾ ਰਿਹਾ ਤਾਂ ਜੋ ਉਹ ਆਪਣੀ ਪਤਨੀ ਨੂੰ ਇਲਾਜ ਲਈ ਅੰਦਰ ਲਿਜਾ ਸਕੇ। ਵਿਧਾਇਕ ਬੇਰੀ ਨੇ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੰਦੇ ਮੈਡੀਕਲ ਸੁਪਰਿੰਟੈਂਡੈਂਟ ਨੂੰ ਸਖਤ ਨਿਰਦੇਸ਼ ਦਿੱਤੇ ਕਿ ਇਸ ਸਾਰੇ ਘਟਨਾ ਚੱਕਰ 'ਚ ਲਾਪ੍ਰਵਾਹੀ ਵਰਤਣ ਵਾਲੇ ਡਾਕਟਰ ਅਤੇ ਕਰਮਚਾਰੀਆਂ 'ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਉਨ੍ਹਾਂ ਦੇ ਨਾਲ ਅਸਿਸਟੈਂਟ ਮੈਡੀਕਲ ਸੁਪਰਿੰਟੈਂਡੈਂਟ ਕਸ਼ਮੀਰੀ ਲਾਲ ਅਤੇ ਹੋਰ ਵੀ ਮੌਜੂਦ ਸਨ।

PunjabKesari
ਗਾਇਨੀ ਵਾਰਡ 'ਚ ਜਦੋਂ ਬੌਬੀ ਸਹਿਗਲ ਅਤੇ ਰਾਜਿੰਦਰ ਬੇਰੀ ਡਿਲਿਵਰੀ ਹੋਣ ਦੇ ਮਾਮਲੇ 'ਚ ਕਾਰਵਾਈ ਕਰ ਰਹੇ ਸਨ ਤਾਂ ਉਥੇ ਕਈ ਮਰੀਜ਼ਾਂ ਦੇ ਪਰਿਵਾਰ ਵਾਲੇ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲਾਪ੍ਰਵਾਹੀ ਦੀ ਸ਼ਿਕਾਇਤ ਕਰਨ ਲੱਗੇ। ਪਰਿਵਾਰ ਵਾਲਿਆਂ ਦੇ ਕਹਿਣਾ ਸੀ ਕਿ ਉਨ੍ਹਾਂ ਦੇ ਮਰੀਜ਼ਾਂ ਦਾ ਤਿੰਨ ਦਿਨ ਪਹਿਲਾਂ ਹੀ ਹਸਪਤਾਲ 'ਚ ਆਪਰੇਸ਼ਨ ਹੋਇਆ ਸੀ। ਪਿਛਲੇ ਤਿੰਨ ਦਿਨਾਂ ਤੋਂ ਬੱਚਿਆਂ ਦਾ ਕੋਈ ਵੀ ਡਾਕਟਰ ਉਨ੍ਹਾਂ ਨੂੰ ਨਹੀਂ ਦੇਖਣ ਆਇਆ।

PunjabKesari

ਜਦੋਂ ਸਿਵਲ ਹਸਪਤਾਲ ਦੇ ਡਾਕਟਰ ਵਿਧਾਇਕ ਅਤੇ ਕਾਰਪੋਰੇਸ਼ਨ ਦੇ ਡਾਇਰੈਕਟਰ ਸਾਹਮਣੇ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਦੀ ਕਾਰਜਸ਼ੈਲੀ 'ਤੇ ਸਫਾਈ ਦੇ ਰਹੇ ਸਨ ਤਾਂ ਇਸ ਦੌਰਾਨ ਡਾ. ਬਲਵਿੰਦਰ ਕੌਰ ਨੇ ਕਿਹਾ ਕਿ ਮਹਿਲੀ ਦੀ ਗੇਟ 'ਤੇ ਡਿਲਿਵਰੀ ਹੋਣ ਦੇ ਮਾਮਲੇ 'ਚ ਡਾਕਟਰਾਂ ਦਾ ਕੋਈ ਕਸੂਰ ਨਹੀਂ ਹੈ। ਸਿਵਲ ਸੀਨੀਅਰ ਮੈਡੀਕਲ ਅਫਸਰ ਡਾ. ਚਨਜੀਵ ਸਿੰਘ ਨੇ ਵਿਧਾਇਕ ਬੇਰੀ ਤੋਂ ਸਿਵਲ ਹਸਪਤਾਲ 'ਚ ਮੀਡੀਆ ਦੀ ਐਂਟਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ।

ਆਸ਼ਾ ਵਰਕਰ ਅਤੇ ਐਨਮ ਨੂੰ ਕਾਰਨ ਦੱਸੋ ਨੋਟਿਸ ਜਾਰੀ
ਗੇਟ 'ਤੇ ਗਰਭਵਤੀ ਮਹਿਲਾ ਦੀ ਡਿਲਿਵਰੀ ਹੋਣ ਦੇ ਮਾਮਲੇ 'ਚ ਡਾ. ਗੁਰਿੰਦਰ ਕੌਰ ਚਾਵਲਾ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਡਿਸਟ੍ਰਿਕਟ ਫੈਮਿਲੀ ਵੈੱਲਫੇਅਰ ਅਫਸਰ ਡਾ. ਸੁਰਿੰਦਰ ਕੌਰ ਨੇ ਸਬੰਧਤ ਏਰੀਆ ਦੀ ਆਸ਼ਾ ਵਰਕਰ ਅਤੇ ਐਨਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਦੋ ਦਿਨ 'ਚ ਰਿਪੋਰਟ ਦੇਣ ਲਈ ਕਿਹਾ ਕਿ ਮਹਿਲਾ ਦੀ ਰਜਿਸਟ੍ਰੇਸ਼ਨ ਉਨ੍ਹਾਂ ਦੇ ਕੋਲ ਕਿਉਂ ਨਹੀਂ ਹੈ? ਉਥੇ ਹੀ ਹਸਪਤਾਲ 'ਚ ਮੌਜੂਦ ਆਸ਼ਾ ਵਰਕਰ ਅਤੇ ਐਨਮ ਨੇ ਦੱਸਿਆ ਕਿ ਉਹ ਕਈ ਵਾਰ ਉਕਤ ਗਰਭਵਤੀ ਮਹਿਲਾ ਦੇ ਘਰ ਗਏ ਸਨ ਪਰ ਮਹਿਲਾ ਘਰ ਨਹੀਂ ਮਿਲੀ।


shivani attri

Content Editor

Related News