ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

Thursday, Apr 08, 2021 - 11:07 AM (IST)

ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਜਲੰਧਰ : ਮਹਾਨਗਰ ਜਲੰਧਰ ਸ਼ਹਿਰ ਖੇਡਾਂ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਦੂਰ-ਦੂਰ ਤੋਂ ਲੋਕ ਜਲੰਧਰ ਵਿਚ ਖੇਡਾਂ ਦਾ ਸਾਮਾਨ ਲੈਣ ਆਉਂਦੇ ਸਨ ਪਰ ਹੁਣ ਸ਼ਹਿਰ ਵਿਚ ਖੇਡਾਂ ਦੀ ਬਜਾਏ ਸਪਾ ਸੈਂਟਰਾਂ ਦੀ ਭਰਮਾਰ ਹੁੰਦੀ ਜਾ ਰਹੀ ਹੈ, ਜਿਨ੍ਹਾਂ ਦੀ ਆੜ ਵਿਚ ਦੇਹ ਵਪਾਰ ਦਾ ‘ਗੰਦਾ ਧੰਦਾ’ ਵਧ-ਫੁੱਲ ਰਿਹਾ ਹੈ। ਇਨ੍ਹਾਂ ਸਪਾ ਸੈਂਟਰਾਂ ਵਿਚੋਂ ਕੁਝ ਵਿਚ ਲੋਕ ਹੈਲਥ ਨਾਲ ਸਬੰਧਤ ਸਮੱਸਿਆਵਾਂ ਲੈ ਕੇ ਜਾਂਦੇ ਹਨ ਅਤੇ ਉਨ੍ਹਾਂ ਦਾ ਉਥੇ ਇਲਾਜ ਵੀ ਹੁੰਦਾ ਹੈ ਪਰ ਕਈ ਸਪਾ ਸੈਂਟਰ ਸ਼ਹਿਰ ਵਿਚ ਦੇਹ ਵਪਾਰ ਦਾ ਧੰਦਾ ਤੇਜ਼ੀ ਨਾਲ ਫੈਲਾਅ ਰਹੇ ਹਨ। ਇਨ੍ਹਾਂ ਦਾ ਲੋਕਾਂ ਦੀ ਹੈਲਥ ਨਾਲ ਦੂਰ-ਦੂਰ ਤੱਕ ਕੋਈ ਲੈਣਾ-ਦੇਣਾ ਨਹੀਂ ਹੈ। ਜਲੰਧਰ ਵਿਚ ਸਪਾ ਸੈਂਟਰਾਂ ਦੀ ਆੜ ਵਿਚ ਚੱਲ ਰਹੇ ‘ਗੰਦੇ ਧੰਦੇ’ ਨੂੰ ਲੈ ਕੇ ਰੋਜ਼ਾਨਾ ਨਵੇਂ ਤੋਂ ਨਵੇਂ ਖ਼ੁਲਾਸੇ ਹੋ ਰਹੇ ਹਨ ਪਰ ਮਾਮਲਿਆਂ ਨੂੰ ਲੈ ਕੇ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਪੁਲਸ ਪ੍ਰਬੰਧਨ ਗੰਭੀਰਤਾ ਵਿਖਾ ਰਿਹਾ ਹੈ।

ਇਹ ਧੰਦਾ ਜਿੰਨਾ ਗੰਦਾ ਹੈ, ਓਨਾ ਹੀ ਇਸ ਧੰਦੇ ਵਿਚ ਕਮਾਈ ਹੈ। ਪ੍ਰਤੀ ਗਾਹਕ ਇਸ ਸਪਾ ਵਿਚ ਮਸਾਜ ਦੇ ਨਾਂ ’ਤੇ 1000 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਵਸੂਲ ਕੀਤੇ ਜਾਂਦੇ ਹਨ। ਜਲੰਧਰ ਵਿਚ ਇਸ ‘ਧੰਦੇ’ ਵਿਚ ਇਕ ਸਰਕਾਰੀ ਮਹਿਕਮੇ ਵਿਚ ਅਹਿਮ ਅਹੁਦੇ ’ਤੇ ਤਾਇਨਾਤ ਕਰਮਚਾਰੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

PunjabKesari

ਇਨ੍ਹਾਂ ਇਲਾਕਿਆਂ ਵਿਚ ਚੱਲ ਰਿਹੈ ਸਪਾ ਦਾ ਧੰਦਾ
ਸ਼ਹਿਰ ਦੇ ਕਈ ਪ੍ਰਮੁੱਖ ਇਲਾਕਿਆਂ ਜਿਨ੍ਹਾਂ ਵਿਚ ਪੀ. ਪੀ. ਆਰ., ਮਾਡਲ ਟਾਊਨ, ਰਾਮਾ ਮੰਡੀ, ਗੜ੍ਹਾ ਰੋਡ, ਕੂਲ ਰੋਡ, ਇਨਕਮ ਟੈਕਸ ਕਾਲੋਨੀ ਰੋਡ, ਅਰਬਨ ਅਸਟੇਟ ਫੇਜ਼-2 ਵਰਗੇ ਇਲਾਕੇ ਸ਼ਾਮਲ ਹਨ, ਜਿਨ੍ਹਾਂ ਵਿਚ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੇ ਸਪਾ ਸੈਂਟਰ ਖੁੱਲ੍ਹ ਗਏ ਹਨ। ਇਨ੍ਹਾਂ ਵਿਚ ਸਿਰਫ ਅਤੇ ਸਿਰਫ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪੁਲਸ ਇਨ੍ਹਾਂ ਸਪਾ ਸੈਂਟਰਾਂ ’ਤੇ ਨਾ ਤਾਂ ਰੇਡ ਕਰਦੀ ਹੈ ਅਤੇ ਨਾ ਹੀ ਇਨ੍ਹਾਂ ’ਤੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੀ ਹੈ। ਦਿਲਚਸਪ ਗੱਲ ਹੈ ਕਿ ਇਨ੍ਹਾਂ ਸਪਾ ਸੈਂਟਰਾਂ ਵਿਚ ਕਈ ਸਫੈਦਪੋਸ਼ ਲੋਕ ਆਉਂਦੇ-ਜਾਂਦੇ ਹਨ ਪਰ ਉਨ੍ਹਾਂ ਵਿਚੋਂ ਕਿੰਨੇ ਸਿਰਫ ਸਪਾ ਸੈਂਟਰਾਂ ਦੇ ਤੌਰ ’ਤੇ ਜਾਂ ਹੈਲਥ ਇਸ਼ੂ ਦੇ ਲਈ ਜਾਂਦੇ ਹਨ। ਕੁਝ ਦੇਰ ਪਹਿਲਾਂ ਸ਼ਹਿਰ ਦੇ ਕੁਝ ਸਪਾ ਸੈਂਟਰਾਂ ’ਤੇ ਪੁਲਸ ਨੇ ਰੇਡ ਕੀਤੀ ਪਰ ਉਸ ਤੋਂ ਬਾਅਦ ਵੀ ਕਥਿਤ ਸੈਂਟਿੰਗ ਤੋਂ ਬਾਅਦ ਕੰਮ ਫਿਰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ।

ਕਈ ਰਸੂਖਦਾਰ ਲੋਕਾਂ ਦੇ ਨਾਂ ਜੁੜੇ ਹਨ ਇਸ ‘ਗੰਦੇ ਧੰਦੇ’ ਨਾਲ 
ਪੁਲਸ ਅਤੇ ਕੁਝ ਸ਼ਹਿਰ ਦੇ ਰਸੂਖਦਾਰ ਲੋਕਾਂ ਦੀ ਛਤਰ-ਛਾਇਆ ਕਾਰਨ ਇਨ੍ਹਾਂ ਕਥਿਤ ਦੇਹ ਵਪਾਰ ਦੇ ਅੱਡਿਆਂ ’ਤੇ ਕੋਈ ਜਾਂਚ ਨਹੀਂ ਕਰਦਾ, ਜਿਸ ਕਾਰਣ ਇਹ ਧੰਦਾ ਤੇਜ਼ੀ ਨਾਲ ਵਧ-ਫੁੱਲ ਰਿਹਾ ਹੈ। ਖਬਰ ਅਨੁਸਾਰ ਜਲੰਧਰ ਵਿਚ 2 ਭਰਾਵਾਂ ਅਤੇ ਉਨ੍ਹਾਂ ਦੀ ਇਕ ਮਹਿਲਾ ਦੋਸਤ ਵੱਲੋਂ ਇਨ੍ਹੀਂ ਦਿਨੀਂ ਇਸ ਗੰਦੇ ਧੰਦੇ ਵਿਚ ਖੂਬ ਕਮਾਈ ਕੀਤੀ ਜਾ ਰਹੀ ਹੈ। 
ਜਲੰਧਰ ਵਿਚ ਮਿੱਠਾਪੁਰ ਦੇ ਨੇੜੇ ਸਥਿਤ ਚਰਚਿਤ ਮਾਰਕੀਟ ਵਿਚ ਅੱਜ ਤੋਂ ਕੁਝ ਸਾਲ ਪਹਿਲਾਂ ਬੇਸਮੈਂਟ ਵਿਚ ਇਸ ਧੰਦੇ ਨੂੰ 2 ਭਰਾਵਾਂ ਅਤੇ ਉਨ੍ਹਾਂ ਦੀ ਇਕ ਮਹਿਲਾ ਦੋਸਤ ਨੇ ਸ਼ੁਰੂ ਕੀਤਾ ਸੀ। ਮਹਿਲਾ ਅਤੇ ਇਕ ਨਾਂ ਦੇ ਪਾਰਟਨਰ ਨੇ ਕਿਉਂਕਿ ਪਹਿਲਾਂ ਵੀ ਕਿਸੇ ਸਪਾ ਵਿਚ ਕੰਮ ਕੀਤਾ ਸੀ, ਤਾਂ ਉਹ ਕਾਫ਼ੀ ਕੁਝ ਇਸ ਧੰਦੇ ਬਾਰੇ ਜਾਣਦੇ ਸਨ। ਇਸ ਲਈ ਉਨ੍ਹਾਂ ਨੂੰ ਇਹ ‘ਗੰਦਾ ਧੰਦਾ’ ਅਸਟੈਬਲਿਸ਼ ਕਰਨ ਵਿਚ ਮੁਸ਼ਕਿਲ ਨਹੀਂ ਆਈ। ਇਨ੍ਹਾਂ ਦੇ ਇਸ ਧੰਦੇ ਵਿਚ ਸਾਥ ਦਿੱਤਾ ਸ਼ਹਿਰ ਦੇ ਇਕ ਸਰਕਾਰੀ ਵਿਭਾਗ ਦੇ ਕਰਮਚਾਰੀ ਨੇ। ਅੱਜ ਉਹ ਸਰਕਾਰੀ ਨੌਕਰੀ ਦੇ ਨਾਲ-ਨਾਲ ਇਸ ਸਪਾ ਸੈਂਟਰ ਵਿਚ ‘ਸਾਈਲੈਂਟ ਪਾਰਟਨਰ’ ਵੀ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸ਼ਹਿਰ ਵਾਸੀਆਂ ਲਈ ਨਵੀਆਂ ਹਦਾਇਤਾਂ ਜਾਰੀ

PunjabKesari

‘ਪੀ’ ਸ਼ਬਦ ਵਾਲਾ ਸਪਾ ਸੈਂਟਰ ਚਰਚਾ ’ਚ
ਸ਼ਹਿਰ ਦੀ ਚਰਚਿਤ ਮਾਰਕੀਟ ਵਿਚ ‘ਪੀ’ ਸ਼ਬਦ ਵਾਲੇ ਇਸ ਸਪਾ ਸੈਂਟਰ ਦੀਆਂ ਹੁਣ ਹੋਰ ਵੀ ਕਈ ਬ੍ਰਾਂਚਾਂ ਖੁੱਲ੍ਹ ਗਈਆਂ ਹਨ। ਮੋਟੀ ਕਮਾਈ ਕਾਰਨ ਹੁਣ ਤਾਂ ਸਪਾ ਸੈਂਟਰ ਗਲੀਆਂ-ਮੁਹੱਲਿਆਂ ਵਿਚ ਵੀ ਖੁੱਲ੍ਹਣ ਲੱਗੇ ਹਨ। ਹਾਲ ਹੀ ਵਿਚ ਇਸ ਸਪਾ ਸੈਂਟਰ ਦੀ ਇਕ ਬ੍ਰਾਂਚ ਇਸੇ ਰੋਡ ’ਤੇ ਰਿਹਾਇਸ਼ੀ ਇਲਾਕੇ ਵਿਚ ਖੋਲ੍ਹੀ ਗਈ ਹੈ। ਪਤਾ ਲੱਗਾ ਹੈ ਕਿ ਮਿੱਠਾਪੁਰ ਰੋਡ ’ਤੇ ਬੈਂਕ ਨਾਲ ਸਬੰਧਤ ਇਕ ਕਾਲੋਨੀ ਵਿਚ ਇਸ ਸਪਾ ਸੈਂਟਰ ਦੀ ਬ੍ਰਾਂਚ ਦੇ ਕਾਰਣ ਇਲਾਕੇ ਦੇ ਲੋਕ ਤੱਕ ਪ੍ਰੇਸ਼ਾਨ ਹਨ। ਕਈ ਸਫੈਦਪੋਸ਼ ਇਸ ਇਲਾਕੇ ਵਿਚ ਗੱਡੀਆਂ ਵਿਚ ਆਉਂਦੇ-ਜਾਂਦੇ ਵੇਖੇ ਜਾ ਸਕਦੇ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਰਿਹਾ ਹੈ। ਸ਼ਾਹਿਦ ਲੰਬੀ-ਚੌੜੀ ਸੈਟਿੰਗ ਕਾਰਨ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੇ ਸਪਾ ਸੈਂਟਰ ’ਤੇ ਕਾਰਵਾਈ ਨਹੀਂ ਹੁੰਦੀ।

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ

ਆਉਣ ਵਾਲੇ ਦਿਨਾਂ ਵਿਚ ਹੋ ਸਕਦੇ ਹਨ ਕਈ ਖ਼ੁਲਾਸੇ
ਸੂਤਰ ਤਾਂ ਇਹ ਵੀ ਦੱਸ ਰਹੇ ਹਨ ਕਿ ਕਈ ਸ਼ਹਿਰ ਦੇ ਰਸੂਖਦਾਰ ਲੋਕ ਇਥੇ ਮੰਥਲੀ ਵੀ ਲੈਂਦੇ ਹਨ ਪਰ ਕੌਣ ਹਨ ਇਹ ਲੋਕ ਅਤੇ ਕਿਵੇਂ ਚੱਲ ਰਿਹਾ ਹੈ ਇਹ ਧੰਦਾ, ਉਸ ਉਪਰੋਂ ਜਲਦ ਹੀ ਪਰਦਾ ਉਠਾਇਆ ਜਾਵੇਗਾ, ਜਿਸ ’ਚ ਕੁਝ ਰਸੂਖਦਾਰ ਲੋਕਾਂ ਦੀ ਤਾਂ ਪੋਲ ਖੁੱਲ੍ਹੇਗੀ ਹੀ, ਨਾਲ ਹੀ ਇਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲਿਆਂ ਦਾ ਵੀ ਖ਼ੁਲਾਸਾ ਹੋ ਸਕਦਾ ਹੈ। ਪਤਾ ਲੱਗਾ ਹੈ ਕਿ ਦਿੱਲੀ ਤੋਂ ਜਲੰਧਰ ਆ ਕੇ ਸਪਾ ਸੈਂਟਰ ਖੋਲ੍ਹਣ ਵਾਲੇ ਇਕ ‘ਏ’ ਨਾਂ ਦੇ ਵਿਅਕਤੀ ਦਾ ਇਨ੍ਹੀਂ ਦਿਨੀਂ ਸ਼ਹਿਰ ਦੀ ਸਪਾ ਇੰਡਸਟਰੀ ਵਿਚ ਕਾਫੀ ਨਾਂ ਬਣ ਗਿਆ ਹੈ, ਜਿਸ ਬਾਰੇ ਕੁਝ ਦਿਨਾਂ ਵਿਚ ਵੱਡਾ ਖੁਲਾਸਾ ਹੋ ਸਕਦਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News