ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ 'ਜਲੰਧਰ', ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ

Sunday, Oct 10, 2021 - 10:26 AM (IST)

ਜਲੰਧਰ (ਖੁਰਾਣਾ)– ਪਿਛਲੇ ਕੁਝ ਸਾਲਾਂ ਤੋਂ ਵਾਤਾਵਰਣ ਸੰਤੁਲਨ ਦੇ ਨਾਲ-ਨਾਲ ਪ੍ਰਦੂਸ਼ਣ ਪ੍ਰਤੀ ਵੀ ਲੋਕ ਚੌਕਸ ਹੋਏ ਹਨ ਪਰ ਅੱਜ ਜਲੰਧਰ ਸ਼ਹਿਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਕੇ ਰਹਿ ਗਿਆ ਹੈ ਅਤੇ ਲੋਕ ਚਾਹ ਕੇ ਵੀ ਕੁਝ ਨਹੀਂ ਕਰ ਪਾ ਰਹੇ। ਜ਼ਿਕਰਯੋਗ ਹੈ ਕਿ ਇਸ ਸਮੇਂ ਜਲੰਧਰ ਨਗਰ ਨਿਗਮ ਦੇ ਨਾਲ-ਨਾਲ ਸਮਾਰਟ ਸਿਟੀ ਕੰਪਨੀ ਨੇ ਵੀ ਆਪਣੇ ਕਈ ਪ੍ਰਾਜੈਕਟ ਇਕੱਠੇ ਸ਼ੁਰੂ ਕਰ ਦਿੱਤੇ ਹਨ। ਵੱਖ-ਵੱਖ ਪ੍ਰਾਜੈਕਟਾਂ ਲਈ ਦਰਜਨਾਂ ਸੜਕਾਂ ਨੂੰ ਪੁੱਟ ਕੇ ਉਨ੍ਹਾਂ ਦੇ ਹੇਠਾਂ ਵੱਡੀਆਂ-ਵੱਡੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਪੁਟਾਈ ਨਾਲ ਨਿਕਲੀ ਮਿੱਟੀ ਨੇ ਇਨ੍ਹੀਂ ਦਿਨੀਂ ਗਰਮੀਆਂ ਵਿਚ ਪਾਊਡਰ ਦਾ ਰੂਪ ਧਾਰਨ ਕਰ ਲਿਆ ਹੈ।

ਇਹੀ ਮਿੱਟੀ ਹਵਾ ਵਿਚ ਉੱਡ ਕੇ ਸ਼ਹਿਰ ਨੂੰ ਪ੍ਰਦੂਸ਼ਿਤ ਕਰ ਰਹੀ ਹੈ, ਜਿਸ ਨਾਲ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਨਿਗਮ ਅਤੇ ਸਮਾਰਟ ਸਿਟੀ ਦੇ ਅਧਿਕਾਰੀ ਇਸ ਦ੍ਰਿਸ਼ ਨੂੰ ਵੇਖ ਕੇ ਖ਼ੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ ਤਾਂ ਕਿ ਜਿੰਨੀ ਗਿਣਤੀ ਵਿਚ ਸੜਕਾਂ ਨੂੰ ਪੁੱਟ ਦਿੱਤਾ ਗਿਆ ਹੈ, ਓਨੀ ਗਿਣਤੀ ਵਿਚ ਹੁਣ ਸੜਕਾਂ ਨੂੰ ਬਣਾਉਣਾ ਕਾਫ਼ੀ ਮੁਸ਼ਕਲ ਭਰਿਆ ਕੰਮ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਵੱਲੋਂ ਕੀਤੀ ਗਈ 'ਭੁੱਖ ਹੜਤਾਲ' ਨੂੰ ਸੁਖਬੀਰ ਨੇ ਦੱਸਿਆ ਡਰਾਮਾ, ਕਿਹਾ-ਕਰ ਰਿਹੈ ਸਰਕਸ

ਦਮਾ, ਟੀ. ਬੀ. ਅਤੇ ਸਾਹ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕ
ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਦੇ ਅਧਿਕਾਰੀਆਂ ਨੇ ਆਪਣੀ ਲਾਪ੍ਰਵਾਹੀ ਅਤੇ ਨਾਲਾਇਕੀ ਨਾਲ ਜਲੰਧਰ ਨੂੰ ਸਭ ਤੋਂ ਪ੍ਰਦੂਸ਼ਿਤ ਬਣਾ ਤਾਂ ਦਿੱਤਾ ਹੈ ਪਰ ਹੁਣ ਸੜਕਾਂ ਤੋਂ ਉੱਡ ਰਹੀ ਮਿੱਟੀ ਲੋਕਾਂ ਵਿਚ ਟੀ. ਬੀ., ਦਮਾ ਅਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਨਾ ਸਿਰਫ ਡਾਕਟਰਾਂ ਕੋਲ ਪਹੁੰਚ ਰਹੇ ਹਨ, ਸਗੋਂ ਉੱਡਦੀ ਮਿੱਟੀ ਕਾਰਨ ਉਨ੍ਹਾਂ ਦੀਆਂ ਅੱਖਾਂ ਵਿਚ ਜਲਣ ਅਤੇ ਚਮੜੀ ਨਾਲ ਸਬੰਧਤ ਬੀਮਾਰੀਆਂ ਵੀ ਪੈਦਾ ਹੋ ਰਹੀਆਂ ਹਨ। ਕਿਸੇ ਵੀ ਮਹਿਕਮੇ ਦੇ ਅਧਿਕਾਰੀ ਨੂੰ ਸ਼ਹਿਰ ਦੀ ਇਸ ਦੁਰਦਸ਼ਾ ਦੀ ਕੋਈ ਫਿਕਰ ਤੱਕ ਨਹੀਂ ਹੈ।

ਇਹ ਵੀ ਪੜ੍ਹੋ: 13 ਸਾਲਾ ਬੱਚੀ ਨੂੰ ਬੇਹੋਸ਼ ਕਰਕੇ 2 ਨੌਜਵਾਨਾਂ ਨੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਮੌਤ ਤੱਕ ਰਹਿਣਗੇ ਜੇਲ੍ਹ ਅੰਦਰ

50 ਅਤੇ 500 ਕਰੋੜ ਦਾ ਕੰਮ ਕਰ ਰਹੀਆਂ ਕੰਪਨੀਆਂ ਕੋਲ ਬੈਰੀਕੇਡ ਤੱਕ ਨਹੀਂ
ਸਮਾਰਟ ਸਿਟੀ ਕੰਪਨੀ ਨੇ ਇਨ੍ਹੀਂ ਦਿਨੀਂ 50 ਕਰੋੜ ਰੁਪਏ ਦੀ ਲਾਗਤ ਵਾਲਾ ਸਮਾਰਟ ਰੋਡਜ਼ ਪ੍ਰਾਜੈਕਟ ਸ਼ੁਰੂ ਕੀਤਾ ਹੋਇਆ ਹੈ, ਜਿਸ ਤਹਿਤ ਸ਼ਹਿਰ ਦੀਆਂ ਮੇਨ ਸੜਕਾਂ ਨੂੰ ਪੁਟਿਆ ਜਾ ਚੁੱਕਾ ਹੈ। ਕੰਪਨੀ ਨੇ ਜਿਹੜੀਆਂ ਸੜਕਾਂ ’ਤੇ ਅੱਜਕਲ ਪੁਟਾਈ ਸ਼ੁਰੂ ਕੀਤੀ ਹੋਈ ਹੈ, ਉਥੇ ਨਾ ਤਾਂ ਟਰੈਫਿਕ ਨੂੰ ਡਾਈਵਰਟ ਕਰਨ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਗਈ ਹੈ ਤਾਂਕਿ ਵਾਹਨ ਚਾਲਕ ਪੁੱਟੀ ਜਾ ਚੁੱਕੀ ਸੜਕ ਵੱਲ ਨਾ ਜਾਣ। ਇਕ ਪਾਸੇ ਡਿੱਚ ਮਸ਼ੀਨ ਚੱਲ ਰਹੀ ਹੁੰਦੀ ਹੈ ਅਤੇ ਦੂਜੇ ਪਾਸੇ ਵਾਹਨ ਖ਼ਤਰਨਾਕ ਢੰਗ ਨਾਲ ਨਿਕਲਦੇ ਹਨ। ਅਜਿਹੇ ਵਿਚ ਕੋਈ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ। ਦੂਜੇ ਪਾਸੇ 500 ਕਰੋੜ ਰੁਪਏ ਦੀ ਲਾਗਤ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਕੰਮ ਕਰ ਰਹੀ ਕੰਪਨੀ ਨੇ ਵੀ ਕਿਤੇ ਕੋਈ ਬੈਰੀਕੇਡਿੰਗ ਨਹੀਂ ਕੀਤੀ। ਟੈਗੋਰ ਹਸਪਤਾਲ ਦੇ ਸਾਹਮਣੇ ਪਾਈਪਾਂ ਮੇਨ ਸੜਕ ਦੇ ਕਿਨਾਰੇ ’ਤੇ ਹੀ ਪਈਆਂ ਹੋਈਆਂ ਹਨ ਅਤੇ ਪੁਟਾਈ ਵਾਲੀ ਸੜਕ ਬੈਠਣ ਨਾਲ ਦੁਰਘਟਨਾ ਹੋਣ ਦਾ ਡਰ ਵੀ ਬਣਿਆ ਹੋਇਆ ਹੈ। ਨਿਗਮ ਅਤੇ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀ ਵੀ ਇਨ੍ਹਾਂ ਕੰਪਨੀਆਂ ਨੂੰ ਕੁਝ ਨਹੀਂ ਕਹਿ ਰਹੇ ਹਨ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਦੇ ਪਰਿਵਾਰਾਂ ਲਈ 5-5 ਲੱਖ ਦੇਣ ਦਾ ਐਲਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News