ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

Sunday, Oct 02, 2022 - 12:37 PM (IST)

ਦੇਸ਼ ਪੱਧਰੀ ਸਰਵੇਖਣ ’ਚ 154ਵੇਂ ਰੈਂਕ ’ਤੇ ਆਇਆ ਜਲੰਧਰ ਸ਼ਹਿਰ, ਸਵੱਛਤਾ ਰੈਂਕਿੰਗ ’ਚ 7 ਅੰਕਾਂ ਦਾ ਸੁਧਾਰ

ਜਲੰਧਰ (ਖੁਰਾਣਾ)– ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਨੇ ਸ਼ਨੀਵਾਰ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਸਵੱਛਤਾ ਸਰਵੇਖਣ 2022 ਦੇ ਨਤੀਜੇ ਐਲਾਨੇ। ਇਸ ਦੌਰਾਨ ਦੇਸ਼ ਪੱਧਰੀ ਸਰਵੇਖਣ 'ਚ ਜਲੰਧਰ ਸ਼ਹਿਰ ਸਵੱਛਤਾ ਰੈਂਕਿੰਗ ਵਿਚ 154ਵੇਂ ਸਥਾਨ ’ਤੇ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਲੰਧਰ ਦਾ ਰੈਂਕ ਡਿੱਗ ਕੇ 161 ’ਤੇ ਪਹੁੰਚ ਗਿਆ ਸੀ ਪਰ ਇਸ ਵਾਰ ਰੈਂਕਿੰਗ ਵਿਚ 7 ਸਥਾਨਾਂ ਦਾ ਮਾਮੂਲੀ ਸੁਧਾਰ ਹੋਇਆ ਹੈ। ਰੈਂਕਿੰਗ ਸਬੰਧੀ ਆਏ ਨਤੀਜਿਆਂ ਵਿਚ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਰਾਹਤ ਦੀ ਸਾਹ ਲਈ ਹੈ।

ਜ਼ਿਕਰਯੋਗ ਹੈ ਕਿ ਇਸ ਵਾਰ ਸਵੱਛਤਾ ਸਰਵੇਖਣ ਰੈਂਕਿੰਗ 6000 ਅੰਕਾਂ ’ਤੇ ਆਧਾਰਿਤ ਸੀ, ਜਿਸ ਵਿਚੋਂ ਜਲੰਧਰ ਨਿਗਮ ਨੂੰ 3413 ਅੰਕ ਪ੍ਰਾਪਤ ਹੋਏ ਹਨ। ਨਿਗਮ ਨੂੰ ਸਭ ਤੋਂ ਘੱਟ ਅੰਕ ਸਰਟੀਫਿਕੇਸ਼ਨ ਵਰਗ ਵਿਚ ਮਿਲੇ ਹਨ, ਜਿਸ ਦੇ 1800 ਅੰਕ ਸਨ ਪਰ ਨਿਗਮ ਨੂੰ 600 ਅੰਕ ਹੀ ਪ੍ਰਾਪਤ ਹੋਏ। ਸਰਵਿਸ ਲੈਵਲ ਅਤੇ ਸਿਟੀਜ਼ਨ ਵਾਇਸ ਵਿਚ ਨਿਗਮ ਨੇ 1400 ਤੋਂ ਵੱਧ ਅੰਕ ਪ੍ਰਾਪਤ ਕਰਕੇ ਸਨਮਾਨਯੋਗ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਜ਼ਿਆਦਾ ਵਧੀਆ ਨਹੀਂ ਹਨ ਸ਼ਹਿਰ ਦੇ ਸਫ਼ਾਈ ਸਬੰਧੀ ਹਾਲਾਤ
ਵੇਖਿਆ ਜਾਵੇ ਤਾਂ ਸ਼ਹਿਰ ਇਸ ਸਮੇਂ ਕੂੜੇ ਤੇ ਗੰਦਗੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ 25 ਟਰਾਲੀਆਂ ਵੱਲੋਂ ਸ਼ਹਿਰ ਦਾ ਕੂੜਾ ਚੁੱਕਿਆ ਜਾਂਦਾ ਸੀ ਪਰ ਕੁਝ ਸਮੇਂ ਤੋਂ ਇਨ੍ਹਾਂ ਟਰਾਲੀਆਂ ਦੇ ਠੇਕੇਦਾਰ ਨੂੰ ਪੇਮੈਂਟ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਨੇ ਕੰਮ ਬੰਦ ਕੀਤਾ ਹੋਇਆ ਹੈ। ਨਿਗਮ ਦੀਆਂ ਗੱਡੀਆਂ ਨੂੰ ਪੈਟਰੋਲ-ਡੀਜ਼ਲ ਨਾ ਮਿਲਣ ਕਾਰਨ ਹਰ ਚੌਥੇ ਦਿਨ ਕੂੜੇ ਦੀ ਲਿਫਟਿੰਗ ਠੱਪ ਹੋ ਜਾਂਦੀ ਹੈ। ਸ਼ਹਿਰ ਵਿਚ ਕੂੜੇ ਦੀ ਪ੍ਰੋਸੈਸਿੰਗ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਪੁਰਾਣਾ ਪਿਆ 10 ਲੱਖ ਟਨ ਕੂੜਾ ਵੀ ਬਾਇਓ-ਮਾਈਨਿੰਗ ਪਲਾਂਟ ਚਾਲੂ ਹੋਣ ਦੀ ਉਡੀਕ ਕਰ ਰਿਹਾ ਹੈ। ਸੜਕਾਂ ਆਦਿ ਦੀ ਸਫਾਈ ਤਾਂ ਬਿਲਕੁਲ ਵੀ ਨਹੀਂ ਹੋ ਰਹੀ।

ਇਹ ਵੀ ਪੜ੍ਹੋ: ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News