ਟਰੇਨਾਂ ਬੰਦ ਹੋਣ ਨਾਲ ਲੰਬੀ ਦੂਰੀ ਦਾ ਸਫਰ ਕਰਨ ਵਾਲੇ ਲੋਕ ਹੋ ਰਹੇ ਪਰੇਸ਼ਾਨ

Monday, Nov 02, 2020 - 11:18 AM (IST)

ਟਰੇਨਾਂ ਬੰਦ ਹੋਣ ਨਾਲ ਲੰਬੀ ਦੂਰੀ ਦਾ ਸਫਰ ਕਰਨ ਵਾਲੇ ਲੋਕ ਹੋ ਰਹੇ ਪਰੇਸ਼ਾਨ

ਜਲੰਧਰ (ਪੁਨੀਤ)— ਪਿਛਲੇ ਕਈ ਦਿਨਾਂ ਤੋਂ ਮੁਸਾਫ਼ਿਰਾਂ ਦੀ ਗਿਣਤੀ ਘੱਟ ਹੋਣ ਕਾਰਨ ਗੁਆਂਢੀ ਸੂਬਿਆਂ ਹਿਮਾਚਲ ਅਤੇ ਹਰਿਆਣਾ 'ਚ ਬੱਸਾਂ ਘੱਟ ਗਿਣਤੀ 'ਚ ਚੱਲ ਰਹੀਆਂ ਹਨ, ਜਿਸ ਨਾਲ ਵਪਾਰ ਦੇ ਸਿਲਸਿਲੇ ਨਾਲ ਦੂਜੇ ਸੂਬਿਆਂ ਨੂੰ ਜਾਣ ਵਾਲੇ ਵਪਾਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕੁਲੈਕਸ਼ਨ ਘੱਟ ਹੋਣ ਕਾਰਨ ਰੋਡਵੇਜ਼ ਵੱਲੋਂ ਗੁਆਂਢੀ ਸੂਬਿਆਂ 'ਚ ਭੇਜੀਆਂ ਜਾਣ ਵਾਲੀਆਂ ਬੱਸਾਂ ਦੀ ਆਵਾਜਾਈ ਪੰਜਾਬ ਭਰ 'ਚ ਘੱਟ ਕੀਤੀ ਗਈ ਹੈ ਅਤੇ ਹਿਮਾਚਲ ਤੋਂ ਆਉਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਘੱਟ ਹੋਈ ਹੈ। ਉਥੇ ਹੀ ਟਰੇਨਾਂ ਬੰਦ ਹੋਣ ਨਾਲ ਲੰਬੀ ਦੂਰੀ ਦਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹ੍ਰੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ

ਵਪਾਰੀਆਂ ਅਤੇ ਹੋਰਨਾਂ ਯਾਤਰੀਆਂ ਨੂੰ ਆਉਣ ਵਾਲੀ ਮੁਸ਼ਕਿਲ ਦੇ ਮੱਦੇਨਜ਼ਰ ਸੋਮਵਾਰ ਤੋਂ ਰੋਡਵੇਜ਼ ਵੱਲੋਂ ਹਿਮਾਚਲ ਅਤੇ ਹਰਿਆਣਾ ਵਿਚ ਆਮ ਤੌਰ 'ਤੇ ਬੱਸਾਂ ਚਲਾਈਆ ਜਾ ਰਹੀਆਂ ਹਨ ਕਿਉਂਕਿ ਛੁੱਟੀਆਂ ਨਿਕਲ ਚੁੱਕੀਆਂ ਹਨ ਅਤੇ ਮੁਸਾਫਿਰਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਇਸ ਲੜੀ ਤਹਿਤ ਹਿਮਾਚਲ ਦੇ ਧਾਰਮਿਕ ਸਥਾਨਾਂ, ਸ਼ਿਮਲਾ, ਧਰਮਸ਼ਾਲਾ ਆਦਿ ਰੂਟਾਂ 'ਤੇ ਸਵੇਰੇ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਉਥੇ ਹਰਿਆਣਾ ਦੇ ਕੁੰਡਲੀ ਬੈਰੀਅਰ ਤੱਕ ਵੱਡੀ ਗਿਣਤੀ 'ਚ ਬੱਸਾਂ ਰਵਾਨਾਂ ਹੋਣਗੀਆਂ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਜਲੰਧਰ ਬੱਸ ਅੱਡੇ 'ਤੇ ਦੂਜੇ ਸੂਬਿਆਂ 'ਚ ਜਾਣ ਵਾਲੇ ਯਾਤਰੀ ਪਿਛਲੇ ਦਿਨਾਂ ਤੋਂ ਜ਼ਿਆਦਾ ਰਹੇ ਪਰ ਪੰਜਾਬ ਰੋਡਵੇਜ਼ ਵੱਲੋਂ ਸਾਰੇ ਰੂਟ ਨਹੀਂ ਚਲਾਏ ਗਏ, ਜਿਸ ਕਾਰਨ ਕਈ ਮੁਸਾਫ਼ਿਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬੱਸ ਅੱਡੇ ਤੋਂ ਵਾਪਸ ਜਾਣਾ ਪਿਆ। ਇਸ ਤਹਿਤ ਮੁਸਾਫ਼ਿਰ ਜਲੰਧਰ ਤੋਂ ਨੰਗਲ ਲਈ ਰਵਾਨਾ ਹੋਏ ਅਤੇ ਉਥੋਂ ਬੱਸਾਂ ਬਦਲ ਕੇ ਹਿਮਾਚਲ ਨੂੰ ਨਿਕਲੇ। ਦਿੱਲੀ ਆਦਿ ਜਾਣ ਵਾਲੇ ਲੋਕਾਂ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਹਟਾਉਣੀਆਂ ਪੈ ਰਹੀਆਂ ਹਨ।

ਇਹ ਵੀ ਪੜ੍ਹ੍ਰੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ

PunjabKesari

ਐਤਵਾਰ ਨੂੰ ਵੇਕਣ 'ਚ ਆਇਆ ਹੈ ਕਿ ਹਿਮਾਚਲ ਦੀਆਂ ਬੱਸਾਂ ਰੁਟੀਨ ਨਾਲ ਘੱਟ ਗਿਣਤੀ 'ਚ ਜਲੰਧਰ ਪਹੁੰਚੀਆਂ ਪਰ ਜੋ ਬੱਸਾਂ ਆਈਆਂ, ਉਨ੍ਹਾਂ ਨੂੰ ਆਸਾਨੀ ਨਾਲ ਸਵਾਰੀਆਂ ਮਿਲ ਗਈਆਂ ਅਤੇ ਸੀਟਾਂ ਭਰਨ ਲਈ ਜ਼ਿਆਦਾ ਦੇਰ ਤੱਕ ਉਡੀਕ ਨਹੀਂ ਕਰਨੀ ਪਈ। ਹਰਿਆਣਾ ਦੀ ਗੱਲ ਕੀਤੀ ਜਾਵੇ, ਤਾਂ ਜਲੰਧਰ ਡਿਪੂ ਵੱਲੋਂ ਅੱਜ ਸਾਰੇ ਟਾਈਮ ਨਹੀਂ ਚਲਾਏ ਗਏ, ਜਦੋਂਕਿ ਦੂਜੇ ਸ਼ਹਿਰਾਂ ਦੀ ਜਲੰਧਰ ਤੋਂ ਹੋ ਕੇ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵੀ ਘੱਟ ਹੀ ਰਹੀ। ਪੰਜਾਬ ਰੋਡਵੇਜ਼ ਵੱਲੋਂ ਸਾਰੇ ਟਾਈਮ ਟੇਬਲ 'ਤੇ ਬੱਸਾਂ ਨਾ ਚਲਾਉਣ ਦਾ ਪੂਰਾ ਲਾਭ ਹਰਿਆਣਾ ਰੋਡਵੇਜ਼ ਨੂੰ ਰਿਹਾ। ਜਲੰਧਰ ਬੱਸ ਅੱਡੇ 'ਤੇ ਪਹੁੰਚੀਆਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਭਰ-ਭਰ ਕੇ ਰਵਾਨਾ ਹੋਈਆਂ। ਅਧਿਕਾਰੀਆਂ ਦਾ ਕਹਿਣਾ ਹੈ ਿਕ ਪੰਜਾਬ ਰੋਡਵੇਜ਼ ਦੀਆਂ ਜਿਹੜੀਆਂ ਵੀ ਬੱਸਾਂ ਚੱਲੀਆਂ, ਉਹ ਵਧੀਆ ਕੁਲੈਕਸ਼ਨ ਕਰਕੇ ਵਾਪਸ ਪਰਤੀਆਂ। ਉਥੇ ਪੰਜਾਬ ਤੋਂ ਚੱਲਣ ਵਾਲੀਆਂ ਬੱਸਾਂ 'ਚ ਐਤਵਾਰ ਵੀ ਮੁਸਾਫ਼ਿਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵੇਖੀ ਗਈ। ਪੰਜਾਬ ਰੋਡਵੇਜ਼ ਵੱਲੋਂ 256 ਬੱਸਾਂ ਚਲਾਉਣ ਨਾਲ 3.82 ਲੱਖ ਰੁਪਏ ਦੀ ਕੁਲੈਕਸ਼ਨ ਹੋਈ, ਜੋ ਕਿ ਸ਼ਨੀਵਾਰ ਦੇ ਮੁਕਾਬਲੇ ਜ਼ਿਆਦਾ ਰਹੀ। ਉਥੇ ਜਲੰਧਰ ਡਿਪੂ-1 ਨੂੰ 62 ਬੱਸਾਂ ਚਲਾਉਣ ਨਾਲ 1.50 ਲੱਖ ਦੇ ਕਰੀਬ ਕੁਲੈਕਸ਼ਨ ਹੋਈ, ਜਦਕਿ ਡਿਪੂ-2 ਨੂੰ 37 ਬੱਸਾਂ ਤੋਂ 86 ਹਜ਼ਾਰ ਰੁਪਏ ਇਕੱਠੇ ਹੋਏ।

ਇਹ ਵੀ ਪੜ੍ਹ੍ਰੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ ਸਬੰਧੀ ਪੇਸ਼ ਕੀਤੇ ਚਲਾਨ 'ਚ ਹੋਏ ਵੱਡੇ ਖੁਲਾਸੇ

PunjabKesari

ਪੀ. ਆਰ. ਟੀ. ਸੀ. ਵੱਲੋਂ 40 ਦੇ ਕਰੀਬ ਬੱਸਾਂ ਚਲਾਈਆਂ ਗਈਆਂ, ਜਦਕਿ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ 319 ਬੱਸਾਂ ਵੱਖ-ਵੱਖ ਰੂਟਾਂ 'ਤੇ ਚਲਾਈਆਂ ਗਈਆਂ। ਦੂਜੇ ਸ਼ਹਿਰਾਂ ਤੋਂ ਆਈਆਂ ਬੱਸਾਂ ਿਵਚ ਜਲੰਧਰ ਡਿਪੂ ਤੋਂ ਹੋ ਕੇ ਲੰਘਣ ਵਾਲੀਆਂ ਹੁਸ਼ਿਆਰਪੁਰ ਦੀਆਂ ਬੱਸਾਂ ਦੀ ਗਿਣਤੀ 25, ਬਟਾਲਾ ਦੀ 29, ਜਦਕਿ ਨਵਾਂਸ਼ਹਿਰ ਦੀ ਿਗਣਤੀ 20 ਤੋਂ ਜ਼ਿਆਦਾ ਰਹੀ। ਇਸ ਤਰ੍ਹਾਂ ਨਾਲ ਅੱਜ ਚੰਡੀਗੜ੍ਹ ਰੂਟ 'ਤੇ ਆਮ ਵਾਂਗ ਮੁਸਾਫ਼ਿਰਾਂ ਨੇ ਸਫਰ ਕੀਤਾ।

ਜ਼ਿਆਦਾਤਰ ਵੇਖਣ 'ਚ ਆਇਆ ਹੈ ਕਿ ਸੋਮਵਾਰ ਨੂੰ ਪਹਿਲਾ ਵਰਕਿੰਗ ਡੇਅ ਹੋਣ ਕਾਰਨ ਡੈਲੀ ਪੈਸੰਜਰਾਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ।ਇਸ ਕਾਰਨ ਸੋਮਵਾਰ ਸਵੇਰ ਤੋਂ ਬੱਸ ਅੱਡੇ 'ਚ ਭੀੜ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਵੱਲੋਂ ਟਰੇਨਾਂ ਬੰਦ ਹੋਣ ਕਾਰਨ ਸਵੇਰੇ ਚੱਲਣ ਵਾਲੀਆਂ ਬੱਸਾਂ 'ਚ ਵੀ ਵਾਧਾ ਕੀਤਾ ਗਿਆ ਹੈ। ਡੇਲੀ ਪੈਸੰਜਰਾਂ ਕਾਰਣ ਪੰਜਾਬ ਦੇ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਦੀ ਿਗਣਤੀ ਵਧਣ ਨਾਲ ਕੁਲੈਕਸ਼ਨ ਵੀ ਵਧੀ ਹੈ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ ਲਈ 'ਕਣਕ ਦੇ ਬੀਜ' ਦੀ ਸਬਸਿਡੀ ਨੀਤੀ ਨੂੰ ਮਨਜ਼ੂਰੀ

ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ ਦੀ ਪੰਜਾਬ ਿਵਚ ਦਿਲਚਸਪੀ ਵਧੀ
ਵੇਖਣ 'ਚ ਆਇਆ ਹੈ ਿਕ ਰਾਜਸਥਾਨ ਤੋਂ ਆਉਣ ਵਾਲੀਆਂ ਬੱਸਾਂ 'ਚ ਮੁਸਾਫ਼ਿਰਾਂ ਦੀ ਗਿਣਤੀ ਆਮ ਵਾਂਗ ਵੇਖਣ ਨੂੰ ਿਮਲੀ। ਇਹੀ ਕਾਰਨ ਹੈ ਕਿ ਰਾਜਸਥਾਨ ਦੀਆਂ ਬੱਸਾਂ ਪੰਜਾਬ ਵੱਲ ਦਿਲਚਸਪੀ ਦਿਖਾ ਰਹੀਆਂ ਹਨ। ਪੰਜਾਬ ਦੀਆਂ ਬੱਸਾਂ ਨੂੰ ਰਾਜਸਥਾਨ ਜਾਣ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਹੁਣ ਸਾਰੇ ਡਿਪੂਆਂ ਵੱਲੋਂ ਰਾਜਸਥਾਨ ਬੱਸਾਂ ਭੇਜਣ ਦੀ ਸ਼ੁਰੂਆਤ ਨਹੀਂ ਕੀਤੀ ਗਈ। ਸਿਰਫ਼ ਬਾਰਡਰ ਏਰੀਏ ਦੇ ਡਿਪੂ ਹੀ ਰਾਜਸਥਾਨ ਜਾ ਰਹੇ ਹਨ।

ਸ਼ਾਮ ਨੂੰ ਘੱਟ ਰਹੀ ਮੁਸਾਫ਼ਿਰਾਂ ਦੀ ਗਿਣਤੀ
ਵੇਖਣ 'ਚ ਆਇਆ ਹੈ ਕਿ ਸਵੇਰ ਅਤੇ ਸ਼ਾਮ ਨੂੰ ਮੁਸਾਫ਼ਿਰ ਘੱਟ ਹੀ ਰਹਿੰਦੇ ਹਨ। ਡੇਲੀ ਪੈਸੰਜਰਾਂ ਨੂੰ ਛੱਡ ਕੇ ਆਮ ਪਬਲਿਕ ਦੁਪਹਿਰ ਸਮੇਂ ਸਫਰ ਨੂੰ ਮਹੱਤਵ ਦੇ ਰਹੇ ਹਨ। ਇਸ ਕਾਰਨ ਸ਼ਾਮ ਨੂੰ ਚੱਲਣ ਵਾਲੀਆਂ ਬੱਸਾਂ ਿਵਚ ਕਈ ਵਾਰ ਮੁਸਾਫਿਰ ਕਾਫੀ ਘੱਟ ਹੀ ਨਜ਼ਰ ਆ ਰਹੇ ਹਨ। ਸਵੇਰੇ ਚੱਲਣ ਵਾਲੀਆਂ ਬੱਸਾਂ ਨੂੰ ਵੀ ਸੀਟਾਂ ਭਰਨ ਲਈ ਉਡੀਕ ਕਰਨੀ ਪੈ ਰਹੀ ਹੈ। ਆਉਣ ਵਾਲੇ ਸਮੇਂ 'ਚ ਠੰਡ ਵਧਣ ਦੇ ਨਾਲ-ਨਾਲ ਮੁਸਾਫਿਰਾਂ ਦੀ ਗਿਣਤੀ ਸਵੇਰ ਸਮੇਂ ਹੋਰ ਘੱਟ ਹੋ ਜਾਵੇਗੀ। ਇਸ ਕਾਰਨ ਪ੍ਰਾਈਵੇਟ ਟਰਾਂਸਪੋਰਟਰਾਂ ਦਾ ਰੁਝਾਨ ਦੁਪਹਿਰ ਨੂੰ ਵਧੇਗਾ।

ਇਹ ਵੀ ਪੜ੍ਹੋ​​​​​​​: ​​​​​​​ਕੇਂਦਰ ਵੱਲੋਂ ਟਰੇਨਾਂ ਰੋਕੇ ਜਾਣ 'ਤੇ ਕੈਪਟਨ ਨੇ ਜੇ. ਪੀ. ਨੱਢਾ ਦੇ ਨਾਂ 'ਤੇ ਲਿਖੀ ਖੁੱਲ੍ਹੀ ਚਿੱਠੀ


author

shivani attri

Content Editor

Related News