ਜਲੰਧਰ ’ਚ ਭਿਆਨਕ ਹਾਦਸਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸਿਆ 13 ਸਾਲਾ ਮੁੰਡਾ, ਲੱਗੀ ਅੱਗ

Sunday, Jun 27, 2021 - 06:52 PM (IST)

ਜਲੰਧਰ ’ਚ ਭਿਆਨਕ ਹਾਦਸਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸਿਆ 13 ਸਾਲਾ ਮੁੰਡਾ, ਲੱਗੀ ਅੱਗ

ਜਲੰਧਰ (ਸੋਨੂੰ)— ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ’ਚ ਪੈਂਦੇ ਇਲਾਕੇ ਗ੍ਰੀਨ ਵੈਲੀ ’ਚ ਦੇਰ ਸ਼ਾਮ ਉਸ ਸਮੇਂ ਭੱਜਦੌੜ ਮਚ ਗਈ ਜਦੋਂ ਇਥੇ 13 ਸਾਲਾ ਮੁੰਡਾ ਘਰ ਦੇ ਉਪਰੋਂ ਲੰਘਣ ਵਾਲੀਆਂ ਹਾਈ ਵੋਲਟਜ ਤਾਰਾਂ ਨਾਲ ਸ਼ਾਰਟ ਸਰਕਿਟ ਹੋਣ ਕਰਕੇ ਅੱਗ ਦੀ ਚਪੇਟ ਆ ਗਿਆ। ਤਾਰਾਂ ’ਚ ਸ਼ਾਰਟ ਸਰਕਿਟ ਹੋਣ ਕਰਕੇ ਤਾਰਾਂ ਦੇ ਹੇਠਾਂ ਖੜ੍ਹਾ ਮੁੰਡੇ ਨੂੰ ਅੱਗ ਲੱਗ ਗਈ, ਜਿਸ ਨਾਲ ਉਹ ਕਰੀਬ 90 ਫ਼ੀਸਦੀ ਝੁਲਸ ਗਿਆ ਹੈ। 13 ਸਾਲਾ ਮੁੰਡੇ ਹਰਸ਼ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। 

ਇਹ ਵੀ ਪੜ੍ਹੋ: ਗੋਰਾਇਆ ਨੇੜੇ ਵਾਪਰੇ ਦਰਦਨਾਕ ਹਾਦਸੇ ’ਚ 4 ਭੈਣਾਂ ਦੇ ਇਕਤੌਲੇ ਭਰਾ ਸਣੇ 2 ਨੌਜਵਾਨਾਂ ਦੀ ਮੌਤ

PunjabKesari
ਮੁੰਡੇ ਦੀ ਮਾਂ ਰਾਣੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਮੁੰਡੇ ਨੂੰ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗੀ ਤਾਂ ਉਹ ਉਸ ਸਮੇਂ ਘਰ ’ਚ ਨਹੀਂ ਸਨ। ਉਨ੍ਹਾਂ ਦੱਸਿਆ ਉਸ ਦੀਆਂ ਦੋਵੇਂ ਧੀਆਂ ਭਾਂਡੇ ਸਾਫ਼ ਕਰ ਰਹੀਆਂ ਸਨ ਅਤੇ ਮੁੰਡਾ ਵਾਸ਼ਿੰਗ ਮਸ਼ੀਨ ਦੇ ਕੋਲ ਖੜ੍ਹਾ ਸੀ। ਮੁਹੱਲੇ ਵਾਸੀਆਂ ਨੇ ਉਨ੍ਹਾਂ ਦੇ ਬੇਟੇ ਨੂੰ ਸਿਵਲ ਹਸਪਤਾਲ ਛੱਡ ਕੇ ਉਥੋਂ ਚਲੇ ਗਏ। 

ਇਹ ਵੀ ਪੜ੍ਹੋ: ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

PunjabKesari
ਉਥੇ ਹੀ ਇਲਾਕਾ ਵਾਸੀਆਂ ਨੇ ਕਿਹਾ ਕਿ ਜਿਸ ਘਰ ’ਚ ਇਹ ਘਟਨਾ ਹੋਈ ਹੈ, ਉਸ ਘਰ ਨੂੰ ਬਿਜਲੀ ਮਹਿਕਮੇ ਵੱਲੋਂ ਨੋਟਿਸ ਦਿੱਤਾ ਗਿਆ ਹੈ। ਉਸ ਘਰ ਦੀ ਦੂਜੀ ਮੰਜ਼ਿਲ ਤੋਂ ਹਾਈ ਵੋਲਟੇਜ ਦੀਆਂ ਤਾਰਾਂ ਘਰ ਦੇ ਉਪਰੋਂ ਲੰਘਦੀਆਂ ਹਨ। ਬਿਜਲੀ ਮਹਿਕਮੇ ਵੱਲੋਂ ਦੂਜੀ ਮੰਜ਼ਿਲ ਡਿਗਾਉਣ ’ਤੇ ਅਜੇ ਤੱਕ ਕੰਮ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ: ਲੁਧਿਆਣਾ: 24 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਪਾਏ ਸੁਸਾਈਡ ਨੋਟ 'ਚ ਖੋਲ੍ਹਿਆ ਰਾਜ਼

PunjabKesari

ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾਂ ਹਾਦਸਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸੇ ਘਰ ਤੋਂ ਲੰਘਣ ਵਾਲੀਆਂ ਹਾਈ ਵੋਲਟੇਜ ਦੀਆਂ ਤਾਰਾਂ ਕਰਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਚੁੱਕਾ ਹੈ। ਬੱਚੇ ਦੇ ਨਾਲ ਜੋ ਹਾਦਸਾ ਹੋਇਆ ਹੈ, ਉਸ ਦੇ ਜ਼ਿੰਮੇਵਾਰ ਮਕਾਨ ਮਾਲਕ ਹਨ ਅਤੇ ਬਿਜਲੀ ਮਹਿਕਮੇ ਵੱਲੋਂ ਉਨ੍ਹਾਂ ਨੂੰ ਕਈ ਮਹੀਨੇ ਪਹਿਲਾਂ ਹੀ ਨੋਟਿਸ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਸਤ ਦੋਆਬ ਨਹਿਰ 'ਚ ਡਿੱਗੀਆਂ ਦੋ ਕਾਰਾਂ, ਦੋ ਨੌਜਵਾਨਾਂ ਦੀ ਮੌਤ

PunjabKesari

ਉਸ ਦੇ ਬਾਵਜੂਦ ਮਕਾਨ ਕਿਰਾਏ ’ਤੇ ਦਿੱਤਾ ਗਿਆ। ਇਲਾਕੇ ’ਚ ਹੋਈ ਇਸ ਘਟਨਾ ਨੂੰ ਲੈ ਕੇ ਮਾਹੌਲ ਕਾਫ਼ੀ ਤਣਾਅਪੂਰਨ ਸੀ। ਇਲਾਕਾ ਵਾਸੀਆਂ ਵੱਲੋਂ ਕੌਂਸਲਰ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 

PunjabKesari

ਇਹ ਵੀ ਪੜ੍ਹੋ: ਰੂਪਨਗਰ ’ਚ ਦਰਦਨਾਕ ਹਾਦਸਾ, ਸਰਹਿੰਦ ਨਹਿਰ ’ਚ ਨਹਾਉਣ ਗਏ 3 ਬੱਚੇ ਲਾਪਤਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News