14 ਪੰਜਾਬੀਆਂ ਲਈ ਫਰਿਸ਼ਤਾ ਬਣੇ ਐੱਸ.ਐੱਸ.ਪੀ. ਓਬਰਾਏ (ਵੀਡੀਓ)

06/23/2018 2:58:21 PM

ਜਲੰਧਰ (ਸੋਨੂੰ ਮਹਾਜਨ)—ਪੰਜਾਬ ਦੇ ਨੌਜਵਾਨ ਪੈਸੇ ਕਮਾਉਣ ਲਈ ਲਗਾਤਾਰ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ ਪਰ ਕਈ ਲੋਕ ਪੈਸੇ ਦੀ ਲਾਲਸਾ ਕਾਰਨ ਵਿਦੇਸ਼ਾਂ 'ਚ ਇਸ ਤਰ੍ਹਾਂ ਦੀਆਂ ਸਮੱਸਿਆ 'ਚ ਫੱਸ ਜਾਂਦੇ ਹਨ ਕਿ ਉਨ੍ਹਾਂ ਦਾ ਘਰ ਪਰਤਣਾ ਨਾਮੁਮਕਿਨ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ। ਦੁਬਈ 'ਚ ਵੱਖ-ਵੱਖ ਮਾਮਲਿਆਂ 'ਚ 14 ਪੰਜਾਬੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਇਨ੍ਹਾਂ 14 ਪੰਜਾਬੀਆਂ ਨੂੰ ਐੱਸ.ਐੱਸ.ਪੀ. ਓਬਰਾਏ ਨੇ ਦੁਬਈ ਦੇ ਕਾਨੂੰਨ ਅਨੁਸਾਰ ਬਲੱਡ ਮਨੀ ਦੇ ਕੇ ਇਨ੍ਹਾਂ ਨੌਜਵਾਨਾਂ ਨੂੰ ਪਰਿਵਾਰ ਵਾਲਿਆਂ ਨਾਲ ਮਿਲਾਇਆ। 
ਦੱਸਣਯੋਗ ਹੈ ਕਿ ਓਬਰਾਏ ਹੁਣ ਤੱਕ ਸੈਂਕੜੇ ਪੰਜਾਬੀਆਂ ਦੀ ਜਾਨ ਬਚਾਅ ਚੁੱਕੇ ਹਨ। ਦੁਬਈ ਜੇਲ ਤੋਂ ਰਿਹਾਅ ਹੋਏ ਪੰਜਾਬੀਆਂ ਨੇ ਜਿੱਥੇ ਐਸ.ਪੀ. ਐਸ. ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਬਾਹਰ ਨਾ ਜਾਣ ਦੀ ਅਪੀਲ ਕੀਤੀ। ਇਸ ਮੌਕੇ ਦੁਬਈ ਤੋਂ ਰਿਹਾਅ ਹੋਏ ਜਗਜੀਤ ਸਿੰਘ ਦੀ ਭੈਣ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਓਬਰਾਏ ਦਾ ਦਿਲੋਂ ਧੰਨਵਾਦ ਕੀਤਾ। ਦੁਬਈ 'ਚ ਇਨ੍ਹਾਂ ਪੰਜਾਬੀਆਂ ਨੂੰ ਦੋ ਕਤਲ ਮਾਮਲਿਆਂ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਸ 'ਚੋਂ ਇਕ ਯੂ.ਪੀ. ਤੇ ਦੂਜਾ ਪਾਕਿਸਤਾਨ ਦਾ ਰਹਿਣ ਵਾਲਾ ਸੀ।


Related News