ਡਾ. ਅੰਬੇਡਕਰ ਸਾਹਿਬ ਦੀ ਸੋਚ ਨੂੰ ਅਪਣਾਉਣਾ ਚਾਹੀਦਾ : ਨਾਹਰ

Tuesday, Apr 16, 2019 - 04:13 AM (IST)

ਡਾ. ਅੰਬੇਡਕਰ ਸਾਹਿਬ ਦੀ ਸੋਚ ਨੂੰ ਅਪਣਾਉਣਾ ਚਾਹੀਦਾ : ਨਾਹਰ
ਜਲੰਧਰ (ਜ.ਬ.)– ਬਸਪਾ (ਅੰਬੇਡਕਰ) ਵਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਅਰਬਨ ਅਸਟੇਟ ਫੇਸ-1 ਵਿਖੇ ਮਨਾਇਆ ਗਿਆ। ਬਸਪਾ (ਅ) ਦੇ ਪ੍ਰਧਾਨ ਦੇਵੀ ਦਾਸ ਨਾਹਰ ਨੇ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ’ਤੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।ਉਨ੍ਹਾਂ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਨੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਧਾਰਮਕ, ਰਾਜਨੀਤਕ, ਆਰਥਕ ਤੇ ਸਮਾਜਕ ਅਧਿਕਾਰ ਲੈ ਕੇ ਦਿੱਤੇ ਪਰ ਕੇਂਦਰ ਵਿਚ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਦੇ 71 ਸਾਲ ਬਾਅਦ ਵੀ ਲਾਗੂ ਨਹੀਂ ਕੀਤਾ। ਸਗੋਂ ਹਮੇਸ਼ਾ ਖੋਹਣ ਦੀ ਨੀਤੀ ਅਪਣਾਈ ਹੈ ਪਰ ਲੋੜ ਹੈ ਬਾਬਾ ਸਾਹਿਬ ਦੀ ਸੋਚ ਨੂੰ ਅਪਨਾਉਣ ਦੀ।ਇਸ ਮੌਕੇ ਬਲਵੰਤ ਸਿੰਘ ਸੁਲਤਾਨਪੁਰੀ, ਸੁਭਾਸ਼ ਤਮੋਲੀ, ਜੀਆ ਲਾਲ ਨਾਹਰ, ਤਾਰਾ ਸਿੰਘ ਗਿੱਲ, ਸੰਕਰ ਸਿੰਘ ਸਹੋਤਾ, ਕਮਲਜੀਤ ਸਹੋਤਾ, ਮਨੋਜ ਨਾਹਰ, ਪੁਰਨ ਸ਼ੇਖ, ਬਾਬਾ ਬੂਟਾ ਨਾਥ, ਹਰਪ੍ਰੀਤ ਗਿੱਲ ਗਗਨ ਕਾਸੂਪੁਰੀ, ਜੇ. ਪੀ. ਵੜੈਚ, ਕੁਲਵੰਤ ਕੌਰ ਵੜੈਚ ਤੇ ਲਵ ਪ੍ਰੀਤ ਆਦਿ ਮੌਜੂਦ ਸਨ।

Related News