ਚੇਅਰਮੈਨ ਗੁਰਨਾਮ ਕੰਦੋਲਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ

Sunday, Mar 31, 2019 - 04:34 AM (IST)

ਚੇਅਰਮੈਨ ਗੁਰਨਾਮ ਕੰਦੋਲਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
ਜਲੰਧਰ (ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਚੇਅਰਮੈਨ ਗੁਰਨਾਮ ਸਿੰਘ ਕੰਦੋਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਅਤੇ ਲਖਵਿੰਦਰ ਸਿੰਘ ਹੋਠੀ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਹੈ । ਚੇਅਰਮੈਨ ਗੁਰਨਾਮ ਸਿੰਘ ਕੰਦੋਲਾ ਦੇ ਜੱਦੀ ਪਿੰਡ ਕੰਦੋਲਾ ਕਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਰਸਮੀ ਤੌਰ ’ਤੇ ਦੋਹਾਂ ਆਗੂਆਂ ਦੇ ਅਹੁਦੇ ਐਲਾਨੇ ਗਏ। ਇਸ ਮੌਕੇ ਵਡਾਲਾ ਨੇ ਕਿਹਾ ਕਿ ਇਨ੍ਹਾਂ ਦੋਹਾਂ ਆਗੂਆਂ ਨੂੰ ਉਨ੍ਹਾਂ ਦੀ ਪਾਰਟੀ ਵਾਸਤੇ ਕੀਤੀ ਗਈ ਵਧੀਆ ਕਾਰਗੁਜਾਰੀ ਨੂੰ ਦੇਖਦਿਆਂ ਲੀਡਰਸ਼ਿੱਪ ਨੇ ਇਨ੍ਹਾਂ ਅਹੁਦਿਆਂ ’ਤੇ ਨਿਵਾਜਿਆ। ਆਖਿਰ ਵਿਚ ਇਕ ਭਰਵੇਂ ਇਕੱਠ ਵਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਛੱਤਰ ਸਿੰਘ ਤਲਵਣ, ਲਖਵਿੰਦਰ ਸਿੰਘ ਹੋਠੀ, ਗਿਆਨ ਸਿੰਘ ਸ਼ੇਰਪੁਰ, ਕੁੰਦਨ ਸਿੰਘ ਜਨਤਾ ਨਗਰ, ਅਵਤਾਰ ਸਿੰਘ ਨੰਬਰਦਾਰ, ਲਖਵੀਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਅਤੇ 200 ਦੇ ਕਰੀਬ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ।

Related News