''ਆਪ'' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ ਬਿਆਨ, ਅੱਜ ਦੀਆਂ ਟੌਪ-10 ਖਬਰਾਂ

Sunday, Jun 01, 2025 - 06:41 PM (IST)

''ਆਪ'' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ ਬਿਆਨ, ਅੱਜ ਦੀਆਂ ਟੌਪ-10 ਖਬਰਾਂ

ਜਲੰਧਰ - ਪੰਜਾਬ 'ਚ ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸਥਾਨਕ ਮੋਗਾ ਰੋਡ 'ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਅੱਜ ਸਵੇਰੇ ਕਰੀਬ ਸਾਢੇ 5 ਵਜੇ ਪੀ.ਆਰ.ਟੀ.ਸੀ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਇਸ ਦੌਰਾਨ ਜੇਕਰ ਵਿਦੇਸ਼ ਪੱਧਰ ਦੀ ਗੱਲ ਕਰੀਏ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ ਵਿਚ ਇਕ ਵੱਡਾ ਬਿਆਨ ਦਿੱਤਾ ਹੈ। ਸ਼ਾਹਬਾਜ਼ ਸ਼ਰੀਫ਼ ਬਲੋਚਿਸਤਾਨ ਦੇ ਕਵੇਟਾ ਵਿੱਚ ਕਮਾਂਡ ਐਂਡ ਸਟਾਫ ਕਾਲਜ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ 'ਤੇ...

1. 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ 
ਆਮ ਆਦਮੀ ਪਾਰਟੀ ਵੱਲੋਂ ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਅਮਨਦੀਪ ਕੌਰ ਨੂੰ ਪੰਜਾਬ ਮਹਿਲਾ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਜ਼ਰੀਏ ਪਾਰਟੀ ਨੇ ਮਹਿਲਾਵਾਂ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਔਰਤ ਸ਼ਕਤੀਕਰਨ ਨੂੰ ਵਧਾਉਣ ਦੀ ਆਪਣੀ ਗੰਭੀਰਤਾ ਨੂੰ ਦੋਹਰਾਇਆ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਆਪ' ਪੰਜਾਬ ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ 

2. ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ ਸਖ਼ਤ ਸਿਸਟਮ
 ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਹੈ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਹੁਣ ਜੀ. ਪੀ. ਐੱਸ. ਸਿਸਟਮ ਰਾਹੀਂ ਵੱਡੇ ਨਸ਼ਾ ਸਮੱਗਲਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਪ੍ਰਣਾਲੀ ਜ਼ਮਾਨਤ ’ਤੇ ਜੇਲ੍ਹਾਂ ਵਿਚੋਂ ਬਾਹਰ ਆਏ ਨਸ਼ੀਲੇ ਪਦਾਰਥਾਂ ਦੇ ਸਮੱਗਲਰਾਂ ਨੂੰ ਟਰੈਕ ਕਰਨ ਲਈ ਅਪਣਾਈ ਜਾ ਰਹੀ ਹੈ, ਜਿਸ ਨਾਲ ਪੁਲਸ ਨੂੰ ਹੋਰ ਮਹੱਤਵਪੂਰਨ ਸੁਰਾਗ ਮਿਲਣਗੇ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਹੁਣ ਪੰਜਾਬ 'ਚ ਨਸ਼ਾ ਸਮੱਗਲਰ ਹੋਣਗੇ 24 ਘੰਟੇ ਟਰੈਕ, ਪੰਜਾਬ ਪੁਲਸ ਅਪਣਾਏਗੀ ਇਹ ਸਖ਼ਤ ਸਿਸਟਮ

3. ਪੰਜਾਬ ਦੇ ਮੰਤਰੀ ਦੀ ਮਜੀਠੀਆ ਨੂੰ ਸਿੱਧੀ ਚਿਤਾਵਨੀ, ਬੋਲੇ-2 ਦਿਨਾਂ ਦੇ ਅੰਦਰ-ਅੰਦਰ... 
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਮੰਤਰੀ ਕਟਾਰੂਚੱਕ ਨੇ ਮਜੀਠੀਆ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਮਜੀਠੀਆ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੂੰ 2 ਦਿਨਾਂ ਦੇ ਅੰਦਰ-ਅੰਦਰ ਹਟਾਉਣ ਲਈ ਕਿਹਾ ਹੈ ਅਤੇ ਜੇਕਰ ਮਜੀਠੀਆ ਵਲੋਂ ਅਜਿਹਾ ਨਹੀਂ ਕੀਤਾ ਤਾਂ ਫਿਰ ਉਸ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਮੰਤਰੀ ਦੀ ਮਜੀਠੀਆ ਨੂੰ ਸਿੱਧੀ ਚਿਤਾਵਨੀ, ਬੋਲੇ-2 ਦਿਨਾਂ ਦੇ ਅੰਦਰ-ਅੰਦਰ... 

4. ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼
ਬਰਨਾਲਾ ਵਿਖੇ ਮਹਿਲ ਕਲਾਂ ਦੇ ਇਤਿਹਾਸਕ ਪਿੰਡ ਗਹਿਲ ਵਿਖੇ ਸਥਿਤ ਗੁਰਦੁਆਰਾ ਭਗਤੂਆਣਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ।  ਅੱਜ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਮੌਕੇ ’ਤੇ ਹਾਜ਼ਰ ਸੇਵਾਦਾਰਾਂ ਵੱਲੋਂ ਨਾਕਾਮ ਬਣਾ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਤੋਂ ਰੁਮਾਲਾ ਸਾਹਿਬ ਉਤਾਰਣ ਦੀ ਕੋਸ਼ਿਸ਼ ਕੀਤੀ ਪਰ ਸੇਵਾਦਾਰਾਂ ਦੀ ਸਚੇਤਤਾ ਕਾਰਨ ਉਕਤ ਵਿਅਕਤੀ ਨੂੰ ਰੋਕ ਲਿਆ ਗਿਆ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼

5. ਪੰਜਾਬ 'ਚ ਰੂਹ ਕੰਬਾਊ ਹਾਦਸਾ,  PRTC ਬੱਸ ਦੀ ਟੱਕਰ ਮਗਰੋਂ  3 ਦੋਸਤਾਂ ਦੀ ਮੌਤ
ਸਥਾਨਕ ਮੋਗਾ ਰੋਡ 'ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਅੱਜ ਸਵੇਰੇ ਕਰੀਬ ਸਾਢੇ 5 ਵਜੇ ਪੀ.ਆਰ.ਟੀ.ਸੀ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਵੰਸ਼, ਲਵ ਅਤੇ ਹੈਪੀ ਵਜੋਂ ਹੋਈ ਹੈ, ਜੋ ਬਾਘਾ ਪੁਰਾਣਾ (ਮੋਗਾ) ਦੇ ਰਹਿਣ ਵਾਲੇ ਹਨ ਅਤੇ ਘਟਨਾ ਸਮੇਂ ਉਹ ਬਾਘਾ ਪੁਰਾਣਾ ਤੋਂ ਕੋਟਕਪੂਰਾ ਵੱਲ ਆ ਰਹੇ ਸਨ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਪੰਜਾਬ 'ਚ ਰੂਹ ਕੰਬਾਊ ਹਾਦਸਾ,  PRTC ਬੱਸ ਦੀ ਟੱਕਰ ਮਗਰੋਂ  3 ਦੋਸਤਾਂ ਦੀ ਮੌਤ

6. ਵਿਧਾਇਕ ਦੀ ਵਿਧਾਇਕੀ ਖ਼ਤਮ ! ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ
ਉੱਤਰ ਪ੍ਰਦੇਸ਼ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਊ ਹਲਕੇ ਤੋਂ ਐੱਸ.ਬੀ.ਐੱਸ.ਪੀ. (ਸੁਹੇਲਦੇਵ ਭਾਰਤੀ ਸਮਾਜ ਪਾਰਟੀ) ਦੇ ਵਿਧਾਇਕ ਅੱਬਾਸ ਅੰਸਾਰੀ ਨੂੰ 2022 ਦੀ ਚੋਣ ਮੁਹਿੰਮ ਦੌਰਾਨ ਨਫਰਤ ਭਰੇ ਭਾਸ਼ਣ ਦੇ ਮਾਮਲੇ ਵਿੱਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ਮਗਰੋਂ ਉਸ ਦੀ ਵਿਧਾਇਕੀ ਵੀ ਖ਼ਤਮ ਕਰ ਦਿੱਤੀ ਗਈ ਹੈ। 
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਵਿਧਾਇਕ ਦੀ ਵਿਧਾਇਕੀ ਖ਼ਤਮ ! ਅਦਾਲਤ ਨੇ ਸੁਣਾਈ 2 ਸਾਲ ਕੈਦ ਦੀ ਸਜ਼ਾ

7. 'ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਨਹੀਂ ਜਾਵਾਂਗਾ', ਪਾਕਿ PM ਸ਼ਾਹਬਾਜ਼ ਸ਼ਰੀਫ਼ ਦਾ ਵੱਡਾ ਬਿਆਨ
 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ ਵਿਚ ਇਕ ਵੱਡਾ ਬਿਆਨ ਦਿੱਤਾ ਹੈ। ਸ਼ਾਹਬਾਜ਼ ਸ਼ਰੀਫ਼ ਬਲੋਚਿਸਤਾਨ ਦੇ ਕਵੇਟਾ ਵਿੱਚ ਕਮਾਂਡ ਐਂਡ ਸਟਾਫ ਕਾਲਜ ਵਿੱਚ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ, "ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਨਹੀਂ ਜਾਵਾਂਗਾ, ਕਿਉਂਕਿ ਜੋ ਮੈਨੂੰ ਦਾਨ ਦਿੰਦੇ ਸਨ, ਉਹ ਹੁਣ ਮੈਨੂੰ ਖੁਦ ਕਮਾਉਣ ਲਈ ਕਹਿੰਦੇ ਹਨ।''
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- 'ਹੁਣ ਮੈਂ ਕਟੋਰਾ ਲੈ ਕੇ ਭੀਖ ਮੰਗਣ ਨਹੀਂ ਜਾਵਾਂਗਾ', ਪਾਕਿ PM ਸ਼ਾਹਬਾਜ਼ ਸ਼ਰੀਫ਼ ਦਾ ਵੱਡਾ ਬਿਆਨ

8. LPG ਗੈਸ ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ
ਐੱਲ.ਪੀ.ਜੀ. (ਲਿਕਵੀਫਾਈਡ ਪੈਟਰੋਲਿਅਮ ਗੈਸ) ਸਿਲੈਂਡਰ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇੰਡੀਅਨ ਆਇਲ ਵੱਲੋਂ ਜਾਰੀ ਕੀਤੀਆਂ ਨਵੀਆਂ ਦਰਾਂ ਅਨੁਸਾਰ ਵਪਾਰਕ ਉਪਯੋਗ ਵਾਲੇ 19 ਕਿਲੋ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ, ਜਦਕਿ 14.2 ਕਿਲੋ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 8 ਅਪ੍ਰ੍ਰੈਲ 2025 ਤੋਂ ਕੋਈ ਤਬਦੀਲੀ ਨਹੀਂ ਹੋਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- LPG ਗੈਸ ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ

9. Qualifier-2 'ਚ ਪੰਜਾਬ ਲਈ ਖੇਡੇਗਾ ਇਹ ਧਾਕੜ ਗੇਂਦਬਾਜ਼! ਮੈਦਾਨ 'ਚ ਪ੍ਰੈਕਟਿਸ ਦੌਰਾਨ ਵਹਾਇਆ ਪਸੀਨਾ
 ਜਿਵੇਂ ਕਿ IPL 2025 ਦੇ ਕੁਆਲੀਫਾਇਰ 2 ਵਿੱਚ ਪੰਜਾਬ ਕਿੰਗਜ਼ ਮੁੰਬਈ ਇੰਡੀਅਨਜ਼ ਨਾਲ ਭਿੜੇਗਾ, ਇਸ ਲਈ ਯੁਜਵੇਂਦਰ ਚਾਹਲ ਦੇ ਖੇਡਣ 'ਤੇ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ। 2025 ਦੀ ਮੈਗਾ ਨਿਲਾਮੀ ਵਿੱਚ PBKS ਦੁਆਰਾ 18 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ, ਚਾਹਲ ਜਲਦੀ ਹੀ ਉਨ੍ਹਾਂ ਦੇ ਗੇਂਦਬਾਜ਼ੀ ਹਮਲੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਅ ਗਿਆ ਹੈ। IPL ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹੋਣ ਦੇ ਨਾਤੇ, ਉਸਦਾ ਵਿਸ਼ਾਲ ਤਜਰਬਾ ਅਤੇ ਰਣਨੀਤਕ ਹੁਨਰ ਉਹੀ ਹਨ ਜੋ PBKS ਨੂੰ ਨਾਕਆਊਟ ਮੁਕਾਬਲੇ ਵਿੱਚ ਚਾਹੀਦੇ ਹਨ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- Qualifier-2 'ਚ ਪੰਜਾਬ ਲਈ ਖੇਡੇਗਾ ਇਹ ਧਾਕੜ ਗੇਂਦਬਾਜ਼! ਮੈਦਾਨ 'ਚ ਪ੍ਰੈਕਟਿਸ ਦੌਰਾਨ ਵਹਾਇਆ ਪਸੀਨਾ

10. ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ ਕਿ ਸਿਰ ਸਜ ਗਿਆ ਤਾਜ
ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸ਼੍ਰੀ ਨੂੰ ਸ਼ਨੀਵਾਰ ਨੂੰ ਇੱਥੇ ਹੋਏ ਗ੍ਰੈਂਡ ਫਿਨਾਲੇ ਤੋਂ ਬਾਅਦ 72ਵੀਂ ਮਿਸ ਵਰਲਡ ਦਾ ਤਾਜ ਪਹਿਨਾਇਆ ਗਿਆ। ਉਹ ਆਪਣੇ ਦੇਸ਼ ਦੀ ਪਹਿਲੀ ਮਿਸ ਵਰਲਡ ਬਣ ਗਈ ਹੈ। ਇਥੋਪੀਆ ਦੀ ਹਾਸੇਟ ਡੇਰੇਜੇ ਅਦਮਸੂ ਨੂੰ ਉਪ ਜੇਤੂ ਐਲਾਨਿਆ ਗਿਆ। ਉਥੇ ਹੀ ਭਾਰਤ ਦੀ ਨੰਦਿਨੀ ਗੁਪਤਾ ਟੌਪ-8 ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੁਕਾਬਲੇ ਤੋਂ ਬਾਹਰ ਹੋ ਗਈ।
ਹੋਰ ਜਾਣਕਾਰੀ ਲਈ ਲਿੰਕ ’ਤੇ ਕਲਿਕ ਕਰੋ- ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ ਕਿ ਸਿਰ ਸਜ ਗਿਆ ਤਾਜ


 


author

Sunaina

Content Editor

Related News