ਰਮਨ ਅਰੋੜਾ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ''ਤੇ ਹੋਈ ਦੀ ਵੱਡੀ ਕਾਰਵਾਈ

Wednesday, Jun 04, 2025 - 04:17 PM (IST)

ਰਮਨ ਅਰੋੜਾ ਦੇ ਜੇਲ੍ਹ ਜਾਣ ਮਗਰੋਂ ਉਨ੍ਹਾਂ ਦੇ ਇਲਾਕੇ ’ਚ ਨਾਜਾਇਜ਼ ਕਬਜ਼ਿਆਂ ''ਤੇ ਹੋਈ ਦੀ ਵੱਡੀ ਕਾਰਵਾਈ

ਜਲੰਧਰ (ਵਰੁਣ)–ਵਿਧਾਇਕ ਰਮਨ ਅਰੋੜਾ ਦੇ ਜੇਲ੍ਹ ਜਾਣ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਨੇ ਉਨ੍ਹਾਂ ਦੇ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਟੀਮਾਂ ਨੇ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤੇ ਆਲੇ-ਦੁਆਲੇ ਦੇ ਤੰਗ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ, ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਦਾ ਬਾਹਰ ਪਿਆ ਸਾਮਾਨ ਟਰੱਕਾਂ ਵਿਚ ਰੱਖਣਾ ਸ਼ੁਰੂ ਕਰ ਦਿੱਤਾ। ਇਸ ਦਾ ਵਿਰੋਧ ਵੀ ਹੋਇਆ ਪਰ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ’ਤੇ ਕੋਈ ਅਸਰ ਨਹੀਂ ਪੈਣ ਦਿੱਤਾ ਗਿਆ।

PunjabKesari

ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਦੀ ਅਗਵਾਈ ਵਿਚ ਏ. ਸੀ. ਪੀ. ਟ੍ਰੈਫਿਕ ਮਹੇਸ਼ ਕੁਮਾਰ, ਤਿੰਨੋਂ ਜ਼ੋਨ ਇੰਚਾਰਜ ਅਤੇ ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦੀਆਂ ਟੀਮਾਂ ਨੇ ਸ਼੍ਰੀ ਰਾਮ ਚੌਂਕ ਤੋਂ ਨਾਜਾਇਜ਼ ਕਬਜ਼ੇ ਹਟਾਉਣੇ ਸ਼ੁਰੂ ਕਰ ਦਿੱਤੇ। ਜਿਹੜਾ ਵੀ ਸਾਮਾਨ ਬਾਹਰ ਪਿਆ ਸੀ, ਉਸ ਨੂੰ ਜ਼ਬਤ ਕਰ ਲਿਆ ਗਿਆ। ਨਿਗਮ ਦੀਆਂ 3 ਗੱਡੀਆਂ ਸਾਮਾਨ ਲੱਦਣ ਲਈ ਲਿਆਂਦੀਆਂ ਗਈਆਂ ਸਨ। ਟ੍ਰੈਫਿਕ ਪੁਲਸ ਦੀ ਦੇਖ-ਰੇਖ ਵਿਚ ਭਗਵਾਨ ਵਾਲਮੀਕਿ ਚੌਂਕ ਤੋਂ ਜਿਉਂ ਹੀ ਟੀਮਾਂ ਬਾਜ਼ਾਰ ਵਿਚ ਦਾਖ਼ਲ ਹੋਈਆਂ ਤਾਂ ਦੁਕਾਨਦਾਰਾਂ ਵਿਚ ਹਲਚਲ ਮਚ ਗਈ। ਉਨ੍ਹਾਂ ਤੁਰੰਤ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀ ਮਾਰਕੀਟ ਕਾਰਵਾਈ ਤੋਂ ਪਹਿਲਾਂ ਕਾਫ਼ੀ ਤੰਗ ਵਿਖਾਈ ਦੇ ਰਹੀ ਸੀ, ਉਹ ਅਚਾਨਕ ਖੁੱਲ੍ਹੀ ਹੋ ਗਈ। ਕਈ ਦੁਕਾਨਦਾਰਾਂ ਨੇ ਤਾਂ ਸਾਮਾਨ ਅੰਦਰ ਕਰ ਲਿਆ ਸੀ ਪਰ ਜਿਹੜੇ ਰਹਿ ਗਏ ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ।

PunjabKesari

ਇਹ ਵੀ ਪੜ੍ਹੋ: ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ

ਹਜ਼ਾਰਾਂ ਦੀ ਕੀਮਤ ਦੇ ਲਹਿੰਗੇ, ਰੈਡੀਮੇਡ ਕੱਪੜੇ ਅਤੇ ਹੋਰ ਸਾਮਾਨ ਟਰੱਕਾਂ ਵਿਚ ਸੁੱਟਿਆ ਗਿਆ। ਇਕ ਦੁਕਾਨਦਾਰ ਨੇ ਵਿਰੋਧ ਜਤਾਉਂਦੇ ਹੋਏ ਨਿਗਮ ਦੀ ਗੱਡੀ ਰੋਕ ਕੇ ਹੰਗਾਮਾ ਵੀ ਕੀਤਾ ਪਰ ਕਾਰਵਾਈ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ। ਇਹ ਕਾਰਵਾਈ ਬਸਤੀ ਅੱਡਾ ਚੌਕ ਤਕ ਇਸੇ ਤਰ੍ਹਾਂ ਨਾਲ ਚਲਾਈ ਗਈ। ਏ. ਡੀ. ਸੀ. ਪੀ. ਗੁਰਬਾਜ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਕਿਸੇ ਨੇ ਦੁਬਾਰਾ ਕਬਜ਼ੇ ਕੀਤੇ ਤਾਂ ਕਾਰਵਾਈ ਹੋਣੀ ਤੈਅ ਹੈ।

PunjabKesari

ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਫੜ੍ਹੀਆਂ ਲੁਆਈਆਂ ਹੋਈਆਂ ਸਨ ਜਾਂ ਫਿਰ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ ਹਨ ਅਤੇ ਕਈਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਏ. ਡੀ. ਸੀ ਪੀ. ਨੇ ਕਿਹਾ ਕਿ ਇਨ੍ਹਾਂ ਦੁਕਾਨਦਾਰਾਂ ਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਜਾ ਚੁੱਕੀ ਸੀ ਪਰ ਕਈ ਵਾਰ ਕਹਿਣ ’ਤੇ ਵੀ ਉਨ੍ਹਾਂ ਨੇ ਕਬਜ਼ੇ ਨਹੀਂ ਹਟਵਾਏ ਅਤੇ ਹੁਣ ਹਰ ਰੋਜ਼ ਇਸੇ ਤਰ੍ਹਾਂ ਨਾਲ ਚੈਕਿੰਗ ਅਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਿਊਡ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News