ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਰਾਸ਼ਟਰੀ ਵਰਕਸ਼ਾਪ ਆਯੋਜਿਤ

Sunday, Mar 31, 2019 - 04:34 AM (IST)

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਰਾਸ਼ਟਰੀ ਵਰਕਸ਼ਾਪ ਆਯੋਜਿਤ
ਜਲੰਧਰ (ਕਮਲਜੀਤ, ਚਾਂਦ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵਲੋਂ ਬੀਤੇ ਦਿਨੀਂ ਅਕਾਦਮਿਕ ਖੋਜ ਨਾਲ ਸਬੰਧਤ ਰਾਸ਼ਟਰੀ ਵਰਕਸ਼ਾਪ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਪ੍ਰੇਰਨਾ ਅਤੇ ਵਾਈਸ ਚਾਂਸਲਰ ਡਾ. ਜਤਿੰਦਰ ਸਿੰਘ ਬੱਲ ਦੀ ਅਗਵਾਈ ’ਚ ਕਰਵਾਈ ਗਈ। ਇਸ ਵਿਚ ਪ੍ਰਮੁੱਖ ਭਾਸ਼ਣ ਕਰਤਾ ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਮੰਜੂ ਗੇਰਾ, ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਆਫ ਐਜੂਕੇਸ਼ਨ ਬਰਨਾਲਾ ਦੇ ਪ੍ਰਿੰਸੀਪਲ ਤੀਰਥ ਸਿੰਘ ਅਤੇ ਇਨੋਸੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਦੇ ਪ੍ਰਿੰਸੀਪਲ ਅਰਜਿੰਦਰ ਸਿੰਘ ਸਨ। ਇਸ ਵਰਕਸ਼ਾਪ ’ਚ ਖੋਜਾਰਥੀਆਂ ਨੂੰ ਰਿਸਰਚ ਪ੍ਰੋਪੋਜਲ ਬਣਾਉਣਾ ਅਤੇ ਸਟੈਟੀਸਕਲ ਅਤੇ ਅਨੈਲੀਸੀਜ਼ ਸਬੰਧੀ ਜਾਣਕਾਰੀ ਦਿੱਤੀ ਗਈ। ਵਰਕਸ਼ਾਪ ਨਾਲ ਸਬੰਧਤ ਪ੍ਰੋਸੀਡਿੰਗਜ਼ ਜਾਰੀ ਕੀਤੀ ਗਈ। ਦੂਸਰੇ ਸੈਸ਼ਨ ’ਚ ਖੋਜਾਰਥੀਆਂ ਵਲੋਂ ਖੋਜ ਪੱਤਰ ਪਡ਼੍ਹੇ ਗਏ ਅਤੇ ਐੱਮ. ਐੱਡ. ਦੇ ਵਿਦਿਆਰਥੀਆਂ ਨੇ ਆਪਣੇ ਖੋਜ ਨਿਬੰਧ ਸਬੰਧੀ ਆਏ ਵਿਦਵਾਨਾਂ ਨਾਲ ਚਰਚਾ ਕੀਤੀ। ਸਮਾਗਮ ’ਚ ਯੂ. ਆਈ. ਈ. ਦੇ ਡੀਨ ਡਾ. ਸਰਲਾ ਨਿਰੰਕਾਰੀ ਨੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ, ਇਤਿਹਾਸ ਵਿਭਾਗ ਦੇ ਮੁਖੀ ਡਾ. ਸੀ. ਆਰ. ਸੰਘਾ, ਅੰਗਰੇਜੀ ਵਿਭਾਗ ਦੇ ਮੁਖੀ ਡਾ. ਦਿਨੇਸ਼ ਕੁਮਾਰ, ਪ੍ਰੋ. ਮਨਦੀਪ ਸਿੰਘ, ਡਾ. ਰੁਪਿੰਦਰਜੀਤ ਕੌਰ, ਪ੍ਰੋ. ਦਿਲਰਾਜ ਬਹਾਦਰ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Related News