ਲੇਜ਼ਰ ਸਰਜਰੀ ਨਾਲ ਹੁਣ ਹੋ ਸਕਦੈ ਸਲਿਪ ਡਿਸਕ ਦਾ ਇਲਾਜ Û: ਡਾ. ਤ੍ਰਿਵੇਦੀ
Sunday, Mar 31, 2019 - 04:33 AM (IST)

ਜਲੰਧਰ (ਰੱਤਾ, ਬੀ. ਐੱਨ. 626/3)–ਸਲਿਪ ਡਿਸਕ ਹੋਣ ’ਤੇ ਹੁਣ ਰੋਗੀ ਦੀ ਪਿੱਠ ’ਤੇ ਵੱਡਾ ਚੀਰਾ ਲਾਉਣ ਦੀ ਬਜਾਏ ਛੋਟਾ ਚੀਰਾ ਲਾ ਕੇ ਲੇਜ਼ਰ ਤਕਨੀਕ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਉਕਤ ਜਾਣਕਾਰੀ ਸਰਵੋਦਿਆ ਹਸਪਤਾਲ ਵਿਚ ਸਥਿਤ ਸਪਾਈਨ ਮਾਸਟਰਜ਼ ਦੇ ਪ੍ਰਮੁੱਖ ਸੀਨੀਅਰ ਐਡੋਸਕੋਪਿਕ ਬ੍ਰੇਨ ਐਂਡ ਸਪਾਈਨ ਸਰਜਨ ਡਾ. ਪੰਕਜ ਤ੍ਰਿਵੇਦੀ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਨਕੋਦਰ ਵਾਸੀ 49 ਸਾਲਾ ਹਰਦੀਪ ਸਿੰਘ ਪਿਛਲੇ 6 ਮਹੀਨਿਆਂ ਤੋਂ ਕਮਰ ਦਰਦ ਤੋਂ ਪੀੜਤ ਸੀ ਅਤੇ ਨਾਲ ਹੀ ਕੁਝ ਦੂਰੀ ’ਤੇ ਚੱਲਣ ’ਤੇ ਹੀ ਉਸ ਦੇ ਸੱਜੇ ਪੈਰ ਵਿਚ ਦਰਦ ਹੁੰਦਾ ਸੀ। ਉਕਤ ਰੋਗੀ ਜਦੋਂ ਸਪਾਈਨ ਮਾਸਟਰਜ਼ ’ਚ ਆਇਆ ਤਾਂ ਐੱਮ. ਆਈ. ਆਰ. ਕਟਵਾਉਣ ’ਤੇ ਪਤਾ ਲੱਗਾ ਕਿ ਕਮਰ ਦੇ ਹੇਠਲੇ ਹਿੱਸੇ ਦੇ ਚੌਥੇ ਤੇ ਪੰਜਵੇਂ ਮਣਕੇ ਵਿਚ ਸਲਿਪ ਡਿਸਕ ਹੋ ਗਈ। ਡਾ. ਤ੍ਰਿਵੇਦੀ ਨੇ ਦੱਸਿਆ ਕਿ ਉਨ੍ਹਾਂ ਸਿਰਫ 8 ਐੱਮ. ਐੱਮ. ਦੇ ਕੱਟ ਵਿਚੋਂ ਲੇਜ਼ਰ (ਹੋਲਮੀਅਮ) ਤਕਨੀਕ ਨਾਲ ਆਪ੍ਰੇਸ਼ਨ ਕੀਤਾ ਅਤੇ ਆਪ੍ਰੇਸ਼ਨ ਦੌਰਾਨ ਰੋਗੀ ਉਨ੍ਹਾਂ ਨਾਲ ਗੱਲਾਂ ਕਰਦਾ ਰਿਹਾ ਅਤੇ ਖੁਦ ਚੱਲ ਕੇ ਆਪ੍ਰੇਸ਼ਨ ਥਿਏਟਰ ’ਚੋਂ ਬਾਹਰ ਆਇਆ।